Tuesday, March 10, 2026

ਸਾਧ ਬਾਬੇ


ਡੇਰੇ ਮੱਲ ਲਏ ਚਿੱਟੇ ਪਾ ਚੋਲੇ,
ਆਏ ਉੱਤਰ ਵਿੱਚ ਮੈਦਾਨ ਬਾਬੇ।
ਕਰਾਮਾਤ ਪਾਖੰਡੀ ਸਿਉਂਕ ਚਿੱਟੀ,
ਬਣੇ ਬੈਠੇ ਚੁਗਲ ਸ਼ੈਤਾਨ ਬਾਬੇ।

ਕਈ ਰੰਗ ਬਿਰੰਗੇ ਪਾ ਚੋਲੇ,
ਲੱਗੇ ਫ਼ਿਲਮੀ ਗਾਣੇ ਗਾਣ ਬਾਬੇ।
ਕਈ ਬਰਫ਼ ਲੱਗੇ ਹੇਠ ਪਹਿਰੇ,
ਛੱਡ ਚੁੱਕੇ ਜੱਗ ਜਹਾਨ ਬਾਬੇ।

ਕਈ ਕਾਤਲ ਸਾਧ ਬਲਾਤਕਾਰੀ,
ਬੈਠੇ ਜੇਲ੍ਹ ‘ਚ ਚੀਕੀ ਜਾਣ ਬਾਬੇ।
ਹੋ ਗੁਜ਼ਰੇ ਸਿਕੰਦਰ ਬੜੇ ਏਥੋਂ,
ਤੁਰ ਗਏ ਹੋ ਕੇ ਬੇਪਛਾਣ ਬਾਬੇ।

ਪਈ ਚੜ੍ਹੀ ਸੀ ਜਦ ਮਹਾਂਮਾਰੀ,
ਸੀ ਫਿਰੇ ਬਚਾਉਂਦੇ ਜਾਨ ਬਾਬੇ।
ਕਰਾਮਾਤ ਨਾ ਕਿਸੇ ਵਿਖਾਈ ‘ਭਗਤਾ’,
ਗਏ ਹੋ ਸੀ ਬੇ-ਸਿਆਣ ਬਾਬੇ।

Share post:

Popular