Wednesday, April 15, 2026

ਸੂਡਾਨ ਹਿੰਸਾ ਨੂੰ ਨਸਲਕੁਸ਼ੀ ਘੋਸ਼ਿਤ ਨਾ ਕਰਨ ‘ਤੇ ਕੈਨੇਡਾ ਸਰਕਾਰ ਦੀ ਆਲੋਚਨਾ

 

ਕਾਰਨੀ ਪਹੁੰਚੇ ਯੂ.ਏ.ਈ., ਯਾਤਰਾ ਦਾ ਮੁੱਖ ਕੇਂਦਰ ਰਹੇਗਾ ਨਿਵੇਸ਼, ਏ.ਆਈ. ਸਹਿਯੋਗ ਅਤੇ ਕੋਡ-ਸ਼ੇਅਰ ‘ਚ ਵਾਧਾ
ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਬੁੱਧਵਾਰ ਨੂੰ ਅਬੂ ਧਾਬੀ ਪਹੁੰਚੇ, ਜਿੱਥੇ ਉਹ ਯੂ.ਏ.ਈ. ਨਾਲ਼ ਕ੍ਰਿਤਰਿਮ ਬੁੱਧੀ (ਏ.ਆਈ.), ਵਪਾਰ ਤੇ ਨਿਵੇਸ਼ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੀ ਇਹ ਯਾਤਰਾ ਉਹ ਸਮੇਂ ਹੋ ਰਹੀ ਹੈ ਜਦੋਂ ਯੂ.ਏ.ਈ. ‘ਤੇ ਸੂਡਾਨ ਵਿੱਚ ਜਨਸੰਹਾਰ ਨੂੰ ਬਲ ਦੇਣ ਦੇ ਗੰਭੀਰ ਦੋਸ਼ ਲੱਗ ਰਹੇ ਹਨ ਜਿਨ੍ਹਾਂ ਨੂੰ ਯੂ.ਏ.ਈ. ਨਕਾਰਦਾ ਹੈ।
ਇਹ 1983 ਤੋਂ ਬਾਅਦ ਕਿਸੇ ਕਨੇਡੀਅਨ ਪ੍ਰਧਾਨ ਮੰਤਰੀ ਦੀ ਯੂ.ਏ.ਈ. ਨੂੰ ਪਹਿਲੀ ਸਰਕਾਰੀ ਯਾਤਰਾ ਹੈ। ਹੈਰਾਨੀ ਦੀ ਗੱਲ ਹੈ ਕਿ ਯੂ.ਏ.ਈ. ਨੇ ਦੋਤਰਫ਼ਾ ਮੀਟਿੰਗਾਂ ਵਿੱਚ ਮੀਡੀਆ ਨੂੰ ਆਉਣ ਦੀ ਆਗਿਆ ਨਹੀਂ ਦਿੱਤੀ ਜੋ ਉੱਚ-ਪੱਧਰੀ ਦੌਰਿਆਂ ਵਿੱਚ ਆਮ ਗੱਲ ਹੁੰਦੀ ਹੈ।
ਕਾਰਨੀ ਦਾ ਸਵਾਗਤ ਯੂ.ਏ.ਈ. ਦੇ ਇੰਡਸਟਰੀ ਮੰਤਰੀ ਸੁਲਤਾਨ ਅਲ-ਜਾਬਰ ਨੇ ਕੀਤਾ, ਜਿੱਥੇ ਕਾਰਨੀ ਦੀ ਮਾਮੂਲੀ ਤੋਂ ਵੱਧ ਵਿਸ਼ਾਲ ਪ੍ਰੋਟੋਕਾਲ ਨਾਲ ਅਗਵਾਈ ਕੀਤੀ ਗਈ ਸੈਨਾ ਦੇ ਗਾਰਡ, ਰੋਸ਼ਨੀ ਨਾਲ ਸਜੀਆਂ ਲੰਬੀਆਂ ਗਲੀਆਂ ਅਤੇ ਰਵਾਇਤੀ ਪਹਿਰਾਵੇ ਵਾਲੇ ਸੇਵਕਾਂ ਵੱਲੋਂ ਚਾਹ ਸੇਵਾ।
ਯਾਤਰਾ ਦਾ ਇੱਕ ਵੱਡਾ ਮਕਸਦ ਯੂ.ਏ.ਈ. ਦੀ ਸੋਵਰਨ ਵੈਲਥ ਫੰਡਾਂ ਅਤੇ ਨਿੱਜੀ ਖੇਤਰ ਤੋਂ ਕਨੇਡਾ ਵਿੱਚ ਨਿਵੇਸ਼ ਆਕਰਸ਼ਿਤ ਕਰਨਾ ਹੈ, ਖ਼ਾਸ ਕਰਕੇ ਉਸ ਪਿਛੋਕੜ ਵਿੱਚ ਜਿੱਥੇ ਅਮਰੀਕੀ ਵਪਾਰ ਯੁੱਧ ਕਾਰਨ ਕਨੇਡਾ ਆਪਣੀ ਅਰਥਵਿਵਸਥਾ ਨੂੰ ਹੋਰ ਵਿਭਿੰਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਕਾਰਨੀ ਦੇ ਹਵਾਈ ਜਹਾਜ਼ ਦੇ ਅਬੂ ਧਾਬੀ ਪਹੁੰਚਣ ਤੋਂ ਥੋੜ੍ਹਾ ਪਹਿਲਾਂ ਹੀ ਏਅਰ ਕਨੇਡਾ ਅਤੇ ਐਮਿਰੇਟਸ ਏਅਰਲਾਈਨ ਨੇ ਆਪਣੇ ਕੋਡ-ਸ਼ੇਅਰ ਸਮਝੌਤੇ ਨੂੰ 2032 ਤੱਕ ਵਧਾਉਣ ਦਾ ਐਲਾਨ ਕੀਤਾ।
ਇਹ ਦੌਰਾ ਉਸ ਸਮੇਂ ਹੋ ਰਿਹਾ ਹੈ ਜਦੋਂ ਯੂ.ਏ.ਈ. ‘ਤੇ ਦਬਾਅ ਵਧ ਰਿਹਾ ਹੈ। ਯੂ.ਐਨ., ਮਨੁੱਖੀ ਅਧਿਕਾਰ ਗਰੁੱਪ ਅਤੇ ਅਮਰੀਕਾ ਨੇ ਦੋਸ਼ ਲਗਾਇਆ ਹੈ ਕਿ ਯੂ.ਏ.ਈ. ਰੈਪਿਡ ਸਪੋਰਟ ਫੋਰਸਜ਼ (ਆਰ.ਐਸ.ਐਫ.) ਨੂੰ ਹਥਿਆਰ ਅਤੇ ਸਹਾਇਤਾ ਦੇ ਰਿਹਾ ਹੈ। ਆਰ.ਐਸ.ਐਫ. ਉਹੀ ਜੰਜਵੀਦ ਮਿਲਿਸ਼ੀਆ ਦਾ ਉਤਰਾਧਿਕਾਰੀ ਹੈ ਜਿਸਨੇ 2003૶2005 ਵਿੱਚ ਦਾਰਫੂਰ ਵਿੱਚ ਪਹਿਲਾ ਜਨਸੰਹਾਰ ਕੀਤਾ ਸੀ।
ਅਮਰੀਕਾ ਨੇ ਜਨਵਰੀ ਵਿੱਚ ਕਿਹਾ ਸੀ ਕਿ ਦਾਰਫੂਰ ਵਿੱਚ ”ਨਵੀਂ ਨਸਲਕੁਸ਼ੀ” ਚੱਲ ਰਿਹਾ ਹੈ। ਇਸ ਦੌਰਾਨ ਅਮਰੀਕਾ ਨੇ ਯੂ.ਏ.ਈ. ਦੀਆਂ ਕੁਝ ਕੰਪਨੀਆਂ ‘ਤੇ ਪਾਬੰਦੀਆਂ ਵੀ ਲਗਾਈਆਂ। ਪਰ ਕਨੇਡਾ ਨੇ ਹਾਲੇ ਤੱਕ ਇਸ ਹਿੰਸਾ ਨੂੰ ਨਸਲਕੁਸ਼ੀ ਨਹੀਂ ਕਿਹਾ।
ਸੂਡਾਨ ਵਿੱਚ ਕਨੇਡਾ ਦੇ ਪੂਰਵ ਰਾਜਦੂਤ ਨਿਕੋਲਸ ਕੌਗਲਨ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਕਾਰਨੀ ਸਰਕਾਰ ਯੂ.ਏ.ਈ. ਨੂੰ ਸਾਰਜਨਿਕ ਤੌਰ ‘ਤੇ ੳਰਮਸ ੲਮਬੳਰਗੋ ਦੀ ਪਾਲਣਾ ਕਰਨ ਲਈ ਨਹੀਂ ਕਹਿ ਰਹੀ
ਯੂ.ਏ.ਈ. ਦੂਤਾਵਾਸ ਨੇ ਗੰਭੀਰ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਦੋਵੇਂ ਪੱਖਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਨਹੀਂ ਕਰ ਰਹੇ ਅਤੇ ਸੋਨੇ ਦੀ ਤਸਦੀਕ ਲਈ ਅੰਤਰਰਾਸ਼ਟਰੀ ਮਾਪਦੰਡਾਂ ਦਾ ਪਾਲਣ ਕਰਦੇ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਸਉਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਵਾਸ਼ਿੰਗਟਨ ਦੌਰੇ ਦੌਰਾਨ ਉਨ੍ਹਾਂ ਨੂੰ ਸੂਡਾਨ ਯੁੱਧ ਖਤਮ ਕਰਨ ਲਈ ਮਜ਼ਬੂਤ ਕਦਮ ਚੁੱਕਣ ਨੂੰ ਕਿਹਾ ਹੈ।
ਕਾਰਨੀ ਅਬੂ ਧਾਬੀ ਵਿੱਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਉੱਚ ਅਧਿਕਾਰੀਆਂ ਅਤੇ ਕਾਰੋਬਾਰੀ ਨੇਤਾਵਾਂ ਨਾਲ਼ ਮੀਟਿੰਗਾਂ ਕਰਨਗੇ। ਇਸ ਤੋਂ ਬਾਅਦ ਉਹ ਦੱਖਣੀ ਅਫ਼ਰੀਕਾ ਰਵਾਨਾ ਹੋਣਗੇ ਜਿੱਥੇ ਇਸ ਹਫ਼ਤੇ G20 ਨੇਤਾਵਾਂ ਦਾ ਸਮਿੱਟ ਹੋਣਾ ਹੈ। This report was written by Divroop Kaur as part of the Local Journalism Initiative.

Popular