ਵਹਿਮਾਂ ਭਰਮਾਂ ਦੇ ਵਿੱਚ ਡੁੱਬਿਆਂ ਨੂੰ,
ਸੀ ਕੱਢਣ ਤੁਰਿਆ ਬਾਹਰ ਬੇਲੀ।
ਰਹੂ ਵੱਸਦੀ ਦੁਨੀਆਂ ਵਾਂਗ ਪਹਿਲਾਂ,
ਤੁਰ ਆਪ ਹੀ ਗਿਆ ਅਵਤਾਰ ਬੇਲੀ।
ਜੱਦੋ-ਜਹਿਦ ਲਈ ਹਰ ਥਾਂ ਕਹਿੰਦੇ,
ਸੀ ਪਹੁੰਚਦਾ ਜਾ ਵਿੱਚਕਾਰ ਬੇਲੀ।
ਜਾ ਖੜ੍ਹਦਾ ਵਿੱਚ ਸੰਸਥਾਵਾਂ,
ਅਗਾਂਹਵਧੂ ਰੱਖ ਵਿਚਾਰ ਬੇਲੀ।
ਲੱਕ ਤੋੜ ਕਰਦਾ ਮਿਹਨਤਾਂ ਸੀ,
ਮੰਨੀ ਕਦੇ ਨਾ ਸੀ ਹਾਰ ਬੇਲੀ।
ਜਿੱਥੇ ਜਾਂਦਾ ਸਫਲਤਾ ਪਾ ਮੁੜਦਾ,
ਕਰ ਭਟਕਿਆਂ ਦਾ ਆਧਾਰ ਬੇਲੀ।
ਉੱਚੀ ਸੋਚ ਸਹਿਜ ਸੁਭਾਅ ਵਾਲਾ,
ਹਰ ਨਾਲ ਰੱਖਦਾ ਪਿਆਰ ਬੇਲੀ।
ਘਾਟਾ ਪੂਰਿਆ ਕਿਵੇਂ ਜਾਊ ‘ਭਗਤਾ’,
ਜੋ ਸਿਰੋਂ ਲਾਹ ਗਿਆ ਭਾਰ ਬੇਲੀ।

