ਜਿੱਥੇ ਹੜ੍ਹਾਂ ਨੇ ਡੋਬ ਪੰਜਾਬ ਦਿੱਤਾ,
ਡੁੱਬੀ ਵਾਅਦਿਉਂ ਫਿਰੇ ਸਰਕਾਰ ਬੇਲੀ।
ਸਾਰੀ ਉਲਝ ਹੀ ਜਦ ਗਈ ਤਾਣੀ,
ਹੋਵੇ ਚੁੱਕ ਨਾ ਸਿਰੋਂ ਭਾਰ ਬੇਲੀ।
ਉੱਜੜ ਖੇਤ ਬੰਨੇ ਢਹਿ ਘਰ ਗਏ,
ਪਸ਼ੂ ਰੁੜ੍ਹ ਗਏ ਹੱਦੋਂ ਪਾਰ ਬੇਲੀ।
ਜਿੱਥੇ ਲੋੜ ਸੀ ਅੱਜ ਲੀਡਰਾਂ ਦੀ,
ਫਿਰਦੇ ਉਹ ਤਾਂ ਦੇਸ਼ੋਂ ਬਾਹਰ ਬੇਲੀ।
ਬਾਕੀ ਖਿੰਡ ਗਏ ਵੇਖ ਮੁਸੀਬਤਾਂ ਨੂੰ,
ਟਾਵਾਂ ਟੱਲਾ ਹੀ ਲਵੇ ਸਾਰ ਬੇਲੀ।
ਗਿਆ ਚੋਣਾਂ ਦਾ ਜਦ ਆ ਵੇਲਾ,
ਕੰਧੀਂ ਖਹਿਣਗੇ ਲੈ ਪਰਿਵਾਰ ਬੇਲੀ।
ਸੁਣੇ ਦੁੱਖ ਨਾ ਕੋਈਂ ਰੋਂਦਿਆਂ ਦੇ,
ਤੁਲੀ ਗੈਰਾਂ ਹੱਥ ਸਰਕਾਰ ਬੇਲੀ।
ਆਪੋ ਧਾਪੀ ਫਿਰਨ ਹੋਏ ‘ਭਗਤਾ’,
ਦਿੱਤੀ ਪਰਜਾ ਕਰ ਲਾਚਾਰ ਬੇਲੀ।
ਲੇਖਕ : ਬਰਾੜ-ਭਗਤਾ ਭਾਈ ਕਾઠ
ਸੰਪਰਕ : +1-604-751-1113

