ਸਰੀ : ਕੈਨੇਡਾ ਭਰ ਦੇ ਪੁਲਿਸ ਵਿਭਾਗਾਂ ਨੇ ਅੱਜ ਵੈਨਕੂਵਰ ਵਿੱਚ ਇੱਕ ਮਹੱਤਵਪੂਰਨ ਐਲਾਨ ਕੀਤਾ ਹੈ। ਬੀ ਓ ਐਲ ਓઠ(Be On The Lookout) ਪ੍ਰੋਗਰਾਮ ਅਧੀਨ ਦੇਸ਼ ਦੇ 25 ਸਭ ਤੋਂ ਵੱਡੇ ਫਰਾਰ ਅਪਰਾਧੀਆਂ ਦੀ ਨਵੀਂ ਸੂਚੀ ਜਾਰੀ ਕੀਤੀ ਗਈ ਹੈ। ਇਹ ਉਹ ਅਪਰਾਧੀ ਹਨ ਜੋ ਕਈ ਸਾਲਾਂ ਤੋਂ ਕਾਨੂੰਨ ਤੋਂ ਬਚ ਰਹੇ ਹਨ ਅਤੇ ਜਿਨ੍ਹਾਂ ‘ਤੇ ਹੱਤਿਆ, ਹਮਲਾ ਤੇ ਗੰਭੀਰ ਹਿੰਸਕ ਅਪਰਾਧਾਂ ਦੇ ਇਲਜ਼ਾਮ ਹਨ।
ਇਸ ਵਾਰ ਦੀ ਸੂਚੀ ਵਿੱਚ ਦੋ ਪੰਜਾਬੀ ਨਾਗਰਿਕਾਂ ਦੇ ਨਾਮ ਵੀ ਸ਼ਾਮਲ ਕੀਤੇ ਗਏ ਹਨ, ਜਿਸ ਨਾਲ ਕੈਨੇਡਾ ਦੀ ਦੱਖਣੀ ਏਸ਼ੀਆਈ ਕਮਿਊਨਿਟੀ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਬੀ ਓ ਐਲ ਓ ਪ੍ਰੋਗਰਾਮ 2018 ਵਿੱਚ ਕੈਨੇਡਾ ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸਦਾ ਮੁੱਖ ਉਦੇਸ਼ ਸਭ ਤੋਂ ਖ਼ਤਰਨਾਕ ਅਤੇ ਲੰਬੇ ਸਮੇਂ ਤੋਂ ਫਰਾਰ ਅਪਰਾਧੀਆਂ ਬਾਰੇ ਜਨਤਾ ਨੂੰ ਸੂਚਿਤ ਕਰਨਾ ਹੈ। ਇਹ ਪ੍ਰੋਗਰਾਮ ਕੈਨੇਡਾ ਦੇ ਵੱਖ-ਵੱਖ ਪੁਲਿਸ ਵਿਭਾਗਾਂ, ਸਮਾਜਿਕ ਮੀਡੀਆ ਪਲੇਟਫਾਰਮਾਂ ਅਤੇ ਨਾਗਰਿਕ ਭਾਗੀਦਾਰੀ ‘ਤੇ ਆਧਾਰਿਤ ਹੈ।
ਅਧਿਕਾਰੀਆਂ ਅਨੁਸਾਰ, 2018 ਤੋਂ ਹੁਣ ਤੱਕ ਬੀ ਓ ਐਲ ਓ ਪ੍ਰੋਗਰਾਮ ਹੇਠ ਸ਼ਾਮਲ 50 ਵਿੱਚੋਂ 27 ਫਰਾਰਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਇਹ ਸਫ਼ਲਤਾ ਨਵੀਂ ਤਕਨੀਕ ਅਤੇ ਜਨਤਾ ਦੇ ਸਹਿਯੋਗ ਨਾਲ ਸੰਭਵ ਹੋਈ ਹੈ। ઠਤਾਜ਼ਾ ਜਾਰੀ ਕੀਤੀ ਗਈ ਸੂਚੀ ਵਿੱਚੋਂ 17 ਫਰਾਰਾਂ ‘ਤੇ ਹੱਤਿਆ ਦੇ ਗੰਭੀਰ ਇਲਜ਼ਾਮ ਹਨ। ਸਭ ਤੋਂ ਵੱਡਾ ਨਾਮ ਟੋਰਾਂਟੋ ਦੇ ਇੱਕ ਕਥਿਤ ਗੈਂਗਸਟਰ ਦਾ ਹੈ ਜੋ ਇੱਕ ਖ਼ਤਰਨਾਕ ਹੱਤਿਆ ਕੇਸ ਵਿੱਚ ਮੁਲਜ਼ਮ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਇਸ ਸਮੇਂ ਮੈਟਰੋ ਵੈਨਕੂਵਰ ਇਲਾਕੇ ਵਿੱਚ ਲੁਕਿਆ ਹੋਇਆ ਹੈ।
ਇਸ ਸੂਚੀ ਵਿੱਚ ਓਂਟਾਰੀਓ ਤੋਂ 14, ਕਿਊਬੈਕ ਤੋਂ 4, ਮੈਨੀਟੋਬਾ ਤੋਂ 3, ਅਲਬਰਟਾ ਤੋਂ 2 ਅਤੇ ਬ੍ਰਿਟਿਸ਼ ਕੋਲੰਬੀਆ ਤੋਂ 2 ਫਰਾਰ ਸ਼ਾਮਲ ਹਨ। ਹਰੇਕ ਮੁਲਜ਼ਮ ਬਾਰੇ ਵਿਸਥਾਰਤ ਜਾਣਕਾਰੀ ઠਤਸਵੀਰਾਂ, ਅਪਰਾਧ ਦਾ ਵੇਰਵਾ ਅਤੇ ਆਖ਼ਰੀ ਦੇਖਣ ਵਾਲੀ ਥਾਂ ઠਬੀ ਓ ਐਲ ਓ ਦੀ ਵੈਬਸਾਈਟ ਤੇ ਉਪਲਬਧ ਕਰਵਾਈ ਗਈ ਹੈ।
ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਇਨ੍ਹਾਂ ਫਰਾਰਾਂ ਬਾਰੇ ਜਾਣਕਾਰੀ ਦਿੰਦਾ ਹੈ, ਤਾਂ ਉਸਨੂੰ ਭਾਰੀ ਇਨਾਮ ਦਿੱਤਾ ਜਾਵੇਗਾ। ਕਈ ਕੇਸਾਂ ਵਿੱਚ ਇਹ ਇਨਾਮ 50 ਹਜ਼ਾਰ ਤੋਂ ਲੈ ਕੇ ਇੱਕ ਲੱਖ ਕੈਨੇਡੀਅਨ ਡਾਲਰ ਤੱਕ ਹੋ ਸਕਦੇ ਹਨ।
ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਟਿਪਸ ਦੇਣ ਵਾਲੇ ਵਿਅਕਤੀਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ। ਪੁਲਿਸ ਨੇ ਸੋਸ਼ਲઠ ਮੀਡੀਆ ਪਲੇਟਫਾਰਮਾਂ ‘ਤੇ ਵੀ ਵਿਸ਼ੇਸ਼ ਪੋਸਟਾਂ ਜਾਰੀ ਕਰ ਕੇ ਜਨਤਾ ਨੂੰ ਚੇਤਾਵਨੀ ਦਿੱਤੀ ਹੈ ਕਿ ਇਹ ਫਰਾਰ ਵਿਅਕਤੀ ਖ਼ਤਰਨਾਕ ਹਨ ਅਤੇ ਉਨ੍ਹਾਂ ਨੂੰ ਵੇਖਣ ‘ਤੇ ਤੁਰੰਤ 911 ਜਾਂ ਸਥਾਨਕ ਪੁਲਿਸ ਸਟੇਸ਼ਨ ਨਾਲ ਸੰਪਰਕ ਕਰੋ। ਇਸ ਵਾਰ ਦੀ ਸੂਚੀ ਨਾਲ ਇੱਕ ਨਵੀਂ ਤਕਨੀਕ ਵੀ ਜੋੜੀ ਗਈ ਹੈ ਜਿਸਨੂੰ ”ਸਪੂਫ ਮਾਸਕ” (ਸ਼ਪੋਡ ੰੳਸਕ) ਕਿਹਾ ਜਾਂਦਾ ਹੈ। ਇਹ ਤਕਨੀਕ ਫਰਾਰਾਂ ਦੇ ਚਿਹਰਿਆਂ ਦੇ ਬਦਲੇ ਰੂਪਾਂ ਦੀ ਡਿਜੀਟਲ ਤਸਵੀਰ ਤਿਆਰ ਕਰਦੀ ਹੈ ਤਾਂ ਜੋ ਜੇ ਉਹ ਆਪਣੇ ਦਿੱਖ ਵਿੱਚ ਬਦਲਾਅ ਕਰ ਲੈਣ, ਫਿਰ ਵੀ ਜਨਤਾ ਉਨ੍ਹਾਂ ਨੂੰ ਪਛਾਣ ਸਕੇ। ਵੈਨਕੂਵਰ ਪੁਲਿਸ ਦੇ ਮੁਖੀ ਨੇ ਕਿਹਾ ਕਿ, ”ਅਸੀਂ ਤਕਨੀਕੀ ਸਾਧਨਾਂ ਦਾ ਪੂਰਾ ਉਪਯੋਗ ਕਰ ਰਹੇ ਹਾਂ। ਹੁਣ ਇਹ ਸਿਰਫ਼ ਪੁਲਿਸ ਦੀ ਨਹੀਂ, ਸਗੋਂ ਸਮੂਹ ਕਮਿਊਨਿਟੀ ਦੀ ਲੜਾਈ ਹੈ।”
ਇਹ ਪੂਰੀ ਕਾਰਵਾਈ ਕੈਨੇਡਾ ਵਿੱਚ ਅਪਰਾਧ-ਵਿਰੋਧੀ ਰਣਨੀਤੀ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਵੱਡਾ ਕਦਮ ਮੰਨੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਨਤਾ ਦੇ ਸਹਿਯੋਗ ਨਾਲ ਇਹ ਸੂਚੀ ਜਲਦੀ ਹੀ ”ਖਾਲੀ” ਹੋ ਸਕਦੀ ਹੈ, ਜੋ ਦੇਸ਼ ਦੀ ਸੁਰੱਖਿਆ ਲਈ ਇੱਕ ਵੱਡੀ ਜਿੱਤ ਹੋਵੇਗੀ।
ਇੰਗਲੈਂਡ ਵਿੱਚ ਰੇਪ ਦਾ ਦੋਸ਼ਾਂ ਵਿੱਚ ਰੋਚਡੇਲ ਗਰੁਮਿੰਗ ਗੈਂਗ ਦੇ ਪਾਕਿਸਤਾਨੀ ਮੂਲ ਦੇ ਵਿਅਕਤੀਆਂ ਨੂੰ ਲੰਬੀ ਸਜ਼ਾ
ਨਾਬਾਲਿਗ ਕੁੜੀਆਂ ਨਾਲ ਕਰਦੇ ਸਨ ਜਿਨਸੀ ਸ਼ੋਸ਼ਣ ਅਤੇ ਦਹਿਸ਼ਤਨਾਕ ਦੁਰਵਿਉਹਾਰ
ਲੰਡਨ : ਇੰਗਲੈਂਡ ਦੇ ਗ੍ਰੇਟਰ ਮੈਨਚੈਸਟਰ ਖੇਤਰ ਵਿੱਚ ਬਾਲ ਯੌਨ ਸ਼ੋਸ਼ਣ ਦੇ ਇੱਕ ਦਹਿਸ਼ਤਨਾਕ ਮਾਮਲੇ ਵਿੱਚ ਪਾਕਿਸਤਾਨੀ ਮੂਲ ਦੇ ਵਿਅਕਤੀ ਮੁਹੰਮਦ ਜ਼ਾਹਿਦ (65) ਨੂੰ 35 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ ਰੋਚਡੇਲ ਗਰੂਮਿੰਗ ਗੈਂਗ ਦਾ ਮੁੱਖ ਦੋਸ਼ੀ ਸਾਬਤ ਹੋਇਆ ਹੈ, ਜਿਸ ਨੇ 2001 ਤੋਂ 2006 ਤੱਕ ਦੋ ਨਾਬਾਲਗ ਕੁੜੀਆਂ ‘ਉਸ ਸਮੇਂ ਸਿਰਫ਼ 13 ਅਤੇ 14 ਸਾਲ ਦੀਆਂ’ ਨਾਲ ਕਈ ਸਾਲਾਂ ਤੱਕ ਜਿਨਸੀ ਸ਼ੋਸ਼ਣ ਕੀਤਾ।
ਮੁਹੰਮਦ ਜ਼ਾਹਿਦ ਰੋਚਡੇਲ ਦੀ ਇੰਡੋਰ ਮਾਰਕੀਟ ਵਿੱਚ ਲਿੰਗੇਰੀ ਸਟਾਲ ਚਲਾਉਂਦਾ ਸੀ। ਉਹ ਬੱਚੀਆਂ ਨੂੰ ਫ਼ਰੀ ਤੋਹਫ਼ੇ, ਪੈਸੇ, ਸ਼ਰਾਬ ਅਤੇ ਨਸ਼ੇ ਦੀ ਲਾਲਚ ਦੇ ਕੇ ਆਪਣੇ ਜਾਲ ਵਿੱਚ ਫਸਾਉਂਦਾ ਸੀ। ਫਿਰ ਉਹਨਾਂ ਨੂੰ ਗੱਡੀਆਂ, ਗੰਦੇ ਫਲੈਟਾਂ, ਗਲੀਆਂ ਅਤੇ ਖੰਡਰ ਹੋਈਆਂ ਇਮਾਰਤਾਂ ਵਿੱਚ ਲੈ ਜਾ ਕੇ ਜਿਨਸੀ ਸ਼ੋਸ਼ਣ ਕਰਦਾ ਸੀ। ਅਦਾਲਤ ਵਿੱਚ ਪੀੜਤਾਂ ਨੇ ਦੱਸਿਆ ਕਿ ਉਹਨਾਂ ਨੂੰ ”ਸੈਕਸ ਸਲੇਵਜ਼” ਵਾਂਗ ਵਰਤਿਆ ਜਾਂਦਾ ਸੀ ਅਤੇ ਬੇਹਿਸਾਬ ਮਰਦਾਂ ਨੂੰ ਉਹਨਾਂ ਨਾਲ ਸੰਬੰਧ ਬਣਾਉਣ ਲਈ ਲਿਆਉਂਦਾ ਸੀ।
ਇਹ ਕੇਸ ਗ੍ਰੇਟਰ ਮੈਨਚੈਸਟਰ ਪੁਲਿਸ ਦੇ ਓਪਰੇਸ਼ਨ ”ਲਿੱਟਨ” ਦਾ ਹਿੱਸਾ ਹੈ, ਜੋ 2015 ਤੋਂ ਚੱਲ ਰਿਹਾ ਹੈ। ਇਸ ਤਹਿਤ ਹੁਣ ਤੱਕ 37 ਵਿਅਕਤੀਆਂ ਖਿਲਾਫ ਮਾਮਲੇ ਦਰਜ ਹੋ ਚੁੱਕੇ ਹਨ ਅਤੇ ਹੋਰ ਪੰਜ ਟ੍ਰਾਇਲ ਬਾਕੀ ਹਨ।
ਨੂੰ ਪਹਿਲਾਂ ਵੀ 2016 ਵਿੱਚ ਇੱਕ ਹੋਰ ਨਾਬਾਲਗ ਕੁੜੀ ਨਾਲ ਜਿਨਸੀ ਸੰਬੰਧ ਬਣਾਉਣ ਦੇ ਦੋਸ਼ ‘ਚ 5 ਸਾਲ ਦੀ ਕੈਦ ਹੋ ਚੁੱਕੀ ਸੀ।
ਗ੍ਰੇਟਰ ਮੈਨਚੈਸਟਰ ਪੁਲਿਸ ਅਤੇ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ ਦੀ ਓਰਗੇਨਾਈਜ਼ਡ ਚਾਈਲਡ ਸੈਕਸ਼ੂਅਲ ਅਬਿਊਜ਼ ਯੂਨਿਟ ਨੇ ਹਜ਼ਾਰਾਂ ਘੰਟਿਆਂ ਦੀ ਮਿਹਨਤ ਨਾਲ ਇਹ ਜਾਂਚ ਪੂਰੀ ਕੀਤੀ। ਪੁਰਾਣੇ ਦਸਤਾਵੇਜ਼, ਨੌਕਰੀ ਦੇ ਰਿਕਾਰਡ ਅਤੇ ਵਾਹਨਾਂ ਦੇ ਡੇਟਾ ਦੀ ਛਾਣਬੀਨ ਕਰਕੇ ਮੁਲਜ਼ਮਾਂ ਨੂੰ ਘਟਨਾਵਾਂ ਨਾਲ ਜੋੜਿਆ ਗਿਆ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਪੀੜਤਾਂ ਨੇ ਕਈ ਵਾਰ ਪੁਲਿਸ ਅਤੇ ਸੋਸ਼ਲ ਵਰਕਰਾਂ ਕੋਲ ਸ਼ਿਕਾਇਤ ਕੀਤੀ, ਪਰ ਉਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਜੱਜ ਨੇ ਇਸ ਨੂੰ ”ਸਿਸਟਮਿਕ ਫੇਲ” ਕਿਹਾ ઠਇੱਕ ਐਸੀ ਪ੍ਰਸ਼ਾਸਕੀ ਨਾਕਾਮੀ ਜਿਸ ਕਾਰਨ ਗੈਂਗ ਨੇ ਸਾਲਾਂ ਤੱਕ ਆਪਣੇ ਅਪਰਾਧ ਜਾਰੀ ਰੱਖੇ।
ਜੱਜ ਸੀਲੀ ਨੇ ਫ਼ੈਸਲੇ ਦੌਰਾਨ ਕਿਹਾ ”ਇਹ ਦੋਸ਼ੀ ਜਾਨਵਰਾਂ ਵਾਂਗ ਪੇਸ਼ ਆਏ। ਇਹ ਬੱਚੀਆਂ ਪਹਿਲਾਂ ਹੀ ਜੀਵਨ ਦੀਆਂ ਮੁਸ਼ਕਲ ਹਾਲਾਤਾਂ ਨਾਲ ਲੜ ਰਹੀਆਂ ਸਨ, ਅਤੇ ਦੋਸ਼ੀਆਂ ਨੇ ਉਹਨਾਂ ਨੂੰ ਝੂਠੇ ਪਿਆਰ ਅਤੇ ਤੋਹਫ਼ਿਆਂ ਦੇ ਜਾਲ ਵਿੱਚ ਫਸਾ ਕੇ ਉਨ੍ਹਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ।”
ਡਿਟੈਕਟਿਵ ਚੀਫ ਇੰਸਪੈਕਟਰ ਗਾਈ ਲੇਕਾਕ ਨੇ ਕਿਹਾ ਕਿ ਇਹ ਗੈਂਗ ”ਬੇਰਹਿਮੀ ਨਾਲ” ਪੀੜਤਾਂ ਨੂੰ ਵਰਤਦਾ ਸੀ ਅਤੇ ਕਿਸੇ ਨੂੰ ਕੋਈ ਪਛਤਾਵਾ ਨਹੀਂ ਹੈ।
ਸੀਪੀਐੱਸ ਦੀ ਅਧਿਕਾਰੀ ਲਿਜ਼ ਫੈਲ ਨੇ ਪੀੜਤਾਂ ਦੀ ਹਿੰਮਤ ਦੀ ਸ਼ਲਾਘਾ ਕੀਤੀ, ਕਿਹਾ ਕਿ ਉਹਨਾਂ ਦੀ ਗਵਾਹੀ ਨੇ ਇਹ ਕੇਸ ਮਜ਼ਬੂਤ ਕੀਤਾ।
ਅਦਾਲਤ ਵਿੱਚ ਇੱਕ ਪੀੜਤਾ ਨੇ ਕਿਹਾ ”ਉਹ ਸਾਨੂੰ ਮਨੁੱਖ ਨਹੀਂ ਸਮਝਦੇ ਸਨ। ਸਾਨੂੰ ਵਰਤਦੇ ਸਨ ਤੇ ਛੱਡ ਦਿੰਦੇ ਸਨ। ਅਸੀਂ ਹਰ ਰੋਜ਼ ਮਰਦੇ ਸਨ।”
ਇਹ ਸ਼ਬਦ ਸੁਣ ਕੇ ਕੋਰਟ ਵਿੱਚ ਮੌਜੂਦ ਕਈ ਲੋਕ ਅੱਥਰੂਆਂ ਨਾਲ ਭਰ ਗਏ।
ਪੀੜਤਾਂ ਨੇ ਦੱਸਿਆ ਕਿ ਇਹ ਸ਼ੋਸ਼ਣ ਉਹਨਾਂ ਦੀ ਜੰਿਦਗੀ, ਸਿਹਤ ਅਤੇ ਮਾਨਸਿਕ ਸਥਿਤੀ ਤੱਕ ਨਸ਼ਟ ਕਰ ਗਿਆ। ਕਈ ਹੁਣ ਮਾਨਸਿਕ ਇਲਾਜ ਲੈ ਰਹੀਆਂ ਹਨ ਅਤੇ ਚੈਰਿਟੀ ਸੰਗਠਨ ਉਹਨਾਂ ਦੀ ਸਹਾਇਤਾ ਕਰ ਰਹੇ ਹਨ।
ਯੂਕੇ ਦੀ ਗ੍ਰਿਹ ਮੰਤਰੀ ਨੇ ਇਸ ਮਾਮਲੇ ਨੂੰ ”ਮਨੁੱਖਤਾ ਲਈ ਸ਼ਰਮਨਾਕ ਘਟਨਾ” ਕਰਾਰ ਦਿੱਤਾ ਅਤੇ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਏਗੀ ਕਿ ਅਜਿਹੇ ਅਪਰਾਧਾਂ ਦੇ ਦੋਸ਼ੀਆਂ ਨੂੰ ਕੜੀ ਸਜ਼ਾ ਮਿਲੇ ਅਤੇ ਪ੍ਰਸ਼ਾਸਕੀ ਸਿਸਟਮ ਹੋਰ ਜਾਗਰੂਕ ਬਣਾਇਆ ਜਾਵੇ।
ਕੁਝ ਦੋਸ਼ੀਆਂ ਪਾਕਿਸਤਾਨੀ ਮੂਲ ਦੇ ਹਨ ਅਤੇ ਉਨ੍ਹਾਂ ਦੀ ਯੂਕੇ ਨਾਗਰਿਕਤਾ ਰੱਦ ਕਰਨ ਤੇ ਡਿਪੋਰਟੇਸ਼ਨ ਦੀ ਕਾਰਵਾਈ ਚੱਲ ਰਹੀ ਹੈ। ਇਹ ਮਾਮਲਾ ਇੱਕ ਸਖ਼ਤ ਸਬਕ ਹੈ ਕਿ ਬੱਚਿਆਂ ਦੀ ਸੁਰੱਖਿਆ ਸਿਰਫ਼ ਕਾਨੂੰਨ ਦੀ ਨਹੀਂ, ਸਗੋਂ ਸਮਾਜ ਦੀ ਵੀ ਜੰਿਮੇਵਾਰੀ ਹੈ। ਜੇ ਵਚਿਟਮਿਸ ਦੀ ਆਵਾਜ਼ ਸਮੇਂ ਸਿਰ ਸੁਣੀ ਜਾਂਦੀ, ਤਾਂ ਸ਼ਾਇਦ ਇਹ ਜੁਰਮ ਸਾਲਾਂ ਤੱਕ ਨਾ ਚਲਦਾ। ਹੁਣ ਇਹ ਕੇਸ ਬ੍ਰਿਟੇਨ ਵਿੱਚ ਬਾਲ ਸੁਰੱਖਿਆ ਪ੍ਰਣਾਲੀ ਲਈ ਇੱਕ ਨਵਾਂ ਮਾਪਦੰਡ ਬਣ ਗਿਆ ਹੈ।
ਰੋਚਡੇਲ ਗਰੁਮਿੰਗ ਗੈਂਗ ਦੀ ਪੂਰੀ ਕਹਾਣੀ
ਰੋਚਡੇਲ ਬਾਲ ਯੌਨ ਸ਼ੋਸ਼ਣ ਰਿੰਗ (ਗਰੁਮਿੰਗ ਗੈਂਗ) ਇੱਕ ਵੱਡਾ ਕੇਂਦਰੀ ਅਪਰਾਧੀ ਘਟਨਾ ਸੀ ਜੋ ਗ੍ਰੇਟਰ ਮੈਨਚੈਸਟਰ, ਇੰਗਲੈਂਡ ਵਿੱਚ ਵਾਪਰੀ। ਇਸ ਵਿੱਚ ਬ੍ਰਿਟਿਸ਼ ਪਾਕਿਸਤਾਨੀ ਮਰਦਾਂ ਨੇ ਮੁੱਖ ਤੌਰ ਤੇ ਅਸੁਰੱਖਿਤ ਕਿਸਮ ਦੀਆਂ ਗਰੀਬ ਪਿਛੋਕੜ ਵਾਲੀਆਂ ਗੋਰੀ ਬ੍ਰਿਟਿਸ਼ ਕੁਝਆਂ ਨੂੰ ਨਿਸ਼ਾਨਾ ਬਣਾਇਆ। ਸ਼ੋਸ਼ਣ ਵਿੱਚ ਗਰੁਮਿੰਗ, ਰੇਪ, ਯੌਨ ਵਪਾਰ ਅਤੇ ਬਾਲਾਂ ਨਾਲ ਯੌਨ ਸਬੰਧਾਂ ਵਿੱਚ ਸਾਜਸ਼ਿ ਸ਼ਾਮਲ ਸੀ। ਪੀੜਤਾਂ ਵਿੱਚੋਂ ਜਅਿਾਦਾਤਰ 13 ਸਾਲ ਦੀ ਉਮਰ ਵਾਲੀਆਂ ਕਿਸ਼ੋਰੀਆਂ ਸਨ, ਜੋ ਘਰੇਲੂ ਅਸਥਿਰਤਾ ਕਾਰਨ ਖਤਰੇ ਵਿੱਚ ਸਨ। ਮੁਲਜ਼ਮ ਆਮ ਤੌਰ ਤੇ ਵਿਆਹੇ ਹੋਏ ਅਤੇ ਆਪਣੇ ਭਾਈਚਾਰੇ ਵਿੱਚ ਬਣਦੇ ਹੋਏ ਲੋਕ ਸਨ, ਜੋ ਹੈਵੁੱਡ (ਰੋਚਡੇਲ ਨੇੜੇ) ਦੇ ਟੇਕਅਵੇਜ਼ਾਂ ਵਿੱਚ ਕੰਮ ਕਰਦੇ ਸਨ। ਮੁੱਖ ਆਗੂ ਸ਼ਬੀਰ ਅਹਿਮਦ ਸੀ, ਜੋ ਵਪਾਰੀ ਵਜੋਂ ਜਾਣਿਆ ਜਾਂਦਾ ਸੀ, ਅਤੇ ਹੋਰਨਾਂ ਵਿੱਚ ਅਬਦੁਲ ਅਜੀਜ਼, ਕਬੀਰ ਹਸਨ ਅਤੇ ਮੁਹੰਮਦ ਸਾਜਿਦ ਸ਼ਾਮਲ ਸਨ। ਅਧਿਕਾਰੀਆਂ ਨੇ ਨਸਲੀ ਪੱਖਪਾਤ ਦੇ ਡਰ ਕਾਰਨ ਜਾਂਚ ਨੂੰ ਰੋਕਿਆ, ਜਿਸ ਨਾਲ ਅਪਰਾਧ ਲੰਮੇ ਸਮੇਂ ਚੱਲਦਾ ਰਿਹਾ। ਜਨਵਰੀ 2024 ਤੱਕ, 42 ਮਰਦਾਂ ਨੂੰ ਸਜ਼ਾ ਹੋ ਚੁੱਕੀ ਸੀ, ਜਿਨ੍ਹਾਂ ਨੂੰ ਕੁੱਲ 432 ਸਾਲ ਦੀ ਕੈਦ ਹੋਈ, ਅਤੇ ਪਹਿਲੀ ਜਾਂਚ ਵਿੱਚ 47 ਕੁਝਆਂ ਨੂੰ ਪੀੜਤ ਮੰਨਿਆ ਗਿਆ।
2003-2008: ਸ਼ੋਸ਼ਣ ਦੀ ਸ਼ੁਰੂਆਤ ਹੋਈ, ਜਿੱਥੇ ਪੀੜਤਾਂ ਨੂੰ ਟੇਕਅਵੇਜ਼ਾਂ ਵਰਗੀਆਂ ‘ਹਨੀਪੌਟ’ ਥਾਵਾਂ ਤੇ ਨਿਸ਼ਾਨਾ ਬਣਾਇਆ ਗਿਆ। ਉਹਨਾਂ ਨੂੰ ਸ਼ਰਾਬ, ਨਸ਼ੀਲੇ ਪਦਾਰਥ, ਪੈਸੇ ਅਤੇ ਤੋਹਫਿਆਂ ਨਾਲ ਲਲਚਾਇਆ ਗਿਆ। ਐੱਨਐੱਚਐੱਸ ਰੋਚਡੇਲ ਕ੍ਰਾਈਸਿਸ ਇੰਟਰਵੈਨਸ਼ਨ ਟੀਮ ਦੀ ਕੋਆਰਡੀਨੇਟਰ ਸਾਰਾ ਰੌਬਥਾਮ ਨੇ ਪੁਲਿਸ ਅਤੇ ਸੋਸ਼ਲ ਸਰਵਿਸਿਜ਼ ਨੂੰ 100 ਵਾਰ ਤੋਂ ਵੱਧ ਚੇਤਾਵਨੀ ਦਿੱਤੀ, ਪਰ ਗਵਾਹਾਂ ਨੂੰ ‘ਅਣਭਰੋਸੇਯੋਗ’ ਕਹਿ ਕੇ ਨਜ਼ਰਅੰਦਾਜ਼ ਕੀਤਾ ਗਿਆ। 2008: ਇੱਕ ਪੀੜਤ ਨੇ ਪੁਲਿਸ ਨੂੰ ਗਰੁਮਿੰਗ ਬਾਰੇ ਦੱਸਿਆ, ਪਰ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸਿਜ਼ (ਸੀਪੀਐੱਸ) ਨੇ ਦੋ ਮਰਦਾਂ ਵਿਰੁੱਧ ਕੇਸ ਡੌਪ ਕਰ ਦਿੱਤਾ ਅਤੇ ਜਾਂਚ ਰੋਕ ਦਿੱਤੀ। ਦਸੰਬਰ 2009: ਦੂਜੀ ਕੁੜੀ ਨੇ ਸਮਾਨ ਸ਼ੋਸ਼ਣ ਦੀ ਸਕਿਾਇਤ ਕੀਤੀ, ਜਿਸ ਨਾਲ ਓਪਰੇਸ਼ਨ ਸਪੈਨ ਅਧੀਨ ਜਾਂਚ ਮੁੜ ਸ਼ੁਰੂ ਹੋਈ।
2011: ਨਾਜ਼ੀਰ ਅਫ਼ਜ਼ਲ (ਪਹਿਲੀ ਪੀੜ੍ਹੀ ਦੇ ਬ੍ਰਿਟਿਸ਼ ਪਾਕਿਸਤਾਨੀ) ਖੇਤਰ ਦੇ ਮੁੱਖ ਅਭਿਯੋਗੀ ਬਣੇ ਅਤੇ ਸੀਪੀਐੱਸ ਫੈਸਲੇ ਨੂੰ ਉਲਟ ਕੇ ਮੁਕੱਦਮੇ ਦੀ ਇਜਾਜ਼ਤ ਦਿੱਤੀ। ਮਈ 2012: ਓਪਰੇਸ਼ਨ ਸਪੈਨ ਵਿੱਚ ਨੌਂ ਮਰਦ ਦੋਸ਼ੀ ਠਹਿਰਾਏ ਗਏ। ਸਜ਼ਾਵਾਂ 4 ਤੋਂ 19 ਸਾਲ ਤੱਕ ਸਨ; ਸ਼ਬੀਰ ਅਹਿਮਦ ਨੂੰ ਆਗੂ ਵਜੋਂ 19 ਸਾਲ ਮਿਲੇ। 2013-2014: ਓਪਰੇਸ਼ਨ ਰੌਥ ਨੇ ਇੱਕ 15 ਸਾਲਾ ਪੀੜਤ ਨਾਲ ਸਬੰਧਤ 10 ਮਰਦਾਂ ਨੂੰ ਦੋਸ਼ੀ ਠਹਿਰਾਇਆ, ਜਿਨ੍ਹਾਂ ਨੂੰ 26 ਸਾਲ ਦੀ ਕੁੱਲ ਸਜ਼ਾ ਹੋਈ। 2014: ਓਪਰੇਸ਼ਨ ਇਨਫਰਾਰੈਡ ਨੇ ਤਿੰਨ ਬਾਚਿਆਂ ਨਾਲ ਸਬੰਧਤ ਚਾਰ ਮਰਦਾਂ ਨੂੰ ਅਗਸਤ 2015 ਵਿੱਚ ਸਜ਼ਾ ਦਿੱਤੀ। 2015: ਓਪਰੇਸ਼ਨ ਡਬਲਟ ਸ਼ੁਰੂ ਹੋਇਆ, ਜੋ 2003 ਤੋਂ ਪੁਰਾਣੇ ਕੇਸਾਂ ਨੂੰ ਵੇਖਦਾ ਸੀ। 10 ਮਰਦਾਂ ਨੂੰ 20052013 ਵਿੱਚ ਸੱਤ ਕੁਝਆਂ (1323 ਸਾਲ) ਨਾਲ ਅਪਰਾਧਾਂ ਲਈ ਚਾਰਜ ਕੀਤਾ ਗਿਆ। 2016: ਓਪਰੇਸ਼ਨ ਡਬਲਟ ਵਿੱਚ ਨੌਂ ਮਰਦਾਂ ਨੂੰ ਅਪ੍ਰੈਲ ਵਿੱਚ 25 ਸਾਲ ਤੱਕ ਸਜ਼ਾ; ਸਤੰਬਰ ਵਿੱਚ ਚਾਰ ਹੋਰ ਨੂੰ 37 ਸਾਲ ਤੋਂ ਵੱਧ। ਚੌਧਰੀ ਹੁਸੈਨ ਪਾਕਿਸਤਾਨ ਭੱਜ ਗਿਆ। 2017: ਓਪਰੇਸ਼ਨ ਡਬਲਟ ਵਿੱਚ ਫਰਵਰੀ ਵਿੱਚ ਪੰਜ ਹੋਰ ਮਰਦਾਂ ਨੂੰ ਸਜ਼ਾ। 2020: ਚੌਧਰੀ ਹੁਸੈਨ ਨੂੰ ਪਾਕਿਸਤਾਨ ਤੋਂ ਵਾਪਸ ਲਿਆਂਦਾ ਗਿਆ ਅਤੇ ਜਨਵਰੀ ਵਿੱਚ 19 ਸਾਲ ਦੀ ਸਜ਼ਾ ਹੋਈ। 2023: ਓਪਰੇਸ਼ਨ ਲਿੱਟਨ (ਡਬਲਟ ਤੋਂ ਨਿਕਲਿਆ) ਵਿੱਚ ਮਾਰਚ ਵਿੱਚ ਅੱਠ ਮਰਦਾਂ ਖਿਲਾਫ 82 ਅਪਰਾਧਾਂ ਅਤੇ ਮਈ ਵਿੱਚ ਦਸ ਹੋਰ ਖਿਲਾਫ 76 ਅਪਰਾਧਾਂ ਲਈ ਚਾਰਜ। ਅਗਸਤ ਵਿੱਚ ਪੰਜ ਦੋਸ਼ੀ ਅਤੇ ਅਕਤੂਬਰ ਵਿੱਚ 817 ਸਾਲ ਦੀ ਸਜ਼ਾ। 2025: ਓਪਰੇਸ਼ਨ ਲਿੱਟਨ ਵਿੱਚ ਜੂਨ ਵਿੱਚ ਅੱਠ ਵਿੱਚੋਂ ਸੱਤ ਮਰਦ (ਸਭ ਏਸ਼ੀਆਈ) ਨੂੰ 20022006 ਵਿੱਚ ਦੋ ਕਿਸ਼ੋਰੀਆਂ ਨਾਲ ਸ਼ੋਸ਼ਣ ਲਈ ਦੋਸ਼ੀ ਠਹਿਰਾਇਆ; ਅਕਤੂਬਰ ਵਿੱਚ ਕੁੱਲ 174 ਸਾਲ ਦੀ ਸਜ਼ਾ, ਜਿਸ ਵਿੱਚ ਆਗੂ ਮੁਹੰਮਦ ਜ਼ਾਹਿਦ ਨੂੰ 35 ਸਾਲ ਮਿਲੇ। 2012 ਵਿੱਚ ਦੋਸ਼ੀ ਅਦੀਲ ਖਾਨ ਅਤੇ ਕਾਰੀ ਅਬਦੁਲ ਰੌਫ ਨੂੰ ਨਾਗਰਿਕਤਾ ਰੱਦ ਕਰਕੇ ਪਾਕਿਸਤਾਨ ਵਾਪਸ ਭੇਜਣ ਦੀ ਕਾਰਵਾਈ ਜੂਨ 2025 ਵਿੱਚ ਅੱਗੇ ਵਧੀ।ઠ

