Thursday, April 30, 2026

ਮਨੁੱਖੀ ਹੱਕਾਂ ਦੇ ਰਾਖੇ ਗੁਰੂ ਤੇਗ ਬਹਾਦਰ ਸਾਹਿਬ ਜੀ

ਲੇਖਕ : ਤਰਲੋਚਨ ਸਿੰਘ ਦੁਪਾਲ ਪੁਰ
ਫੋਨ: 78146-92724
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਸੰਨ (1469-1539) ਦੀ ਗੁਰਗੱਦੀ ਪ੍ਰੰਪਰਾ ਦੇ ਨੌਂਵੇਂ ਵਾਰਸ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਵਿਸ਼ਵ ਇਤਹਾਸ ਵਿਚ ਵਿਲੱਖਣ ਅਤੇ ਵਿਸ਼ੇਸ਼ ਅਰਥਾਂ ਦੀ ਧਾਰਨੀ ਹੈ। ਇਸ ਕੁਰਬਾਨੀ ਦੀ ਵਿਲੱਖਣਤਾ ਇਸ ਪੱਖੋਂ ਹੈ ਕਿ ਇਹ ਆਪਣੇ ਕਿਸੇ ਨਿਜੀ ਮਨੋਰਥ ਜਾਂ ਆਪਣੇ ਭਾਈਚਾਰੇ ਲਈ ਨਹੀਂ ਸਗੋਂ ਮਾਨਵੀ ਅਜ਼ਾਦੀ ਨੂੰ ਬਚਾਉਣ ਹਿਤ ਦਿੱਤੀ ਗਈ ਸੀ।
ਖ਼ ਜਿਵੇਂ ਗੁਰੂ ਨਾਨਕ ਸਾਹਿਬ ਨੇ ਤਤਕਾਲੀ ਹਾਕਮ ਬਾਬਰ ਨੂੰ ਜਾਬਰ ਆਖ ਕੇ ਪਰਜਾ ‘ਤੇ ਜ਼ੁਲਮ ਕਰਨੋਂ ਵਰਜਿਆ ਸੀ ਤਿਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸਮੇਂ ਦੇ ਜਾਬਰ ਹਾਕਮ ਔਰੰਗਜ਼ੇਬ ਵਲੋਂ ਸਤਾਏ ਹੋਏ ਦੁਖੀ ਬ੍ਰਾਹਮਣ ਸਮਾਜ ਦੀ ਬਾਂਹ ਫੜ ਕੇ ਆਪਣੀ ਸ਼ਹਾਦਤ ਪ੍ਰਵਾਨ ਕੀਤੀ।
ਖ਼ 15 ਮਈ 1675 ਵਾਲ਼ੇ ਦਿਨ ਕਸ਼ਮੀਰੀ ਪੰਡਿਤਾਂ ਦਾ ਜਥਾ ਭਾਈ ਕਿਰਪਾ ਰਾਮ ਦੀ ਅਗਵਾਈ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਸ੍ਰੀ ਅਨੰਦ ਪੁਰ ਸਾਹਿਬ ਵਿਖੇ ਫਰਿਆਦੀ ਹੋਇਆ ਕਿ ਔਰੰਗਜ਼ੇਬ ਸਾਡੇ ‘ਤੇ ਜ਼ੁਲਮੋਤਸ਼ੱਦਦ ਕਰਕੇ ਇਸਲਾਮ ਕਬੂਲ ਕਰਵਾ ਰਿਹਾ ਹੈ। ਗੁਰੂ ਸਾਹਿਬ ਨੇ ਪੰਡਿਤਾਂ ਨੂੰ ਧੀਰਜ ਬੰਨ੍ਹਾਉਂਦਿਆਂ ਫੁਰਮਾਇਆ ਕਿ ਜਾਉ ਔਰੰਗਜ਼ੇਬ ਨੂੰ ਕਹਿ ਦਿਉ ਕੇ ਜੇ ਉਹ ਗੁਰੂ ਜੀ ਨੂੰ ਇਸਲਾਮ ਵਿਚ ਲੈ ਆਵੇ ਤਾਂ ਅਸੀਂ ਵੀ ਸਾਰੇ ਤੇਰਾ ਫੁਰਮਾਨ ਮੰਨ ਲਵਾਂਗੇ!
ਖ਼ ਇਸਤੋਂ ਬਾਅਦ ਸਤਿਗੁਰੂ ਜੀ ਆਪਣੇ ਸੇਵਕ ਸਾਥੀਆਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨਾਲ ਪੈਦਲ ਦਿੱਲੀ ਨੂੰ ਚੱਲ ਪਏ। ਦਿੱਲੀ ਲਾਲ ਕਿਲ੍ਹੇ ਦੇ ਸਾਹਮਣੇ ਚਾਂਦਨੀ ਚੌਂਕ ਦੇ ਸਥਾਨ ‘ਤੇ ਗੁਰੂ ਤੇਗ ਬਹਾਦਰ ਜੀ ਨੂੰ ਹਾਕਮਾਂ ਵਲੋਂ ਧਰਮ ਤਬਦੀਲ ਕਰਨ ਲਈ ਭਿਆਨਕ ਤਸੀਹੇ ਦਿੱਤੇ ਗਏ। ਉਨ੍ਹਾਂ ਦੇ ਸਾਥੀ ਤਿੰਨੋਂ ਸੇਵਕਾਂ ਨੂੰ ਦਰਦਨਾਕ ਢੰਗਾਂ ਨਾਲ ਕਤਲ ਕੀਤਾ ਗਿਆ। ਪਰ ਗੁਰੂ ਸਾਹਿਬ ਨੂੰ ਅਡੋਲ ਰਹਿਣ ‘ਤੇ ਆਖਰ 11 ਨਵੰਬਰ 1675 ਈਸਵੀ ਵਾਲ਼ੇ ਦਿਨ ਕਤਲ ਕਰ ਦਿੱਤਾ ਗਿਆ। ਇਤਹਾਸ ਵਿਚ ਗੁਰੂ ਤੇਗ ਬਹਾਦਰ ਜੀ ਪਹਿਲੇ ਸ਼ਹੀਦ ਮੰਨੇ ਜਾਂਦੇ ਹਨ ਜਿਨ੍ਹਾਂ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਧੜ ਅਤੇ ਸੀਸ ਦਾ ਅੰਤਿਮ ਸੰਸਕਾਰ ਅਲੱਗ ਅਲੱਗ ਥਾਵਾਂ ‘ਤੇ ਹੋਇਆ!
ਖ਼ ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਦੇ ਬਿਰਤਾਂਤ ਨੂੰ ਗੰਭੀਰਤਾ ਨਾਲ਼ ਵਿਚਾਰੀਏ ਤਾਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਕਈ ਇਤਹਾਸਕਾਰਾਂ ਵਲੋਂ ਸਤਿਗੁਰੂ ਜੀ ਦੇ ਪਾਵਨ ਨਾਮ ਨਾਲ ਅਕਸਰ ਜੋੜਿਆ ਜਾਂਦਾ ਵਿਸ਼ੇਸ਼ਣ ‘ਹਿੰਦ ਦੀ ਚਾਦਰ’ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਛੋਟੇ ਅਰਥਾਂ ਵਾਲ਼ੀ ਬਣਾਉਂਦਾ ਹੈ। ਭਾਵੇਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰੀ ਕਵੀ ਸੈਨਾਪਤਿ ਵਲੋਂ ਲਿਖੇ ਗਏ ‘ਸ੍ਰੀ ਗੁਰ ਸੋਭਾ’ ਨਾਮੇ ਗ੍ਰੰਥ ਵਿਚ ਦਰਜ ‘ਪ੍ਰਗਟ ਭਏ ਗੁਰ ਤੇਗ ਬਹਾਦਰ। ਸਗਲ ਸਰਿਸ਼ਟ ਪੈ ਢਾਪੀ ਚਾਦਰ।’ ਵਾਲ਼ੀ ਪੰਕਤੀ ਹੀ ਉਪਰੋਕਤ ‘ਹਿੰਦ ਦੀ ਚਾਦਰ’ ਵਾਲ਼ੇ ਵਿਸ਼ੇਸ਼ਣ ਦਾ ਜਵਾਬ ਦੇ ਦਿੰਦੀ ਹੈ ਪਰ ਕੁੱਝ ਸਿਆਸੀ ਮਸਹਲਤਾਂ ਵਾਲ਼ੀਆਂ ਧਿਰਾਂ ਗੁਰੂ ਮਹਾਰਾਜ ਦੀ ਸ਼ਹੀਦੀ ਨੂੰ ਸਿਰਫ ਤਿਲਕ ਜੰਞੂ ਦੀ ਹਮਾਇਤੀ ਅਤੇ ਇਸਲਾਮ ਵਿਰੋਧੀ ਦਰਸਾਉਣ ਹਿਤ ਇਤਿਹਾਸ ਦੇ ਇਸ ਪ੍ਰਸੰਗ ਨੂੰ ‘ਆਪਣੇ ਢੰਗ’ ਨਾਲ਼ ਪ੍ਰਚਾਰਤ ਜਾਂ ਪ੍ਰਸਾਰਤ ਕਰਦੀਆਂ ਰਹੀਆਂ ਹਨ।
ਖ਼ ਇਸ ਵਿਸ਼ੇ ਬਾਰੇ ਲਿਖਣ ਲੱਗਿਆਂ ਯਾਦ ਆਉਂਦੇ ਨੇ ‘ਸਾਕਾ ਚਾਂਦਨੀ ਚੌਂਕ’ ਨਾਮ ਦੇ ਰਿਕਾਰਡ ਵਿਚਲੇ ਬੋਲ, ਜੋ ‘ਸਾਕਾ ਸਰਹਿੰਦ’ ਦੀ ਬੇਹੱਦ ਮਕਬੂਲੀਅਤ ਤੋਂ ਉਤਸ਼ਾਹਿਤ ਹੋ ਕੇ ਮਿੱਠੀ ਤੇ ਰਸੀਲੀ ਅਵਾਜ਼ ਦੀ ਮਾਲਕ ਸਵਰਗੀ ਨਰਿੰਦਰ ਬੀਬਾ ਜੀ ਅਤੇ ਉਨ੍ਹਾਂ ਦੇ ਕੁੱਝ ਸਾਥੀ ਮਰਦ ਗਾਇਕਾਂ ਨੇ ਰਿਕਾਰਡ ਕਰਵਾਇਆ ਸੀ। ਜਿਸ ਦੀ ਪਟ-ਕਥਾ ਅਤੇ ਗੀਤ ਪ੍ਰਸਿੱਧ ਸ਼ਾਇਰ ਸ੍ਰੀ ਦੀਪਕ ਜੈਤੋਈ ਜੀ ਨੇ ਲਿਖੇ ਸਨ। ਸਾਕਾ ਸਰਹਿੰਦ ਵਾਂਗ ਹੀ ‘ਸਾਕਾ ਚਾਂਦਨੀਂ ਚੌਂਕ’ ਵਾਲਾ ਰਿਕਾਰਡ ਵੀ ਕਈ ਦਹਾਕੇ ਪਹਿਲਾਂ ਗ੍ਰਾਮੋਫੋਨ ‘ਤੇ ਬਹੁਤ ਵੱਜਦਾ ਰਿਹਾ ਤੇ ਆਮ ਲੋਕਾਈ ਵਲੋਂ ਬਹੁਤ ਸਲਾਹਿਆ ਗਿਆ ਸੀ। ‘ ਸ੍ਰੀ ਗੁਰੂ ਤੇਗ ਬਹਾਦਰ ਸਾਹਬ ਜੀ ਦੀ ਸ਼ਹਾਦਤ ਕਿਉਂ ਅਤੇ ਕਿਸ ਮਕਸਦ ਹਿਤ ਹੋਈ? ਇਸ ਸਵਾਲ ਦਾ ਜਵਾਬ ਢੂੰਡਣ ਲੱਗਿਆਂ ‘ਸਾਕਾ ਚਾਂਦਨੀਂ ਚੌਂਕ’ ਵਿਚਲੀਆਂ ਇਹ ਦੋ ਕਵਿਤਾਵਾਂ ਬਹੁਤ ਮੱਦਦਗਾਰ ਸਾਬਤ ਹੋਣਗੀਆਂ- ਖ਼ ਸਵਾਲ-ਜਵਾਬ ਨੌਵੇਂ ਸਤਿਗੁਰੂ ਜੀ ਅਤੇ ਔਰੰਗਜ਼ੇਬ:- ਖ਼ ‘ਔਰੰਗਜ਼ੇਬ ਕਹਿੰਦਾ ਕਿ ਹੈਰਾਨ ਹਾਂ ਮੈਂ
ਖ਼ ਤੁਸੀਂ ਜੰਞੂ ਤੇ ਤਿਲਕ ਵੀ ਧਾਰਦੇ ਨਹੀਂ।
ਖ਼ ਜਾਨ ਦੇ ਰਹੇ ਓ ਜੰਞੂ ਤਿਲਕ ਬਦਲੇ
ਖ਼ ਏਨੀ ਗੱਲ ਵੀ ਆਪ ਵਿਚਾਰਦੇ ਨਹੀਂ।
ਖ਼ ਤੁਸੀਂ ਕੀ ਲੈਣਾ ਉਨ੍ਹਾਂ ‘ਕਾਫਰਾਂ’ ਤੋਂ
ਖ਼ ਕਰੋ ਬੰਦਗੀ ਛੱਡੋ ਸੰਸਾਰ ਦੀ ਗੱਲ।
ਖ਼ ਝਗੜੇ ਦੀਨ ਤੇ ਮਜ਼੍ਹਬ ਦੇ ਹੋਣ ਬੇਸ਼ੱਕ
ਖ਼ ਆਪ ਕਰੋ ਆਪਣੇ ਰੱਬੀ ਪਿਆਰ ਦੀ ਗੱਲ!
ਖ਼ ਜੇਕਰ ਤੁਸੀਂ ਸ਼ਹੀਦ ਵੀ ਹੋ ਗਏ ਤਾਂ
ਖ਼ ਬਦਲ ਜਾਣੀ ਕੋਈ ਏਥੇ ਖੁਦਾਈ ਤਾਂ ਨਹੀਂ।
ਖ਼ ‘ਕਿਸੇ ਵਾਸਤੇ’ ਆਪਣੀ ਜਾਨ ਦੇਣੀ
ਖ਼ ਇਹਦੇ ਵਿਚ ਹਜ਼ੂਰ ਦਾਨਾਈ ਤਾਂ ਨਹੀਂ!’
ਖ਼ ਬਾਦਸ਼ਾਹ ਦੇ ਇਸ ਸਵਾਲ ਦੇ ਜਵਾਬ ਵਿਚ ਗੁਰੂ ਸਾਹਿਬ ਨੇ ਇੰਜ ਫੁਰਮਾਇਆ-
ਖ਼ ‘ਨੌਵੇਂ ਪਾਤਸ਼ਾਹ ਅੱਗੋਂ ਜਵਾਬ ਦਿੱਤਾ
ਖ਼ ਤੂੰ ਨਹੀਂ ਜਾਣਦਾ ਇਸ਼ਕ ਦੀ ਗੱਲ ਸ਼ਾਹਾ।
ਖ਼ ਜਿੰਨੀਂ ਦੇਰ ਕੁਰਬਾਨੀਆਂ ਹੁੰਦੀਆਂ ਨਹੀਂ
ਖ਼ ਮਸਲਾ ਧਰਮ ਦਾ ਹੁੰਦਾ ਨਹੀਂ ਹੱਲ ਸ਼ਾਹਾ।
ਖ਼ ਸਾਡਾ ਵੈਰ ਇਸਲਾਮ ਦੇ ਨਾਲ਼ ਕੋਈ ਨਹੀਂ
ਖ਼ ਹਿੰਦੂ ਧਰਮ ਕੋਈ ਸਾਡਾ ਨਿਸ਼ਾਨਾਂ ਤੇ ਨਹੀਂ।
ਖ਼ ਸਾਡੀ ਦੁਸ਼ਮਣੀ ਤਸਬੀਆਂ ਨਾਲ਼ ਕੋਈ ਨਹੀਂ
ਖ਼ ਜੰਞੂ ਨਾਲ਼ ਕੋਈ ਸਾਡਾ ‘ਯਾਰਾਨਾ’ ਤੇ ਨਹੀਂ।
ਖ਼ ਅਸੀਂ ‘ਧੱਕੇ ਵਿਰੁੱਧ’ ਜਹਾਦ ਕੀਤਾ
ਖ਼ ‘ਜ਼ੁਲਮ’ ਨਾਲ ਹੈ ਸਿਰਫ ਲੜਾਈ ਸਾਡੀ।
ਖ਼ ਅਸੀਂ ਪੱਖ ‘ਮਜ਼ਲੂਮਾਂ’ ਦਾ ਪੂਰਨਾਂ ਏਂ
ਖ਼ ਇਹ ਮਜ਼ਲੂਮ ਨੇ ਚਾਹੁੰਦੇ ਅਗਵਾਈ ਸਾਡੀ।
ਖ਼ ਮੁਸਲਮਾਨ ਵੀ ‘ਨਾਨਕ ਦੇ ਦਰ’ ਉੱਤੇ
ਖ਼ ਜੇਕਰ ਆਉਂਦੇ ਤਾਂ ਅਸੀਂ ਅਸੀਸ ਦਿੰਦੇ।
ਖ਼ ‘ਧੱਕਾ’ ਹੁੰਦਾ ਇਸਲਾਮ ਦੇ ਨਾਲ਼ ਜੇਕਰ
ਖ਼ ਤਾਂ ਇਸਲਾਮ ਲਈ ਵੀ ਆਪਣਾ ਸੀਸ ਦਿੰਦੇ।
ਖ਼ ਇਹ ਤਾਂ ਠੀਕ ਖੁਦਾਈ ਨਹੀਂ ਬਦਲ ਸਕਦੀ
ਖ਼ ਤੇਰੇ ਜ਼ੁਲਮ ਦਾ ਨਸ਼ਾ ਪਰ ਤੋੜ ਦਿਆਂ ਗੇ।
ਖ਼ ਅਸੀਂ ਏਸ ਸ਼ਹਦਾਤ ਦੇ ਸਿਰ ਸਦਕਾ
ਖ਼ ਨਵਾਂ ਇਕ ਇਤਹਾਸ ਨੂੰ ਮੋੜ ਦਿਆਂ ਗੇ।
ਖ਼ ਸਾਡੇ ਖੂਨ ‘ਚੋਂ ਉਹ ਸ਼ਕਤੀ ਹੋਊ ਪੈਦਾ
ਖ਼ ਜੋ ਟਕਰਾਊ ਹਰ ਖੂਨੀ ਸਰਕਾਰ ਦੇ ਨਾਲ਼।
ਖ਼ ਅੱਗੋਂ ਜਿਹੜਾ ਵੀ ਜ਼ਾਲਮ ਤਲਵਾਰ ਚੁੱਕੂ
ਖ਼ ਉਹ ਵੀ ਸੋਧਿਆ ਜਾਊ ਤਲਵਾਰ ਦੇ ਨਾਲ਼!’
ਖ਼ ਤਾਤਪਰਜ ਇਹ ਕਿ ਬਾਦਸ਼ਾਹ ਔਰੰਗਜ਼ੇਬ ਦੇ ਜਬਰ ਦਾ ਸ਼ਿਕਾਰ ਤਿਲਕ ਅਤੇ ਜੰਞੂ ਦੀ ਰਖਵਾਲੀ, ਇਕ ਤਤਕਾਲੀ ਕਾਰਨ ਜ਼ਰੂਰ ਬਣੇ ਨੌਵੇਂ ਗੁਰੂ ਜੀ ਦੀ ਸ਼ਹੀਦੀ ਦੇ ਪਰ ਵਿਦਵਾਨਾਂ ਬੁੱਧੀਜੀਵੀਆਂ ਵਲੋਂ ਇਹ ਦੁਖਿਆਰੀ ਮਨੁੱਖਤਾ ਲਈ ਮਹਾਨ ਕੁਰਬਾਨੀ ਦੇ ਅਰਥਾਂ ਵਿਚ ਵਿਚਾਰੀ ਅਤੇ ਸਲਾਹੀ ਜਾਂਦੀ ਹੈ, ਜੋ ਕਿ ਸਿਧਾਂਤਕ ਤੌਰ ‘ਤੇ ਵੀ ਹਕੀਕਤ ਹੈ!
ਖ਼ ‘ਧਰਮ ਹੇਤ ਸਾਕਾ ਜਿਨ ਕੀਆ॥
ਖ਼ ਸੀਸ ਦੀਆ ਪਰ ਸਿਰਰੁ ਨ ਦੀਆ॥’

Popular