Sunday, February 15, 2026

ਸਰੀ ਵਿੱਚ ‘ਕਲਚਰ ਡੇਅਜ਼’ ਦੀਆਂ ਰੌਣਕਾਂ 19 ਸਤੰਬਰ ਤੋਂ 12 ਅਕਤੂਬਰ ਤੱਕ ਮੁਫ਼ਤ ਸਮਾਗਮ

ਸਰੀ, (ਦਿਵਰੂਪ ਕੌਰ): ਇਸ ਮਹੀਨੇ ਸਰੀ ਸ਼ਹਿਰ ਕਲਾ, ਵਿਰਾਸਤ ਅਤੇ ਸਭਿਆਚਾਰ ਦੇ ਰਾਸ਼ਟਰੀ ਤਿਉਹਾਰ ‘ਕਲਚਰ ਡੇਅਜ਼’ (ਛੁਲਟੁਰੲ ਧੳੇਸ) ਨੂੰ ਮਨਾਉਣ ਲਈ ਕਈ ਮੁਫ਼ਤ ਸਮਾਗਮ ਅਤੇ ਗਤੀਵਿਧੀਆਂ ਪੇਸ਼ ਕਰਦਿਆਂ ਬੇਹੱਦ ਉਤਸ਼ਾਹਿਤ ਹੈ। 19 ਸਤੰਬਰ ਤੋਂ 12 ਅਕਤੂਬਰ ਤੱਕ ਚੱਲਣ ਵਾਲੇ ਇਹ ਸਮਾਗਮ ਸਰੀ ਦੇ ਹਰ ਨਿਵਾਸੀ ਲਈ ਖੁੱਲ੍ਹੇ ਹਨ।

ਸ਼ਹਿਰ ਵੱਲੋਂ ਕਮਿਊਨਿਟੀ ਆਰਟਸ (ਛੋਮਮੁਨਟਿੇ ਅਰਟਸ), ਪਬਲਿਕ ਆਰਟ (ਫੁਬਲਚਿ ਅਰਟ), ਹਿਸਟੌਰਿਕ ਸਟੂਅਰਟ ਫਾਰਮ (੍ਹਸਿਟੋਰਚਿ ਸ਼ਟੲਾੳਰਟ ਢੳਰਮ), ਮਿਊਜ਼ੀਅਮ ਆਫ਼ ਸਰੀ (ੁੰਸੲੁਮ ੋਡ ਸ਼ੁਰਰਏ) ਅਤੇ ਸਰੀ ਆਰਕਾਈਵਜ਼ (ਸ਼ੁਰਰਏ ਅਰਚਹਵਿੲਸ) ਦੇ ਸਹਿਯੋਗ ਨਾਲ ਕਈ ਦਿਲਚਸਪ ਤੇ ਇੰਟਰੈਕਟਿਵ ਪ੍ਰੋਗਰਾਮ ਤਿਆਰ ਕੀਤੇ ਗਏ ਹਨ। ਨਿਵਾਸੀਆਂ ਨੂੰ ਆਪਣੀ ਵਿਰਾਸਤ ਅਤੇ ਰੰਗ-ਬਿਰੰਗੀ ਸਭਿਆਚਾਰਕ ਪਹਚਾਣ ਨਾਲ ਜੁੜਨ ਦਾ ਖ਼ਾਸ ਮੌਕਾ ਮਿਲੇਗਾ।

ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਕਿਹਾ: ”ਸਰੀ ਨੂੰ ਕੈਨੇਡਾ ਦੇ ਸਭ ਤੋਂ ਭਿੰਨਤਾ-ਭਰੇ ਸ਼ਹਿਰਾਂ ਵਿੱਚੋਂ ਇੱਕ ਹੋਣ ‘ਤੇ ਮਾਣ ਹੈ। ਇੱਥੇ ਹਰ ਪਿਛੋਕੜ ਦੇ ਲੋਕ ਇਕੱਠੇ ਰਹਿੰਦੇ ਹਨ, ਕੰਮ ਕਰਦੇ ਹਨ ਤੇ ਆਪਣਾ-ਪਣ ਮਹਿਸੂਸ ਕਰਦੇ ਹਨ। ਮੈਂ ਸਾਰੇ ਨਿਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਇਸ ਸਾਲ ਦੇ ਕਲਚਰ ਡੇਅਜ਼ ਦੌਰਾਨ ਮੁਫ਼ਤ ਕਲਾ, ਸਭਿਆਚਾਰ ਅਤੇ ਵਿਰਾਸਤ ਵਾਲੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ। ਇਹ ਸਮਾਗਮ ਸਿਰਜਣਾਤਮਿਕਤਾ, ਭਾਈਚਾਰਕ ਭਾਵਨਾ ਅਤੇ ਸਰਬ-ਸਾਂਝੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਇੱਕ ਰੌਣਕਮਈ ਤੇ ਖੁਸ਼ਹਾਲ ਸਰੀ ਦੇ ਸੁਪਨੇ ਨੂੰ ਅੱਗੇ ਵਧਾਉਂਦੇ ਹਨ।”

ਕਲਚਰ ਡੇਅਜ਼ ਕੈਨੇਡਾ ਭਰ ਵਿੱਚ ਮਨਾਇਆ ਜਾਣ ਵਾਲਾ ਰਾਸ਼ਟਰੀ ਤਿਉਹਾਰ ਹੈ, ਜਿਸ ਦਾ ਮਕਸਦ ਕਲਾ ਅਤੇ ਸਭਿਆਚਾਰ ਨੂੰ ਆਮ ਲੋਕਾਂ ਦੇ ਨੇੜੇ ਲਿਆਉਣਾ ਹੈ। ਇਸ ਦਾ ਆਯੋਜਨ ਹਰ ਸਾਲ ਸਤੰਬਰ ਦੇ ਅੰਤ ਵਿੱਚ ਹੁੰਦਾ ਹੈ, ਜਦੋਂ ਲੱਖਾਂ ਲੋਕ ਹਜ਼ਾਰਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਦੇ ਹਨ।

ਇਸ ਸੰਸਥਾ ਦਾ ਕੰਮ ਕਮਿਊਨਿਟੀ ਵੋਲੰਟੀਅਰਾਂ ਤੋਂ ਲੈ ਕੇ ਵੱਡੀਆਂ ਕਲਾ ਸੰਸਥਾਵਾਂ ਨਾਲ ਭਾਈਵਾਲੀ ਕਰਨਾ ਹੈ। ਕਲਚਰ ਡੇਅਜ਼ ਰਾਹੀਂ ਲੋਕਾਂ ਨੂੰ ਨਾ ਸਿਰਫ਼ ਕਲਾ ਦੇਖਣ ਦਾ ਮੌਕਾ ਮਿਲਦਾ ਹੈ, ਸਗੋਂ ਉਹ ਆਪ ਵੀ ਰਚਨਾਤਮਿਕ ਗਤੀਵਿਧੀਆਂ ਵਿੱਚ ਹਿੱਸਾ ਲੈ ਸਕਦੇ ਹਨ। ਇਹ ਪ੍ਰੋਗਰਾਮ ਕਲਾ ਦੀਆਂ ਪਿੱਛੇ ਚੱਲ ਰਹੀਆਂ ਪ੍ਰਕਿਰਿਆਵਾਂ ਨੂੰ ਉਜਾਗਰ ਕਰਦੇ ਹਨ ਅਤੇ ਲੋਕਾਂ ਨੂੰ ਉਸਦੀ ਮਹੱਤਤਾ ਸਮਝਾਉਂਦੇ ਹਨ। ਇਸ ਤਿਉਹਾਰ ਦਾ ਮੁੱਖ ਮਕਸਦ ਕਲਾ ਅਤੇ ਸਭਿਆਚਾਰ ਤੱਕ ਪਹੁੰਚ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨਾ ਹੈ, ਤਾਂ ਜੋ ਹਰ ਨਾਗਰਿਕ ਆਪਣੇ ਆਪ ਨੂੰ ਆਪਣੇ ਭਾਈਚਾਰੇ ਅਤੇ ਕੈਨੇਡਾ ਨਾਲ ਹੋਰ ਗਹਿਰੇ ਰੂਪ ਵਿੱਚ ਜੁੜਿਆ ਮਹਿਸੂਸ ਕਰੇ।

Share post:

Popular