Wednesday, April 29, 2026

35 ਸਾਲ ਪੁਰਾਣੀ ਹੱਤਿਆ ਦਾ ਭੇਦ ਖੁੱਲਿਆ, ਯੂ.ਟੀ.ਏ. ਦੇ ਵਿਦਿਆਰਥੀਆਂ ਨੇ ਪੁਲਿਸ ਦੀ ਕੀਤੀ ਮਦਦ

 

ਸਰੀ, (ਪਰਮਜੀਤ ਸਿੰਘ): ਯੂਨੀਵਰਸਿਟੀ ਆਫ ਟੈਕਸਸ ਅਰਲਿੰਗਟਨ (UTA) ਦੇ ਕ੍ਰਿਮਿਨਾਲੋਜੀ ਅਤੇ ਫੋਰੈਨਜ਼ਿਕ ਸਾਇੰਸ ਦੇ ਵਿਦਿਆਰਥੀਆਂ ਨੇ 35 ਸਾਲ ਤੋਂ ਅਣਸੁਲਝੇ ਪਏ ਇੱਕ ਕਤਲ ਮਾਮਲੇ ਵਿੱਚ ਮਹੱਤਵਪੂਰਨ ਮੋੜ ਲਿਆਉਣ ਵਿੱਚ ਮਦਦ ਕੀਤੀ ਹੈ। ਅਰਲਿੰਗਟਨ ਪੁਲਿਸ ਡਿਪਾਰਟਮੈਂਟ (ਅਫਧ) ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਉਸਨੇ 63 ਸਾਲਾ ਜੇਨੀ ਪਰਕਿਨਜ਼ ਨੂੰ 6 ਨਵੰਬਰ ਨੂੰ ਐਕਸਲ, ਟੈਕਸਸ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ‘ਤੇ 1991 ਦੇ ਅਣਸੁਲਝੇ ਕਤਲ 25 ਸਾਲਾ ਸਿੰਥਿਆ ਗੋਨਜ਼ਾਲੇਜ਼ ਦੇ ਦੋਸ਼ ਲਾਏ ਗਏ ਹਨ। APD ਵੱਲੋਂ ਜਾਰੀ ਵੀਡੀਓ ਵਿੱਚ UTA ਦੇ ਵਿਦਿਆਰਥੀ ਉਸ ਸਮੇਂ ਹੈਰਾਨੀ ਅਤੇ ਖੁਸ਼ੀ ਨਾਲ ਚੀਕ ਪੈਂਦੇ ਹਨ, ਜਦੋਂ ਉਨ੍ਹਾਂ ਨੂੰ ਪਰਕਿਨਜ਼ ਦੀ ਗ੍ਰਿਫ਼ਤਾਰੀ ਦੀ ਖ਼ਬਰ ਦਿੱਤੀ ਜਾਂਦੀ ਹੈ। ਇਹ ਉਹ ਕੇਸ ਸੀ ਜੋ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਲਈ ਅੰਧੇਰੇ ਵਿੱਚ ਧੁੰਧਲਾ ਪਿਆ ਸੀ।
1991 ਵਿੱਚ ਸ਼ੁਰੂ ਹੋਇਆ ਕੋਲਡ ਕੇਸ
22 ਸਤੰਬਰ 1991 ਦੀ ਰਾਤ, ਪੁਲਿਸ ਨੂੰ ਜੌਨਸਨ ਕਾਊਂਟੀ, ਟੈਕਸਸ ਦੀ ਇੱਕ ਨਿੱਜੀ ਜ਼ਮੀਨ ‘ਤੇ ਸਿੰਥਿਆ ਗੋਨਜ਼ਾਲੇਜ਼ ਦੀ ਅਧ-ਸੜੀ ਲਾਸ਼ ਮਿਲੀ। ਉਸਦੇ ਸਿਰ ‘ਚ ਕਈ ਗੋਲੀ ਦੇ ਜ਼ਖ਼ਮ ਸਨ। ਕਈ ਸਾਲਾਂ ਤੱਕ ਕਈ ਸੁਰਾਗਾਂ ਦੀ ਪਾਲਣਾ ਕੀਤੀ ਗਈ, ਪਰ ਕੋਈ ਨਤੀਜਾ ਨਹੀਂ ਨਿਕਲਿਆ। 1990 ਦੇ ਦਹਾਕੇ ਵਿੱਚ ਪਰਕਿਨਜ਼ ਤੇ ਸ਼ੱਕ ਤਾਂ ਕੀਤਾ ਗਿਆ ਸੀ ਕਿਉਂਕਿ ਦੋਵੇਂ ਔਰਤਾਂ ਦੋਸਤ ਸਨ, ਇਕੱਠੇ ਸਮਾਂ ਬਿਤਾਉਂਦੀਆਂ ਸਨ ਅਤੇ ਦੋਵੇਂ ਇੱਕੋ ਹੀ ਰੋਮਾਂਟਿਕ ਸਾਥੀ ਨਾਲ ਸੰਬੰਧ ਵਿਚ ਸਨ ਪਰ ਪੁਲਿਸ ਉਹਨੂੰ ਮੌਕੇ ‘ਤੇ ਰੱਖਣ ਦਾ ਸਬੂਤ ਨਾ ਲੱਭ ਸਕੀ।
ਉਸ ਸਮੇਂ ਪਰਕਿਨਜ਼ ਨੇ ਪੁਲਿਸ ਨੂੰ ਕੋਈ ਢੰਗ ਨਹੀਂ ਦਿੱਤਾ। ਉਸਨੇ ਦੋ ਵਾਰੀ ਪੋਲੇਗਰੳਪਹ ਟੈਸਟ ਵੀ ਫੇਲ ਕੀਤੇ ਹਾਲਾਂਕਿ ਇਹ ਟੈਸਟ ਅਦਾਲਤਾਂ ਵਿੱਚ ਪ੍ਰਮਾਣਿਕ ਨਹੀਂ ਮੰਨੇ ਜਾਂਦੇ। ਹੈਰਾਨੀ ਦੀ ਗੱਲ ਹੈ ਕਿ ਉਸਨੇ ਪੁਲਿਸ ਨੂੰ ਕਿਹਾ ਸੀ, 2025 ਦੇ ਫਾਲ ਸੈਮੇਸਟਰ ਵਿੱਚ, UTA ਨੇ APD ਨਾਲ ਸਾਂਝੇ ਤੌਰ ‘ਤੇ ਇੱਕ ਉੱਚ ਪੱਧਰੀ ਕੋਰਸ ਸ਼ੁਰੂ ਕੀਤਾ ਜਿਸ ਵਿੱਚ ਵਿਦਿਆਰਥੀਆਂ ਨੂੰ ਅਸਲ ਕੋਲਡ ਕੇਸਾਂ ਦੀ ਫਾਈਲਾਂ ਦੇਖਣ ਦੀ ਆਗਿਆ ਮਿਲੀ। ਗੋਨਜ਼ਾਲੇਜ਼ ਦਾ ਕੇਸ ਉਨ੍ਹਾਂ ਨੂੰ ਦਿੱਤਾ ਗਿਆ। ਵਿਦਿਆਰਥੀਆਂ ਨੇ ਪਰਕਿਨਜ਼ ‘ਤੇ ਧਿਆਨ ਦਿੱਤਾ ਅਤੇ ਪੁਲਿਸ ਨੂੰ ਉਸਦੀ ਫਾਈਲਾਂ ਦਾ ਵਧੇਰੇ ਗਹਿਰਾਈ ਨਾਲ ਮੁਆਇਨਾ ਕਰਨ ਲਈ ਪ੍ਰੇਰਿਤ ਕੀਤਾ।
ਇਸ ਦੌਰਾਨ ਜਾਂਚਕਰਤਾਵਾਂ ਨੂੰ ਉਹ ਗਵਾਹ ਮਿੱਲੇ ਜਿਨ੍ਹਾਂ ਨੇ ਕਿਹਾ ਕਿ ਪਰਕਿਨਜ਼ ਨੇ ਉਹਨਾਂ ਨੂੰ ਕਤਲ ਬਾਰੇ ਖਾਸ ਜਾਣਕਾਰੀ ਨਾਲ ਕਬੂਲਨਾਮੇ ਦਿੱਤੇ ਸਨ। ਪੁਲਿਸ ਨੇ ਇਹ ਬਿਆਨ ਫਾਈਲਾਂ ਨਾਲ ਮਿਲਾ ਕੇ ਵੇਖੇ ਅਤੇ ਪਤਾ ਲੱਗਿਆ ਕਿ ਇਹ ਵੇਰਵੇ ਸਬੂਤਾਂ ਨਾਲ ਮੇਲ ਖਾਂਦੇ ਸਨ। This report was written by Divroop Kaur as part of the Local Journalism Initiative.

Popular