ਥਕਾਵਟ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਤੁਹਾਡੀ ਨੀਂਦ ਪੂਰੀ ਨਾ ਹੋਣਾ, ਤੁਸੀਂ ਆਪਣੇ ਭੋਜਨ ਵਿਚ ਜ਼ਰੂਰੀ ਵਿਟਾਮਿਨ ਤੇ ਆਇਰਨ ਨਹੀਂ ਲੈ ਰਹੇ, ਕੈਫ਼ੀਨ ਦੀ ਜ਼ਿਆਦਾ ਵਰਤੋਂ ਕਰਦੇ ਹੋ ਤੇ ਕਸਰਤ ਦੀ ਘਾਟ। ਜੇਕਰ ਤੁਸੀਂ ਵੀ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ ਐਨਰਜੀ ਵਧਾਉਣ ਲਈ ਪੇਸ਼ ਹਨ ਕੁਝ ਉਪਾਅ ਜਿਨ੍ਹਾਂ ਨਾਲ ਤੁਸੀਂ ਖ਼ੁਦ ਨੂੰ ਚੁਸਤ-ਫੁਰਤ ਮਹਿਸੂਸ ਕਰੋਗੇ।
ਸਹੀ ਨੀਂਦ : ਵੱਡਿਆਂ ਨੂੰ 8 ਘੰਟੇ ਦੀ ਨੀਂਦ ਲੈਣੀ ਜ਼ਰੂਰੀ ਹੁੰਦੀ ਹੈ। ਇਸ ਤੋਂ ਜ਼ਿਆਦਾ ਨੀਂਦ ਅਤੇ ਘੱਟ ਨੀਂਦ ਤੁਹਾਨੂੰ ਸੁਸਤ ਤੇ ਥੱਕਿਆ ਹੋਇਆ ਮਹਿਸੂਸ ਕਰਵਾਉਂਦੀ ਹੈ। ਇਸ ਲਈ ਸਭ ਤੋਂ ਪਹਿਲਾਂ ਤਾਂ ਆਪਣੇ ਸੌਣ ਵੱਲ ਧਿਆਨ ਦਿਓ ਅਤੇ ਚੰਗੀ ਤੇ ਸਹੀ ਨੀਂਦ ਲਓ।
ਸਹੀ ਭੋਜਨ : ਆਪਣੇ ਭੋਜਨ ‘ਤੇ ਧਿਆਨ ਦਿਓ। ਤੁਹਾਡਾ ਖਾਣ ਦਾ ਤਰੀਕਾ ਕੀ ਹੈ? ਜਦੋਂ ਤੁਸੀਂ ਜ਼ਿਆਦਾ ਖਾਣਾ ਦੁਪਹਿਰ ਨੂੰ ਖਾਂਦੇ ਹੋ ਤਾਂ ਤੁਸੀਂ ਉਨੀਂਦਰੇ ਮਹਿਸੂਸ ਕਰਦੇ ਹੋ। ਜੇਕਰ ਰਾਤ ਨੂੰ ਪੌਸ਼ਟਿਕ ਭੋਜਨ ਖਾਂਦੇ ਹੋ ਤਾਂ ਇਸ ਤੋਂ ਉਲਟ ਮਹਿੂਸਸ ਕਰੋਗੇ। ਇਸ ਤਰ੍ਹਾਂ ਇਸ ਲਈ ਕਿਉਂਕਿ ਇਸ ਨਾਲ ਤੁਹਾਡੇ ਹਾਜ਼ਮਾਤੰਤਰ ਨੂੰ ਜ਼ਿਆਦਾ ਸਮੇਂ ਤੱਕ ਕੰਮ ਕਰਨਾ ਪੈ ਰਿਹਾ ਹੈ। ਇਸ ਲਈ ਤੁਹਾਨੂੰ ਨੀਂਦ ਆਉਣ ਵਿਚ ਮੁਸ਼ਕਿਲ ਹੋਵੇਗੀ ਅਤੇ ਤੁਸੀਂ ਥਕਾਨ ਮਹਿਸੂਸ ਕਰਦੇ ਹੋ। ਇਸ ਲਈ ਰਾਤ ਨੂੰ ਹਲਕਾ ਭੋਜਨ ਖਾਓ ਤਾਂ ਕਿ ਤੁਹਾਡੀ ਨੀਂਦ ਪੂਰੀ ਹੋ ਸਕੇ ਅਤੇ ਤੁਸੀਂ ਸਵੇਰੇ ਆਪਣੇ-ਆਪ ਨੂੰ ਚੁਸਤ-ਫੁਰਤੀਲੇ ਮਹਿਸੂਸ ਕਰੋਗੇ। ਇਸ ਤੋਂ ਇਲਾਵਾ ਸਵੇਰ ਦਾ ਨਾਸ਼ਤਾ ਜ਼ਰੂਰ ਕਰੋ। ਸਾਰੀ ਰਾਤ ਤੁਹਾਡਾ ਸਰੀਰ ਭੁੱਖਾ ਰਹਿੰਦਾ ਹੈ ਅਤੇ ਸਵੇਰੇ ਉੱਠਦਿਆਂ ਹੀ ਉਸ ਨੂੰ ਐਨਰਜੀ ਦੀ ਜ਼ਰੂਰਤ ਪੈਂਦੀ ਹੈ। ਇਹ ਐਨਰਜੀ ਸਵੇਰ ਦੇ ਨਾਸ਼ਤੇ ਤੋਂ ਹੀ ਹਾਸਲ ਹੁੰਦੀ ਹੈ। ਜੋ ਵਿਅਕਤੀ ਬਿਨਾਂ ਕੁਝ ਖਾਧੇ-ਪੀਤੇ ਆਪਣੇ ਦਫ਼ਤਰ ਚਲੇ ਜਾਂਦੇ ਹਨ, ਉਹ ਬਹੁਤ ਥਕਾਵਟ ਮਹਿਸੂਸ ਕਰਦੇ ਹਨ ਅਤੇ ਸਹੀ ਤਰ੍ਹਾਂ ਨਾਲ ਕੰਮ ਵੀ ਨਹੀਂ ਕਰ ਪਾਉਂਦੇ। ਚਰਬੀ ਨੂੰ ਐਨਰਜੀ ਵਿਚ ਬਦਲਣ ਵਿਚ ਹੋਰ ਤੱਤਾਂ ਦੇ ਮੁਕਾਬਲੇ ਜ਼ਿਆਦਾ ਸਮਾਂ ਲਗਦਾ ਹੈ। ਨਾਲ ਹੀ ਨਾਲ ਬਲੱਡ ਸ਼ੂਗਰ ਵਿਚ ਇਕਦਮ ਕਮੀ ਜਾਂ ਵਾਧਾ, ਇਹ ਲੜੀ ਥਕਾਵਟ ਤੇ ਸਿਰ ਦਰਦ ਦਾ ਕਾਰਨ ਬਣ ਸਕਦਾ ਹੈ। ਇਸ ਲਈ ਗੁੰਝਲਦਾਰ ਕਾਰਬੋਹਾਈਡ੍ਰੇਟ ਅਤੇ ਗ਼ੈਰ ਬਨਾਉਟੀ ਸ਼ੱਕਰ ਖਾਓ ਜਿਸ ਤਰ੍ਹਾਂ ਆਟੇ ਤੋਂ ਬਣੀ ਬ੍ਰੈੱਡ ਤੇ ਫਲ ਆਦਿ। ਵਿਟਾਮਿਨ ਤੇ ਆਇਰਨ ਦੀ ਸਹੀ ਮਾਤਰਾ ਦਾ ਸੇਵਨ ਕਰੋ। ਭੋਜਨ ਵਿਚ ਪੋਸ਼ਕ ਤੱਤਾਂ ਦੀ ਕਮੀ ਵੀ ਤੁਹਾਨੂੰ ਥਕਾਵਟ ਦਿੰਦੀ ਹੈ। ਇਸ ਲਈ ਜ਼ਰੂਰੀ ਮਾਤਰਾ ਵਿਚ ਆਇਰਨ ਤੇ ਵਿਟਾਮਿਨ ਦੇ ਚੰਗੇ ਸਰੋਤਾਂ ਨੂੰ ਖਾਓ।
ਕੈਫ਼ੀਨ ਦੀ ਜ਼ਿਆਦਾ ਮਾਤਰਾ ਨੂੰ ਨਾ ਖਾਓ : ਜਦੋਂ ਤੁਹਾਡਾ ਸਰੀਰ ਕੈਫ਼ੀਨ ਦਾ ਆਦੀ ਹੋ ਜਾਂਦਾ ਹੈ ਤਾਂ ਤੁਹਾਨੂੰ ਉਸ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਅਤੇ ਤੁਹਾਨੂੰ ਉਹ ਨਾ ਮਿਲੇ ਤਾਂ ਤੁਸੀਂ ਥਕਾਵਟ ਮਹਿਸੂਸ ਕਰਦੇ ਹੋ। ਜੋ ਲੋਕ ਕਾਫ਼ੀ ਦੀ ਆਦਤ ਦਾ ਸ਼ਿਕਾਰ ਹਨ, ਜਦੋਂ ਉਨ੍ਹਾਂ ਨੂੰ ਉਹ ਨਹੀਂ ਮਿਲਦੀ ਤਾਂ ਉਹ ਸੁਸਤੀ ਮਹਿਸੂਸ ਕਰਦੇ ਹਨ ਅਤੇ ਉਪਲਬਧ ਹੋਣ ‘ਤੇ ਉਨ੍ਹਾਂ ਵਿਚ ਚੁਸਤੀ ਆ ਜਾਂਦੀ ਹੈ।
ਕਈ ਵਾਰ ਕੁਝ ਦਵਾਈਆਂ ਦੇ ਸਾਈਡ ਇਫੈਕਟ ਕਾਰਨ ਵੀ ਵਿਅਕਤੀ ਥਕਾਵਟ ਤੇ ਨੀਂਦ ਮਹਿਸੂਸ ਕਰਦਾ ਹੈ। ਹਾਈਪਰਟੈਂਸ਼ਨ, ਦਿਲ ਦੇ ਰੋਗਾਂ ਵਿਚ ਲਈਆਂ ਜਾਣ ਵਾਲੀਆਂ ਦਵਾਈਆਂ ਵਿਚ ਇਸ ਤਰ੍ਹਾਂ ਹੁੰਦਾ ਹੈ। ਇਸ ਬਾਰੇ ਆਪਣੇ ਡਾਕਟਰ ਤੋਂ ਪੁੱਛੋ ਕਿ ਜੋ ਦਵਾਈ ਤੁਹਾਨੂੰ ਦਿੱਤੀ ਜਾ ਰਹੀ ਹੈ, ਉਸ ਦੇ ਕੋਈ ਸਾਈਡ ਇਫੈਕਟ ਵੀ ਹਨ। ਥਕਾਵਟ ਤੋਂ ਛੁਟਕਾਰਾ ਪਾਉਣ ਲਈ ਕਸਰਤ ਕਰੋ। ਕਸਰਤ ਨਾਲ ਸਰੀਰ ਨੂੰ ਜ਼ਿਆਦਾ ਮਾਤਰਾ ਵਿਚ ਆਕਸੀਜਨ ਦੀ ਪੂਰਤੀ ਹੁੰਦੀ ਹੈ ਜਿਸ ਨਾਲ ਸਰੀਰ ਵਿਚ ਚੁਸਤੀ ਵਧਦੀ ਹੈ ਅਤੇ ਤੁਹਾਡਾ ਦਿਮਾਗ਼ ਜ਼ਿਆਦਾ ਕੁਸ਼ਲਤਾ ਨਾਲ ਕੰਮ ਕਰਦਾ ਹੈ। ਇਸ ਲਈ ਹਰ ਰੋਜ਼ ਅੱਧਾ ਘੰਟਾ ਕਸਰਤ ਜ਼ਰੂਰ ਕਰੋ। ਇਸ ਨਾਲ ਤੁਸੀਂ ਖ਼ੁਦ ਨੂੰ ਚੁਸਤ ਮਹਿਸੂਸ ਕਰੋਗੇ।

