ਆਪਣੇ ਇਕੱਲੇਪਣ ਬਾਰੇ ਜ਼ਿਆਦਾ ਨਾ ਸੋਚੋ।
ਆਪਣੇ ਮਿੱਤਰਾਂ ਦਾ ਦਾਇਰਾ ਵਧਾਓ।
ਆਪਣੇ ਨੇੜਲੇ ਲੋਕਾਂ ਨਾਲ ਖੂਬ ਘੁਲੋ-ਮਿਲੋ ਅਤੇ ਉਨ੍ਹਾਂ ਨਾਲ ਖੂਬ ਹੱਸ-ਬੋਲ ਕੇ ਗੱਲਾਂ ਕਰੋ।
ਆਪਣਾ ਮਨ ਅਖ਼ਬਾਰਾਂ-ਮੈਗਜ਼ੀਨ ਆਦਿ ਪੜ੍ਹਨ ਵਿਚ ਲਗਾਓ।
ਟੀ. ਵੀ. ਆਦਿ ਦੇ ਪ੍ਰੋਗਰਾਮ ਦੇਖਣ ਵਿਚ ਵੀ ਆਪਣੀ ਦਿਲਚਸਪੀ ਬਣਾ ਕੇ ਰੱਖੋ।
ਨਵੇਂ ਲੋਕਾਂ ਨਾਲ ਜਾਣ-ਪਛਾਣ ਵਧਾਓ। ਉਨ੍ਹਾਂ ਨਾਲ ਖੂਬ ਹੱਸੋ, ਬੋਲੋ।
ਆਪਣੇ-ਆਪ ਨੂੰ ਘਰੇਲੂ ਕੰਮਾਂ ਵਿਚ ਰੁੱਝੇ ਰੱਖੋ। ਘਰੇਲੂ ਕੰਮ ਛੇਤੀ ਨਿਪਟ ਜਾਣ ਤਾਂ ਕਿਸੇ ਰਚਨਾਤਮਕ ਕੰਮ ਵਿਚ ਖੁਦ ਨੂੰ ਲਗਾਓ।
ਖਾਲੀ ਸਮੇਂ ਵਿਚ ਕਿਸੇ ਮਿੱਤਰ ਜਾਂ ਰਿਸ਼ਤੇਦਾਰ ਨਾਲ ਫੋਨ ‘ਤੇ ਗੱਲ ਕਰ ਲਓ।
ਜਦੋਂ ਮਨ ਜ਼ਿਆਦਾ ਇਕੱਲਾਪਣ ਮਹਿਸੂਸ ਕਰ ਰਿਹਾ ਹੋਵੇ ਤਾਂ ਆਪਣੇ ਨੇੜ ਭਵਿੱਖ ਦੀ ਯੋਜਨਾਬੰਦੀ ਬਾਰੇ ਵਿਚਾਰ ਕਰਕੇ ਆਪਣਾ ਧਿਆਨ ਹਟਾਓ।
ਜਦੋਂ ਵੀ ਇਕੱਲੇ ਹੋਵੋ, ਆਪਣੀਆਂ ਯਾਦਾਂ ਨੂੰ ਤਾਜ਼ਾ ਬਣਾਉਣ ਲਈ ਵਿਆਹ ਜਾਂ ਜਨਮ ਦਿਨ ਦੀ ਫੋਟੋ ਐਲਬਮ ਜਾਂ ਵੀਡੀਓ ਦੇਖੋ ਤਾਂ ਕਿ ਮਨ ਪੁਰਾਣੇ ਸਮੇਂ ਵਿਚ ਦੌੜ ਜਾਵੇ।
ਜੇ ਛੋਟੇ ਬੱਚੇ ਹਨ ਤਾਂ ਉਨ੍ਹਾਂ ਦੇ ਨਾਲ ਆਪਣਾ ਸਮਾਂ ਬਿਤਾਓ। ਉਨ੍ਹਾਂ ਦੇ ਦੋਸਤ ਬਣ ਕੇ ਰਹੋ।
ਆਪਣਾ ਇਕੱਲਾਪਣ ਦੂਰ ਕਰਨ ਲਈ ਬੂਟਿਆਂ ਦੇ ਨਾਲ ਵੀ ਸਮਾਂ ਬਿਤਾਇਆ ਜਾ ਸਕਦਾ ਹੈ। ਉਨ੍ਹਾਂ ਦੀ ਦੇਖ-ਰੇਖ ਵਿਚ ਵੀ ਤੁਹਾਡਾ ਸਮਾਂ ਚੰਗੀ ਤਰ੍ਹਾਂ ਬੀਤ ਜਾਵੇਗਾ।
ਘਰ ਦੀ ਚਾਰਦੀਵਾਰੀ ਵਿਚ ਖੁਦ ਨੂੰ ਘੁੱਟਿਆ ਮਹਿਸੂਸ ਕਰੋ ਤਾਂ ਘਰੋਂ ਬਾਹਰ ਟਹਿਲਣ ਜਾਓ ਜਾਂ ਆਪਣੇ ਕਿਸੇ ਮਿੱਤਰ ਦੇ ਘਰ ਜਾ ਆਓ।
ਇਕੱਲੇਪਣ ਨੂੰ ਦੂਰ ਕਰਨ ਲਈ ਖਰੀਦਦਾਰੀ ਕਰਨ ਚਲੇ ਜਾਓ, ਸਮੇਂ ਦਾ ਪਤਾ ਹੀ ਨਹੀਂ ਲੱਗੇਗਾ।

