Sunday, May 10, 2026

ਕੈਨੇਡਾ ‘ਚ ਰੁਜ਼ਗਾਰ ਸਿਰਫ਼ ਅੰਕੜਿਆਂ ‘ਚ ਬਿਹਤਰ, ਪਰ ਅਸਲ ਵਿੱਚ ਮੰਦੀ ਦਾ ਸ਼ਿਕਾਰ ਹੋ ਰਹੇ ਰੋਜ਼ਗਾਰ : ਮਾਹਿਰ

ਆਫਿਸ ਆਫ ਦੀ ਸੁਪਰਡੈਂਟ ਆਫ ਬੈਂਕਰਪਸੀ ਦੇ ਅੰਕੜਿਆਂ ਮੁਤਾਬਕ, 2024 ਵਿੱਚ ਦੀਵਾਲੀਆਪਨ (Insolvency) ਦੀ ਦਰ 2019 ਤੋਂ ਬਾਅਦ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ। ਇਸ ਦਾ ਸਿੱਧਾ ਕਾਰਨ ਖਪਤਕਾਰ ਕਰਜ਼ੇ ਵਿੱਚ ਹੋਇਆ ਜ਼ਬਰਦਸਤ ਵਾਧਾ ਹੈ। 2025 ਦੀ ਤੀਜੀ ਤਿਮਾਹੀ ਵਿੱਚ ਕੈਨੇਡਾ ਦਾ ਕੁੱਲ ਖਪਤਕਾਰ ਕਰਜ਼ਾ $673 ਬਿਲੀਅਨ ਤੱਕ ਪਹੁੰਚ ਗਿਆ ਹੈ, ਜੋ ਪਿਛਲੇ ਸਾਲ ਨਾਲੋਂ 18 ਫੀਸਦੀ ਜ਼ਿਆਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਖਰਚਾ ਲਗਾਤਾਰ ਆਮਦਨ ਤੋਂ ਵੱਧ ਰਿਹਾ ਹੈ।
ਇਸ ਵਿੱਤੀ ਦਬਾਅ ਦਾ ਅਸਰ ਸਪੱਸ਼ਟ ਦਿਖਾਈ ਦੇ ਰਿਹਾ ਹੈ। 54 ਫੀਸਦੀ ਤੋਂ ਵੱਧ ਕੈਨੇਡੀਅਨ ਆਪਣੀਆਂ ਮਹੀਨਾਵਰ ਅਦਾਇਗੀਆਂ ਕਰਨ ਵਿੱਚ ਮੁਸ਼ਕਲ ਮਹਿਸੂਸ ਕਰ ਰਹੇ ਹਨ। ਔਸਤ ਕ੍ਰੈਡਿਟ ਕਾਰਡ ਦਾ ਬਕਾਇਆ 1.9 ਫੀਸਦੀ ਵਧ ਕੇ $4,652 ਹੋ ਗਿਆ ਹੈ, ਜਦੋਂ ਕਿ 48 ਫੀਸਦੀ ਲੋਕਾਂ ਕੋਲ ਤਿੰਨ ਮਹੀਨਿਆਂ ਲਈ ਗੁਜ਼ਾਰਾ ਕਰਨ ਵਾਸਤੇ ਵੀ ਐਮਰਜੈਂਸੀ ਫੰਡ ਨਹੀਂ ਹੈ। ਮਾਹਿਰ ਇਸ ਸਥਿਤੀ ਨੂੰ ਦੇਖਦੇ ਹੋਏ ਕਰਜ਼ਾ ਇਕੱਠਾ ਕਰਨ (Debt Consoildaiton) ਅਤੇ ਖਪਤਕਾਰ ਪ੍ਰਸਤਾਵ (Consumer Proposal) ਵਰਗੇ ਹੱਲ ਅਪਣਾਉਣ ਦੀ ਸਲਾਹ ਦੇ ਰਹੇ ਹਨ ਤਾਂ ਜੋ ਵਿੱਤੀ ਸਥਿਰਤਾ ਮੁੜ ਪ੍ਰਾਪਤ ਕੀਤੀ ਜਾ ਸਕੇ।
ਕੈਨੇਡਾ ਰੈਵੇਨਿਊ ਏਜੰਸੀ (CRA) ਨੇ ਪੁਸ਼ਟੀ ਕੀਤੀ ਹੈ ਕਿ ਜੇਕਰ ਸੰਸਦੀ ਵਿਧਾਨ ਕਾਨੂੰਨ ਬਣ ਜਾਂਦਾ ਹੈ, ਤਾਂ 2026 ਤੋਂ ਫੈਡਰਲ ਆਮਦਨ ਟੈਕਸ ਪ੍ਰਣਾਲੀ ਵਿੱਚ ਕਈ ਅਹਿਮ ਬਦਲਾਅ ਆਉਣਗੇ, ਜਿਸ ਨਾਲ ਘੱਟ ਆਮਦਨ ਵਾਲੇ ਲੋਕਾਂ ਨੂੰ ਰਾਹਤ ਮਿਲੇਗੀ। This report was written by Divroop Kaur as part of the Local Journalism Initiative.

Popular