ਵੈਨਕੂਵਰ, (ਦਿਵਰੂਪ ਕੌਰ): ਵੈਨਕੂਵਰ ਦੇ ਫਿਲਮ ਪ੍ਰੇਮੀਆਂ ਲਈ ਵੱਡੀ ਖੁਸ਼ਖਬਰੀ ਕਿਉਂਕਿ ਸ਼ਹਿਰ ਦਾ ਸਭ ਤੋਂ ਪੁਰਾਣਾ ਥੀਏਟਰ ਪਾਰਕ ਥੀਏਟਰ 31 ਜੋ ਕਿ ਦੋ ਸਾਲ ਬੰਦ ਰਹਿਣ ਤੋਂ ਬਾਅਦ 31 ਦਸੰਬਰ ਨੂੰ ਧਮਾਕੇਦਾਰ ਵਾਪਸੀ ਕਰ ਰਿਹਾ ਹੈ। ਨਵੇਂ ਮਾਲਕਾਂ ਨੇ ਐਲਾਨ ਕੀਤਾ ਹੈ ਕਿ ਥੀਏਟਰ ਦੀ ਪਹਿਲੀ ਇਵੈਂਟ ‘ਸਟ੍ਰੇਂਜਰ ਥਿੰਗਜ਼ 5: ਦ ਫਿਨਾਲੇ’ ਦੀ ਫੈਨ ਸਕ੍ਰੀਨਿੰਗ ਹੋਵੇਗੀ, ਜੋ ਨਵੇਂ ਸਾਲ ਦੀ ਸ਼ਾਮ ਤੇ ਨਵੇਂ ਸਾਲ ਦੇ ਦਿਨ ਹੋਵੇਗੀ।
ਪਾਰਕ ਥੀਏਟਰ ਨੇ ਸੋਸ਼ਲ ਮੀਡੀਆ ਤੇ ਲਿਖਿਆ, “ਸਾਨੂੰ ਤੁਹਾਡੀ ਸਭ ਤੋਂ ਵਧੀਆ 1980 ਦੇ ਦਹਾਕੇ ਵਾਲੀ ਰੈਟਰੋ ਡਰੈੱਸ ਦੀ ਲੋੜ ਹੈ! ਆਪਣਾ ਫ੍ਰੀਕੀ ਫੈਨ ਝੰਡਾ ਲਹਿਰਾਉਣਾ ਅਤੇ ਹਾਕਿਨਜ਼, ਇੰਡੀਆਨਾ ਵਾਲੇ ਯੁੱਗ ਦੇ ਨਾਗਰਿਕ ਬਣ ਕੇ ਆਉਣਾ।” ਜ਼ਿਕਰਯੋਗ ਹੈ ਕਿ 31 ਦਸੰਬਰ ਨੂੰ ਦੋ ਸਕ੍ਰੀਨਿੰਗ ਹੋਣਗੀਆਂ – ਸ਼ਾਮ 5 ਵਜੇ ਤੇ ਰਾਤ 9:30 ਵਜੇ – ਤੇ 1 ਜਨਵਰੀ ਨੂੰ ਦੁਪਹਿਰ 4:20 ਵਜੇ। ਇਸ ਦੌਰਾਨ ਪ੍ਰਾਈਜ਼ ਵੀ ਦਿੱਤੇ ਜਾਣਗੇ ਤੇ “ਸਰਪ੍ਰਾਈਜ਼” ਵੀ ਹੋਣਗੇ।
ਜ਼ਿਕਰਯੋਗ ਹੈ ਕਿ 84 ਸਾਲ ਪੁਰਾਣਾ ਇਹ ਥੀਏਟਰ 1941 ਵਿੱਚ ਖੁੱਲ੍ਹਿਆ ਸੀ ਤੇ ਪਹਿਲਾਂ ਓਡੀਅਨ ਥੀਏਟਰਜ਼ ਨੇ ਚਲਾਇਆ। 1990 ਵਿੱਚ ਓਡੀਅਨ ਨੇ ਲੀਜ਼ ਨਵੀਨੀਕਰਨ ਨਹੀਂ ਕੀਤਾ ਤੇ ਫਿਰ ਫੈਸਟੀਵਲ ਸਿਨੇਮਾਜ਼ ਨੇ ਚਲਾਇਆ। 2013 ਵਿੱਚ ਸਿਨੇਪਲੈਕਸ ਨੇ ਖਰੀਦਿਆ ਤੇ ਅਕਤੂਬਰ 2025 ਵਿੱਚ ਬੰਦ ਕਰ ਦਿੱਤਾ ਸੀ, ਜਿਸ ਨੂੰ ਉਹਨਾਂ ਨੇ “ਮੁਸ਼ਕਲ ਫੈਸਲਾ” ਕਿਹਾ ਸੀ।
ਪਰ ਕੁਝ ਦਿਨਾਂ ਵਿੱਚ ਹੀ ਖ਼ਬਰ ਆਈ ਕਿ ਵੈਨਕੂਵਰ ਦਾ ਮਸ਼ਹੂਰ ਰੀਓ ਥੀਏਟਰ ਇਸ ਨੂੰ ਸੰਭਾਲ ਰਿਹਾ ਹੈ। ਰੀਓ ਥੀਏਟਰ ਦੀ ਮਾਲਕ ਤੇ ਸੀਈਓ ਕੋਰੀਨ ਲੀਆ ਨੇ ਕਿਹਾ, “ਰੀਓ ਥੀਏਟਰ ਨੂੰ ਕੈਂਬੀ ਵਿਲੇਜ ਵਿੱਚ ਇਸ ਇਤਿਹਾਸਕ ਆਰਟ-ਡੇਕੋ ਪਾਰਕ ਥੀਏਟਰ ਨੂੰ ਮੁੜ ਸ਼ੁਰੂ ਕਰਨ ਦਾ ਮੌਕਾ ਮਿਲਣ ਤੇ ਬਹੁਤ ਖੁਸ਼ੀ ਹੈ। ਅਸੀਂ ਫਿਲਮ ਇੰਡਸਟਰੀ ਦੇ ਇਸ ਸ਼ਾਨਦਾਰ ਗਰੁੱਪ ਦੇ ਸਮਰਥਨ ਲਈ ਧੰਨਵਾਦੀ ਹਾਂ। ਰੀਓ ਨੂੰ 20 ਸਾਲਾਂ ਤੋਂ ਚਲਾਉਣ ਬਾਅਦ ਅਸੀਂ ਇਸ ਨਵੇਂ ਸਥਾਨ ਤੇ ਉਹੀ ਊਰਜਾ ਤੇ ਜਜ਼ਬਾ ਲਿਆਵਾਂਗੇ।”
ਪਾਰਕ ਥੀਏਟਰ ਦੇ ਨਵੇਂ ਨਿਵੇਸ਼ਕਾਂ ਵਿੱਚ ਮਸ਼ਹੂਰ ਫਿਲਮਮੇਕਰ ਓਸਗੂਡ ਪਰਕਿਨਜ਼, ਕ੍ਰਿਸ ਫਰਗੂਸਨ, ਸੀਨ ਬੇਕਰ, ਸਮੰਤਾ ਕਵਾਨ ਤੇ ਸਟ੍ਰੇਂਜਰ ਥਿੰਗਜ਼ ਦੇ ਸਟਾਰ ਫਿਨ ਵੋਲਫਹਾਰਡ ਵਰਗੇ ਨਾਮ ਸ਼ਾਮਲ ਹਨ।
ਪਾਰਕ ਥੀਏਟਰ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਉਹ ਫੈਨਾਂ ਨੂੰ 80ਵਿਆਂ ਦੀ ਡਰੈੱਸ ਪਾ ਕੇ ਆਉਣ ਲਈ ਕਿਹਾ ਹੈ ਤਾਂ ਜੋ ਮਾਹੌਲ ਹਾਕਿਨਜ਼ ਵਰਗਾ ਬਣ ਜਾਵੇ। ਪ੍ਰਾਈਜ਼ ਤੇ ਸਰਪ੍ਰਾਈਜ਼ ਵੀ ਰੱਖੇ ਗਏ ਹਨ।
ਪਾਰਕ ਥੀਏਟਰ ਕੈਂਬੀ ਵਿਲੇਜ ਵਿੱਚ 3440 ਕੈਂਬੀ ਸਟ੍ਰੀਟ ਤੇ ਹੈ ਤੇ ਇਸ ਦੀ ਵਾਪਸੀ ਨਾਲ ਵੈਨਕੂਵਰ ਦੇ ਫਿਲਮ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਹੈ। ਰੀਓ ਥੀਏਟਰ ਨੇ ਪਹਿਲਾਂ ਵੀ ਆਪਣੀ ਯੂਨੀਕ ਪ੍ਰੋਗਰਾਮਿੰਗ ਨਾਲ ਨਾਮ ਕਮਾਇਆ ਹੈ ਤੇ ਹੁਣ ਪਾਰਕ ਨੂੰ ਵੀ ਉਹੀ ਊਰਜਾ ਦੇਣ ਦਾ ਵਾਅਦਾ ਕੀਤਾ ਹੈ।
ਇਹ ਥੀਏਟਰ 1941 ਵਿੱਚ ਖੁੱਲ੍ਹਿਆ ਸੀ ਅਤੇ ਉਦੋਂ ਤੋਂ ਆਰਟ-ਡੇਕੋ ਡਿਜ਼ਾਈਨ ਵੈਨਕੂਵਰ ਦੀ ਵਿਰਾਸਤ ਨੂੰ ਆਪਣੇ ਅੰਦਰ ਸਮੋਈ ਬੈਠਾ ਹੈ। ਸਿਨੇਪਲੈਕਸ ਨੇ ਬੰਦ ਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਬਚਾਉਣ ਦੀ ਮੰਗ ਕੀਤੀ ਸੀ। ਰੀਓ ਟੀਮ ਨੇ ਇਸ ਨੂੰ ਬਚਾ ਲਿਆ ਹੈ ਤੇ ਨਵੇਂ ਸਾਲ ਦਿਨ ਤੋਂ ਫੈਨ ਸਕ੍ਰੀਨਿੰਗ ਨਾਲ ਸ਼ੁਰੂਆਤ ਕਰ ਰਹੀ ਹੈ। This report was written by Divroop Kaur as part of the Local Journalism Initiative.

