ਡਿੱਗ ਢਹਿ ਕੇ ਗਿਆ ਮਾਰ ਬਾਜ਼ੀ,
ਜੱਟ ਧੱਕੜ ਕਰ ਕਮਾਲ ਗਿਆ।
ਹੱਥ ਫੇਰ ਗਿਆ ਯਾਦੂ ਟੂਣਿਆਂ ਦਾ,
ਧੂੜ ਭੰਬੂਤੀ ਢਾਲ਼ਾ ਢਾਲ਼ ਗਿਆ।
ਜਿੱਤ ਪਾ ਕੇ ਗਿਆ ਕਰ ਕਤਾ,
ਤਾਣ ਕਲਾ ਦਾ ਵਿਛਾ ਜਾਲ ਗਿਆ।
ਭਾਜੀ ਮੋੜ ਗਿਆ ਜੱਟ ਸਿਰ ਚੜ੍ਹੀ,
ਖੜ੍ਹੇ ਨਵੇਂ ਹੀ ਕਰ ਸਵਾਲ ਗਿਆ।
ਜਿੱਤ ਜਿੱਤੀ ਹੋਈ ‘ਤੇ ਮਾਰ ਪੋਚਾ,
ਸਿੱਧੀ ਜਿੱਤ ਦੀ ਖਿੱਚ ਰਾਲ੍ਹ ਗਿਆ।
ਪੁੱਠ ਕੰਡਿਆਂ ਦੇ ਵਿੱਚ ਸੁੱਟ ਸਾਰੇ,
ਜਿੱਤ ਵਾਲਾ ਚੋਅ ਮਖਿਆਲ਼ ਗਿਆ।
ਨਾਲ ਤਜਰਬਿਆਂ ਗਿਆ ਕਰ ਕਲਾ,
ਜਿੱਤ ਵਾਲੀ ਫੜ੍ਹ ਚਾਲ ਗਿਆ।
ਰੱਖੇ ਅੱਗੇ ਵੀ ਰੱਬ ਖੈਰ ‘ਭਗਤਾ’,
ਰਾਜ ਖੁੱਸਿਆ ਜੱਟ ਸੰਭਾਲ਼ ਗਿਆ
ਬਰਾੜ-ਭਗਤਾ ਭਾਈ ਕਾ
+1-604-751-1113

