Saturday, June 13, 2026

ਤੋਬਾ ਰਾਮ ਤੋਬਾ

ਮੇਰੀ ਸਮਝੋ ਕੋਹਾਂ ਦੂਰ ਨਿਕਲੀ,
ਐਵੇਂ ਸਿਆਸਤ ਵਿੱਚ ਸੀ ਆ ਬੈਠਾ।
ਹਾਰ ਹੰਭ ਕੇ ਕਰ ਗਿਆ ਹੱਥ ਖੜ੍ਹੇ,
ਛੱਡ ਸਿਆਸਤ ਝੱਟ ਕੁਰਲਾ ਬੈਠਾ।
ਸਿਆਸੀ ਤੌਰ ਨਾ ਮੈਨੂੰ ਪਸੰਦ ਕੀਤਾ,
ਦੁਸ਼ਮਣ ਆਪਣਿਆਂ ਨੂੰ ਬਣਾ ਬੈਠਾ।
ਸਭ ਕੁਝ ਛੱਡ ਸੰਗੀਤ ਵੱਲ ਸੋਚਾਂ,
ਤੋਬਾ ਸਿਆਸਤ ਨੂੰ ਬੁਲਾ ਬੈਠਾ।
ਪਹਿਲਾਂ ਨੀਲਿਆਂ ਕਰ ਕੰਗਾਲ ਦਿੱਤਾ,
ਖੰਭ ਚਿੱਟਿਉਂ ਵੀ ਪੁਟਾ ਬੈਠਾ।
ਪਾਸੇ ਕਿਸੇ ਦਾ ਨਾ ਰਿਹਾ ਜਦੋਂ,
ਫੇਰ ਭਗਵਿਆਂ ਵਿੱਚ ਸੀ ਜਾ ਬੈਠਾ।
ਜਾਗੇ ਭਾਗ ਤੇ ਪੈ ਗਿਆ ਦਣ ਗੁੱਲੀ,
ਜਦੋਂ ਟੁੱਲ ਸੀ ‘ਭਗਤਾ’ ਲਾ ਬੈਠਾ।
ਜਿਹੜੇ ਕੰਮ ਸੀ ਰੋਲ਼ ਕਮਾਈ ਦਿੱਤੀ,
ਆਖਰ ਸਿਰੇ ਉਹ ਕੰਮ ਚੜ੍ਹਾ ਬੈਠਾ।
ਬਰਾੜ-ਭਗਤਾ ਭਾਈ ਕਾ +1-604-751-1113

Popular