9.8 C
Vancouver
Saturday, November 23, 2024

ਸ਼ੇਰਿ-ਪੰਜਾਬ ਦਾ ਅਕਾਲ ਚਲਾਣਾ

ਅੱਜ ਤਾਣਕੇ ਲੰਮੀਆਂ ਨੂੰ , ਸਦਾ ਲਈ ਸੌਂ ਗਿਆ ਸ਼ੇਰ ਪੰਜਾਬੀ ।

ਪੰਥਕ ਫ਼ੁਲਵਾੜੀ ਦੇ ,  ਝੰਉਂ ਗਏ ਸੱਜਰੇ ਫ਼ੁੱਲ ਗੁਲਾਬੀ ।

ਪਾਏ ਵੈਣ ਬੁਲਬੁਲਾਂ ਨੇ , ਬਾਗ ‘ਚੋਂ ਕੀਤਾ ਕੂਚ ਬਹਾਰਾਂ ।

ਔਹ ਮੌਤ ਦੀ ਸੇਜ ਉਤੇ , ਜਾਕੇ ਸੌਂ ਗਈਆਂ ਸਰਕਾਰਾਂ ।

ਕੱਢ ਅਟਕਾਂ ਸੀਨੇ ‘ਚੋਂ , ਜਿਸਨੇ ਅਟਕਾਂ ਨੂੰ ਅਟਕਾਇਆ ।

ਜਿਹਦੇ ਵੀਰ ਯੋਧਿਆਂ ਨੇ , ਕੇਸਰੀ ਜਾ ਜਮਰੌਦ ਝੁਲਾਇਆ ।

ਸਿੰਘ ਬਾਜ਼ਾਂ ਦੇ ਸਾਹਵੇਂ ਜਾਪਦੇ ਮੁਗਲ ਪਠਾਨ ਗੁਟਾਰਾਂ ।

ਔਹ ਮੌਤ ਦੀ ਸੇਜ ਉਤੇ ,

ਉਸ ਵੀਰ ਬਹਾਦਰ ਨੇ , ਜਦ ਵੀ ਕੀਤੀ ਕਿਤੇ ਚੜ੍ਹਾਈ ।

ਗੁਰੂ ਬਖਸ਼ਿਸ਼ ਦਾ ਸਦਕਾ , ਹਰ ਥਾਂਹ ਫਤਹਿ ਓਸ ਨੇ ਪਾਈ ।

ਰਣ ਦੇ ਉਸ ਜੇਤੂੰ ਨੇ , ਜ਼ਿੰਦਗੀ ਵਿਚ ਨਾ ਤੱਕੀਆਂ ਹਾਰਾਂ ।

ਔਹ ਮੌਤ ਦੀ ਸੇਜ ਉਤੇ ,

ਭਾਵੇਂ ਉਹ ਅਨਪੜ੍ਹ ਸੀ , ਪਰ ਸੀ ਯਾਦ ਬੜੀ ਗੁਰਬਾਨੀ ।

ਮਾਂ ਵਿਰਲਾ ਜੰਮਦੀ ਏ , ਐਸਾ ਭਗਤ ਸੂਰਮਾ ਦਾਨੀ ।

ਉਹਦੀ ਮੌਤ ਉਤੇ ਕੇਰੇ , ਹੰਝੂ ਸਭ ਸਿੰਘਾਂ ਸਰਦਾਰਾਂ ,

ਔਹ ਮੌਤ ਦੀ ਸੇਜ ਉਤੇ ,

ਖਾ ਪੱਥਰ ਬੱਚਿਆਂ ਤੋਂ , ਵੰਡੀਆਂ ਜਿਸ ਸੋਨੇ ਦੀਆਂ ਮੋਹਰਾਂ ।

ਅੱਜ ਚੜ੍ਹੀ ਪੰਗ ਦੀਆਂ , ਕੱਟੀਆਂ ਮੌਤ ਡੈਣ ਨੇ  ਡੋਰਾਂ ।

ਉਹਦੀ ਮੌਤ ਉਤੇ ਬਾਲ਼ੇ , ਘਿਉ ਦੇ ਦੀਵੇ ਘਰੀਂ ਗ਼ਦਾਰਾਂ ।

ਅੱਜ ਮੌਤ ਦੀ ਸੇਜ ਉਤੇ ,

ਉਸ ਸ਼ੇਰ ਪੰਜਾਬੀ ਦਾ , ਮਿਲਦਾ ਨਾ ਇਤਹਾਸ ‘ਚ ਹਾਣੀ ।

ਨਿਰਦੋਸ਼ ਮਨੁੱਖਤਾ ਵੀ , ਰੋਈ ਬਣ ਬੱਦਲਾਂ ਦਾ ਪਾਣੀ ।

ਸਿਰ ਤੇ ਚੁੱਕ ਗੰਢੜੀ ਨੂੰ , ਲੈਣੀਆਂ ਕਿਸ ਬੁੱਢਿਆਂ ਦੀਆਂ ਸਾਰਾਂ ।

ਔਹ ਮੌਤ ਦੀ ਸੇਜ ਉਤੇ  , ਸਦਾ ਲਈ  ਸੌਂ ਗਈਆਂ ਸਰਕਾਰਾਂ ।

ਲੇਖਕ “ ਲਲਤ-ਪਦਾ ਛੰਦ

Related Articles

Latest Articles