Saturday, July 11, 2026

ਬੇਸਮਝੀ


ਜਿਹੜਾ ਲਾ ਗਿਆ ਪੈਰੀਂ ਹੱਥ ਪਹਿਲਾਂ,
ਬਚਿਆ ਖਾਣੋਂ ਛਿੱਤਰ ਪਤਾਣ ਬਾਬਾ।
ਜਿੰਮੇਵਾਰ ਸੀ ਵੱਧ ਸਾਰਿਆਂ ਤੋਂ,
ਚੰਟ ਨਿਕਲਿਆ ਬੜਾ ਸ਼ੈਤਾਨ ਬਾਬਾ।

ਦੱਸਿਆ ਬੋਝ ਸੀ ਜਥੇਦਾਰ ਜੀਹਨੇ,
ਪਾਈ ਬੈਠੀ ਨੀਵੀਂ ਆਣ ਬਾਬਾ।
ਆਪਣੇ ਆਪ ਨੂੰ ਲੁਕੋਂਦੇ ਕਈ ਵੇਖੇ,
ਸਨ ਵਕੀਲ ਜੋ ਬਣੇ ਮਹਾਨ ਬਾਬਾ।

ਉੱਚ ਪ੍ਰਾਪਤ ਵਿੱਦਿਆ ਕਈ ਨੇਤਾ,
ਬੈਠੇ ਛਾਪਲੇ ਲੁਕਾਈ ਜਾਨ ਬਾਬਾ।
ਸਾਡੇ ਵੱਲ ਨਾ ਜਾਵੇ ਹੋ ਸਿੱਧਾ,
ਤੀਰ ਛੱਡਿਆ ਵਿੱਚੋਂ ਕਮਾਨ ਬਾਬਾ।

ਬੋਲੀ ਆਕਾ ਦੀ ਸਭ ਬੋਲਦੇ ਸੀ,
ਲੱਗ ਤਾਲ਼ੂਏ ਗਈ ਜ਼ੁਬਾਨ ਬਾਬਾ।
ਫਿਰਦੇ ਬਣੇ ਸੀ ‘ਭਗਤਾ’ ਚੌਧਰੀ ਜੋ,
ਭੁੱਲ ਆਪਣੀ ਗਏ ਪਛਾਣ ਬਾਬਾ।
ਬਰਾੜ-ਭਗਤਾ ਭਾਈ ਕਾ
+1-604-751-1113

Popular