Thursday, August 13, 2026

ਬਹੁਰੂਪੀਆ

ਚੁੱਕ ਜੁੱਲੀ ਬਿਸਤਰਾ ਪੈ ਡੰਡੀ,

ਨਾ ਲੋੜ ਨਾ ਤੇਰੀ ਸਾਰ ਮੀਆਂ।

ਡੇਰਾ ਲੱਭ ਲੈ ਕਿਤੇ ਹੋਰ ਜਾ ਕੇ,

ਏਥੇ ਹੋਏਂਗਾ ਹੁਣ ਖ਼ੁਆਰ ਮੀਆਂ।

ਬਾਹਰੋਂ ਹੋਰ ਤੇ ਕੁਝ ਹੋਰ ਅੰਦਰੋਂ,

ਬਹੁਰੂਪੀਆ ਤੇਰਾ ਕਿਰਦਾਰ ਮੀਆਂ।

ਕੁੜ ਕੁੜ ਕਿਤੇ ਜਾ ਆਂਡੇ ਕਿਤੇ ਧਰੇ,

ਨਾ ਹੀ ਰਿਹਾ ਵਫ਼ਾਦਾਰ ਮੀਆਂ।

ਕੀਮਤ ਅਣਖਾਂ ਦੀ ਨਾ ਪਤਾ ਕੋਈ,

ਵਿਕ ਕੌਡੀਏਂ ਗਿਆ ਬਜ਼ਾਰ ਮੀਆਂ।

ਉਦੋਂ ਆਉਣੇ ਨਾਨਕੇ ਯਾਦ ‘ਭਗਤਾ’,

ਜਦ ਰਿਹਾ ਨਾ ਸਤਿਕਾਰ ਮੀਆਂ।

ਮੂੰਹ ਲੱਗ ਕੇ ਕਿਹੜੇ ਲਾਲਚਾਂ ਦੇ,

ਗਿਆ ਹੱਦਾਂ ਹੀ ਕਰ ਪਾਰ ਮੀਆਂ।

ਤੋੜ ਰਿਸ਼ਤਾ ਸਾਂਝਾਂ ਗੂੜ੍ਹੀਆਂ ਦਾ,

ਛੁਰਾ ਪਿੱਠ ‘ਚ ਗਿਆ ਮਾਰ ਮੀਆਂ।

ਬਰਾੜ ਭਗਤਾ ਭਾਈ ਕਾ

Popular