Saturday, March 14, 2026

ਮਾਈਕਰੋਸਾਫਟ ਦਾ ਨਵਾਂ AI ਮਿਸ਼ਨ: ਬਿਮਾਰੀਆਂ ਦੀ ਪਹਿਲਾਂ ਪਛਾਣ ਕਰਨ ਵਾਲੀ ‘ਸੁਪਰ ਇੰਟੈਲੀਜੈਂਸ’ ਤਿਆਰ ਹੁੰਦੀ

ਸਰੀ, (ਪਰਮਜੀਤ ਸਿੰਘ): ਮਾਈਕਰੋਸਾਫਟ ਨੇ ਆਰਟੀਫਸ਼ਿਲ ਇੰਟੈਲੀਜੈਂਸ ਦੇ ਖੇਤਰ ਵਿੱਚ ਇੱਕ ਵੱਡਾ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ MAI Superintelligence Team ਨਾਮ ਦੀ ਇੱਕ ਨਵੀਂ ਟੀਮ ਤਿਆਰ ਕਰ ਰਹੀ ਹੈ ਜੋ ਐਸੀ AI ਵਿਕਸਤ ਕਰੇਗੀ ਜੋ ਕੁਝ ਖਾਸ ਖੇਤਰਾਂ ਵਿੱਚ ਮਨੁੱਖਾਂ ਨਾਲੋਂ ਕਈ ਗੁਣਾ ਵੱਧ ਸਮਰੱਥ ਹੋਵੇਗੀ। ਸਭ ਤੋਂ ਪਹਿਲਾਂ, ਇਹ ਟੀਮ ਮੈਡੀਕਲ ਡਾਇਗਨੋਸਿਸ, ਯਾਨੀ ਬਿਮਾਰੀਆਂ ਦੀ ਪਛਾਣ ਅਤੇ ਇਲਾਜ ਸੰਬੰਧੀ ਸੁਝਾਵਾਂ ‘ਤੇ ਧਿਆਨ ਦੇਵੇਗੀ। ਇਹ ਜਾਣਕਾਰੀ ਮਾਈਕਰੋਸਾਫਟ ਦੇ ਅੀ ਮੁਖੀ ਮੁਸਤਫ਼ਾ ਸੁਲੇਮਾਨ ਨੇ ਰਾਇਟਰਨਜ਼ ਨੂੰ ਇੰਟਰਵਿਊ ਦੌਰਾਨ ਦਿੱਤੀ। ਸੁਲੇਮਾਨ ਪਹਿਲਾਂ DeepMind ਦੇ ਸੰਸਥਾਪਕਾਂ ਵਿੱਚੋਂ ਇੱਕ ਰਹਿ ਚੁੱਕੇ ਹਨ, ਜਿਸ ਨੇ AlphaFold ਵਰਗੀਆਂ ਮੈਡੀਕਲ ਅਤੇ ਸਾਇੰਸ ਖੋਜਾਂ ਲਈ ਮਸ਼ਹੂਰ AI ਤਿਆਰ ਕੀਤਾ।
ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਮੈਟਾ ਅਤੇ Safe Superintelligence Inc ਜਿਹੀਆਂ ਹੋਰ ਟੈਕ ਕੰਪਨੀਆਂ ਦੇ ਅੀ ਪ੍ਰਯਾਸਾਂ ਤੋਂ ਬਿਲਕੁਲ ਵੱਖ ਹੋਵੇਗਾ। ਜਿੱਥੇ ਕੁਝ ਕੰਪਨੀਆਂ ‘ਅਨੰਤ ਸਮਰੱਥਾ ਵਾਲੀ ਜਨਰਲ AI’ ਬਣਾਉਣ ਦੀ ਕੋਸਸ਼ਿ ਕਰ ਰਹੀਆਂ ਹਨ, ਉੱਥੇ ਮਾਈਕਰੋਸਾਫਟ ਦਾ ਕੇਂਦਰ ਮਨੁੱਖੀ ਭਲਾਈ ਲਈ ਅੀ ਤਿਆਰ ਕਰਨ ‘ਤੇ ਹੋਵੇਗਾ। ਸੁਲੇਮਾਨ ਦੇ ਸ਼ਬਦਾਂ ਵਿੱਚ, ”ਸਾਨੂੰ ਇਹ ਯਕੀਨੀ ਬਣਾਉਣਾ ਹੈ ਕਿ ਤਕਨਾਲੋਜੀ ਮਨੁੱਖੀ ਭਲਾਈ ਦੀ ਸੇਵਾ ਕਰੇ, ਨਾ ਕਿ ਖਤਰਾ ਬਣੇ। ਇਹ ਹੈ Humanist Superintelligence ਦਾ ਅਸਲੀ ਮਤਲਬ।”

ਮਾਹਿਰਾਂ ਦੇ ਅਨੁਸਾਰ, ਜੇਕਰ ਬਿਮਾਰੀਆਂ ਦੀ ਪਛਾਣ ਕਰਨ ਵਾਲੀ AI ਮਨੁੱਖੀ ਡਾਕਟਰਾਂ ਨਾਲੋਂ ਤੇਜ਼, ਸਹੀ ਅਤੇ ਵੱਧ ਡੈਟਾ ਵਿਸ਼ਲੇਸ਼ਣ ਸਮਰੱਥਾ ਰੱਖਦੀ ਹੈ, ਤਾਂ ਇਹ ਸਿਹਤ ਪ੍ਰਣਾਲੀ ਵਿੱਚ ਕ੍ਰਾਂਤੀ ਲਿਆ ਸਕਦੀ ਹੈ। ਸੁਲੇਮਾਨ ਨੇ ਦਾਅਵਾ ਕੀਤਾ ਹੈ ਕਿ ਮਾਈਕਰੋਸਾਫਟ ਨੂੰ ਅਗਲੇ 2 ਤੋਂ 3 ਸਾਲਾਂ ਵਿੱਚ ਮੈਡੀਕਲ ਸੁਪਰਇੰਟੈਲੀਜੈਂਸ ਤਿਆਰ ਕਰਨ ਦਾ ਸਪਸ਼ਟ ਰਸਤਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ AI ਲੋਕਾਂ ਦੀ ਜੀਵਨ ਉਮਰ ਵਧਾ ਸਕਦੀ ਹੈ, ਕਿਉਂਕਿ ਇਹ ਬਿਮਾਰੀਆਂ ਨੂੰ ਸ਼ੁਰੂਆਤੀ ਪੱਧਰ ‘ਤੇ ਹੀ ਪਛਾਣ ਲਏਗੀ ਅਤੇ ਇਲਾਜ ਸਮੇਂ ‘ਤੇ ਸ਼ੁਰੂ ਕੀਤਾ ਜਾ ਸਕੇਗਾ।
ਸੁਲੇਮਾਨ ਨੇ ਇਹ ਵੀ ਦੱਸਿਆ ਕਿ ਮਾਈਕਰੋਸਾਫਟ ਇਸ ਪ੍ਰੋਜੈਕਟ ‘ਤੇ ਵੱਡੀ ਨਿਵੇਸ਼ ਰਕਮ ਲਗਾ ਰਿਹਾ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਕੀ ਕੰਪਨੀ ਹੋਰ AI ਲੈਬਜ਼ ਤੋਂ ਮਹਿੰਗੀ ਭਰਤੀ ਜਾਂ ਪੋਚਿੰਗ ਵੀ ਕਰੇਗੀ ਜਾਂ ਨਹੀਂ। ਤਾਂ ਵੀ, ਟੀਮ ਵਿੱਚ ਇੰਜੀਨੀਅਰਾਂ ਦੇ ਨਾਲ ਨਾਲ ਕੈਰਨ ਸਿਮੋਨਯਨ ਨੂੰ ਮੁੱਖ ਵਿਗਿਆਨੀ ਨਿਯੁਕਤ ਕੀਤਾ ਗਿਆ ਹੈ।
ਇੱਕ ਘਾਟ ਇਹ ਹੈ ਕਿ ਇਸ ਤਰ੍ਹਾਂ ਦੀ ਤਕਨਾਲੋਜੀ ਵਿੱਚ ਭਰੋਸੇ, ਨੈਤਿਕਤਾ ਅਤੇ ਨਿਯੰਤਰਣ ਨੂੰ ਸੰਭਾਲਣਾ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਅੀ ਆਪਣੇ ਆਪ ਸਿੱਖਣ ਅਤੇ ਫ਼ੈਸਲੇ ਕਰਨ ਲੱਗ ਪਈ, ਤਾਂ ਇਸ ਉੱਤੇ ਮਨੁੱਖੀ ਕੰਟਰੋਲ ਘਟ ਸਕਦਾ ਹੈ। ਫਿਰ ਵੀ, ਸੁਲੇਮਾਨ ਨੇ ਦਾਅਵਾ ਕੀਤਾ ਹੈ ਕਿ ਮਾਈਕਰੋਸਾਫਟ ਦੀ ਦਿਸ਼ਾ ਸੁਰੱਖਿਆ ਅਤੇ ਮਨੁੱਖੀ ਲਾਭ ਨੂੰ ਪਹਿਲਾਂ ਰੱਖਦੀ ਹੈ ਅਤੇ ਕੋਈ ਵੀ ਖ਼ਤਰਾ ਨਾ ਬਣਨ ਦੇ ਪੂਰਣ ਉਪਾਇਆ ਜਾ ਰਹੇ ਹਨ।

 

Share post:

Popular