Sunday, May 10, 2026

ਕੈਨੇਡਾ ਪੋਸਟ ਵੱਲੋਂ ਸਿੱਖ ਸੈਨਿਕ ਬੁੱਕਮ ਸਿੰਘ ਦੇ ਸਨਮਾਨ ਵਿੱਚ ਇਤਿਹਾਸਕ ਡਾਕ-ਟਿਕਟ ਜਾਰੀ

ਸਰੀ, (ਦਿਵਰੂਪ ਕੌਰ): ਇਸ ਸਾਲ ਦਾ ਰਿਮੈਂਬਰੈਂਸ ਡੇ ਸਿਰਫ਼ ਇਤਿਹਾਸ ਨੂੰ ਯਾਦ ਕਰਨ ਦਾ ਮੌਕਾ ਨਹੀਂ, ਸਗੋਂ ਕੈਨੇਡਾ ਵਿੱਚ ਸਿੱਖ ਸਮੁਦਾਇ ਲਈ ਇੱਕ ਖ਼ਾਸ ਪਲ ਵੀ ਬਣ ਗਿਆ ਹੈ। ਕੈਨੇਡਾ ਪੋਸਟ ਨੇ 2 ਨਵੰਬਰ ਨੂੰ ਪਹਿਲੀ ਵਾਰ ਕੈਨੇਡੀਅਨ ਸਿੱਖ ਸੈਨਿਕਾਂ ਦੇ ਸਨਮਾਨ ਵਿੱਚ ਇੱਕ ਵਿਸ਼ੇਸ਼ ਡਾਕ-ਟਿਕਟ ਜਾਰੀ ਕੀਤੀ।
17 ਸਾਲ ਦੀ ਕਾਰਮਨ ਹਨਸਰਾ, ਜੋ ਬਚਪਨ ਤੋਂ ਹੀ ਕਿਚਨਰ ਵਿੱਚ ਹੋਣ ਵਾਲੇ Sikh Remembrance Day Ceremony ਵਿੱਚ ਹਾਜ਼ਰੀ ਲਾਉਂਦੀ ਆ ਰਹੀ ਹੈ, ਨੇ ਕਿਹਾ ਕਿ ਇਸ ਵਾਰੀ ਦਾ ਸਮਾਰੋਹ ਉਸਦੇ ਲਈ ਖ਼ਾਸ ਅਹਿਮੀਅਤ ਰੱਖਦਾ ਹੈ।
ਨਵੀਂ ਟਿਕਟ ‘ਤੇ ਪਹਿਲੇ ਵਿਸ਼ਵ ਯੁੱਧ ਦੇ ਸੈਨਿਕ ਪ੍ਰਾਈਵੇਟ ਬੁੱਕਮ ਸਿੰਘ ਦੀ ਤਸਵੀਰ ਹੈ। ਸ਼ਕਿਹੁੰਸੲੁਮ.ਚੋਮ ਮੁਤਾਬਕ, ਉਹ ਕੈਨੇਡਾ ਵਿੱਚ ਦੋਵੇਂ ਵਿਸ਼ਵ ਯੁੱਧਾਂ ‘ਚ ਸੇਵਾ ਦੇਣ ਵਾਲੇ ਸਿੱਖ ਸੈਨਿਕਾਂ ‘ਚੋਂ ਉਹਦਾ ਹੀ ਇੱਕੋ ਜਾਣਿਆ ਮਿਲਟਰੀ ਕਬਰਸਤਾਨ ਹੈ।
ਬੁੱਕਮ ਸਿੰਘ ਨੇ 22 ਸਾਲ ਦੀ ਉਮਰ ‘ਚ ਪਹਿਲੇ ਵਿਸ਼ਵ ਯੁੱਧ ਵਿੱਚ ਭਰਤੀ ਹੋ ਕੇ ਫ਼ਲੈਂਡਰਜ਼ (ਬੈਲਜੀਅਮ) ਦੇ ਮੈਦਾਨਾਂ ‘ਚ ਜੰਗ ਲੜੀ।
1916 ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਉਹ ਕਿਚਨਰ ਦੇ ਇੱਕ ਹਸਪਤਾਲ ਵਿੱਚ ਠੀਕ ਹੋ ਰਿਹਾ ਸੀ, ਪਰ ਉੱਥੇ ਉਸਨੂੰ ਟਿਊਬਰਕੁਲੋਸਿਸ ਹੋ ਗਿਆ। 1919 ਵਿੱਚ ਉਸਦੀ ਮੌਤ ਹੋ ਗਈ।
Sikh Heritage Museum of Canada ਮੁਤਾਬਕ, ਸਿੱਖ ਸੈਨਿਕਾਂ ਦੀ ਕੈਨੇਡੀਆਈ ਫ਼ੌਜ ਵਿੱਚ ਭਾਗੀਦਾਰੀ ਲਗਭਗ 90 ਸਾਲਾਂ ਤੱਕ ਅਣਜਾਣ ਰਹੀ, ਜੋ ਸਿਰਫ਼ ਬੁੱਕਮ ਸਿੰਘ ਦੀ ਕਬਰ 2000 ਦੇ ਦਹਾਕੇ ਵਿੱਚ ਮਿਲਣ ਤੋਂ ਬਾਅਦ ਸਾਹਮਣੇ ਆਈ।
ਕੈਨੇਡਾ ਪੋਸਟ ਦੇ ਮੁਤਾਬਕ, ਉਸ ਸਮੇਂ ਨਸਲੀ ਭੇਦਭਾਵ ਨੇ ਕਈ ਸਿੱਖਾਂ ਨੂੰ ਭਰਤੀ ਹੋਣ ਤੋਂ ਰੋਕਿਆ।
ਕੇਵਲ 10 ਸਿੱਖ ਸੈਨਿਕਾਂ ਨੇ ਇਹ ਰੁਕਾਵਟ ਤੋੜੀ ਅਤੇ ਪਹਿਲੇ ਵਿਸ਼ਵ ਯੁੱਧ ਵਿੱਚ ਸੇਵਾ ਦੀ।
ਬੁੱਕਮ ਸਿੰਘ ਉਹਨਾਂ ਵਿੱਚੋਂ ਸਭ ਤੋਂ ਨੌਜਵਾਨ ਸੈਨਿਕ ਸੀ, ਅਤੇ ਉਸਦੀ ਕਬਰਔਜੋ ਕਿ ਕਿਚਨਰ ਦੇ ਮਾਊਂਟ ਹੋਪ ਕਬਰਸਤਾਨ ਵਿੱਚ ਹੈਔਅੱਜ ਵੀ ਇੱਕੋ ਜਾਣਿਆ ਮਿਲਟਰੀ ਸਮਾਧੀ ਹੈ। ਇਹ ਨਵੀਂ ਡਾਕ-ਟਿਕਟ ਪੰਜਾਬੀ-ਕੈਨੇਡੀਅਨ ਕਲਾਕਾਰ ਪਰਮ ਸਿੰਘ ਨੇ ਤਿਆਰ ਕੀਤੀ ਹੈ।
SikhMuseum.com ਵੱਲੋਂ ਕਿਚਨਰ ਵਿੱਚ ਹੋਣ ਵਾਲੀ ਸਾਲਾਨਾ ਸਿੱਖ ਰਿਮੈਂਬਰੈਂਸ ਡੇ ਸੈਰਮਨੀ ਉੱਤਰੀ ਅਮਰੀਕਾ ਵਿੱਚ ਸਿੱਖ ਸੈਨਿਕਾਂ ਅਤੇ ਵੈਟਰੰਜ਼ ਦੀ ਸਭ ਤੋਂ ਵੱਡੀ ਗੇਦਰਿੰਗ ਮੰਨੀ ਜਾਂਦੀ ਹੈ। ਕਾਰਮਨ ਹਨਸਰਾ ਕਹਿੰਦੀ ਹੈ ਕਿ ਇਹ ਸਮਾਰੋਹ ਉਸ ਲਈ ਬਹੁਤ ਮਹੱਤਵਪੂਰਣ ਹੈ ਕਿਉਂਕਿ ਉੱਥੇ ਜਾ ਕੇ ਸਿੱਧੇ ਬੁੱਕਮ ਸਿੰਘ ਦੀ ਕਬਰ ਉੱਤੇ ਸ਼ਰਧਾਂਜਲੀ ਦੇ ਸਕਦੇ ਹਨ। ਉਨਾਂ ਕਿਹਾ ਕਿ ”ਰਿਮੈਂਬਰੈਂਸ ਡੇ ਦੌਰਾਨ ਯਾਦ ਰੱਖਣਾ ਜਰੂਰੀ ਹੈ ਕਿ ਕੈਨੇਡਾ ਦੀ ਯੁੱਧਾਂ ਵਿੱਚ ਭੂਮਿਕਾ ਘੱਟ ਗਿਣਤੀ ਸਮੂਹਾਂ ਦੇ ਯੋਗਦਾਨ ‘ਤੇ ਨਿਰਭਰ ਸੀ, ਉਹਨਾਂ ਵਿੱਚੋਂ ਇੱਕ ਸਿੱਖ ਭਾਈਚਾਰਾ ਸੀ।”

 

Popular