ਸਰੀ, (ਸਿਮਰਨਜੀਤ ਸਿੰਘ): ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਨਲਾਈਨ ਧਮਕੀਆਂ ਦੇਣ ਤੋਂ ਬਾਅਦ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਨੇ ਇੱਕ ਔਨਲਾਈਨ ਵੀਡੀਓ ਵਿੱਚ ਟਰੂਡੋ, ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਦੇ ਖਿਲਾਫ ਹਿੰਸਕ ਧਮਕੀਆਂ ਦਿੱਤੀਆਂ ਹਨ ਜੋ ਉਹਨਾਂ ਦੀਆਂ ਯੋਜਨਾਵਾਂ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਆਰਸੀਐਮਪੀ ਨੇ ਓਨਟਾਰੀਓ ਵਿੱਚ ਯਾਰਕ ਰੀਜਨਲ ਪੁਲਿਸ ਦੀ ਮਦਦ ਨਾਲ ਗ੍ਰਿਫਤਾਰੀ ਕੀਤੀ। ਪੁਲਿਸ ਨੇ 33 ਸਾਲਾ ਡੇਵਿਡ ਜਾਲੇਵਸਕੀ ‘ਤੇ ਧਮਕੀਆਂ ਦੇਣ ਦੇ ਦੋ ਦੋਸ਼ ਲਾਏ ਹਨ। ਜ਼ਿਕਰਯੌਗ ਹੈ ਕਿ ਇਸ ਤੋਂ ਪਹਿਲਾਂ ਅਲਬਰਟਾ ਦੇ ਦੋ ਵਿਅਕਤੀਆਂ ਨੂੰ ਪ੍ਰਧਾਨ ਮੰਤਰੀ ਨੂੰ ਕਥਿਤ ਤੌਰ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ‘ਚ ਹਿਰਾਸਤ ‘ਚ ਲਿਆ ਗਿਆ ਸੀ ਅਤੇ ਹੁਣ ਇੱਕ ਹਫ਼ਤੇ ਇਸੇ ਤਰ੍ਹਾਂ ਦੇ ਮਾਮਲੇ ‘ਚ ਤੀਜੇ ਵਿਅਕਤੀ ਨੂੰ ਹਿਰਾਸਤ ‘ਚ ਲਿਆ ਗਿਆ ਹੈ।
ਆਰਸੀਐਮਪੀ ਨੇ ਜੁਲਾਈ ਵਿੱਚ ਕਿਹਾ ਸੀ ਕਿ ਕੁਝ ਵਿਅਕਤੀਆਂ ਨੇ ਸ਼ੋਸ਼ਲ ਮੀਡੀਆ ‘ਤੇ ਟਰੂਡੋ ਅਤੇ ਹੋਰ ਸਿਆਸਤਦਾਨਾਂ ਨੂੰ ਮਾਰਨ ਦੀਆਂ ਧਮਕੀਆਂ ਪੋਸਟ ਕੀਤੀਆਂ ਸਨ। ਆਰਸੀਐਮਪੀ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ, ”ਸਾਡੀ ਰਾਸ਼ਟਰੀ ਸੁਰੱਖਿਆ ਲਈ ਖਤਰੇ ਕਈ ਰੂਪਾਂ ਵਿੱਚ ਆ ਸਕਦੇ ਹਨ ਅਤੇ ਕੈਨੇਡਾ ਇਸ ਤੋਂ ਮੁਕਤ ਨਹੀਂ ਹੈ। ”ਅਸੀਂ ਜਨਤਕ ਅਧਿਕਾਰੀਆਂ ਲਈ ਉੱਚ ਸੁਰੱਖਿਆ ਵਾਲੇ ਮਾਹੌਲ ਅਤੇ ਸਾਰੇ ਕੈਨੇਡੀਅਨਾਂ ਲਈ ਇਸ ਦੇ ਖਤਰੇ ਤੋਂ ਜਾਣੂ ਹਾਂ। ਸਾਡੀ ਨੰਬਰ 1 ਤਰਜੀਹ ਕੈਨੇਡੀਅਨਾਂ ਦੀ ਸੁਰੱਖਿਆ ਹੈ, ਅਤੇ ਹਮੇਸ਼ਾ ਰਹੇਗੀ।” ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.