Thursday, April 16, 2026

iSAFF 2025: ਸਰੀ ਵਿੱਚ 15ਵਾਂ ਇੰਟਰਨੈਸ਼ਨਲ ਸਾਊਥ ਏਸ਼ੀਅਨ ਫਿਲਮ ਫੈਸਟੀਵਲ 24 ਸਤੰਬਰ ਤੋਂ


ਸਰੀ, (ਦਿਵਰੂਪ ਕੌਰ): ਇੰਟਰਨੈਸ਼ਨਲ ਸਾਊਥ ਏਸ਼ੀਅਨ ਫਿਲਮ ਫੈਸਟੀਵਲ (iSAFF) ਨੇ ਆਪਣੇ 2025 ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ, ਜੋ 24 ਸਤੰਬਰ ਤੋਂ 28 ਸਤੰਬਰ ਤੱਕ ਸਰੀ, ਬੀ.ਸੀ. ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਾਰ ਫੈਸਟੀਵਲ ਆਪਣਾ 15ਵਾਂ ਵਰ੍ਹਾ ਮਨਾ ਰਿਹਾ ਹੈ ਅਤੇ ਇਸ ਦੀ ਥੀਮ ਹੈ ”Legacy” ਜਿਸ ਰਾਹੀਂ ਨਾ ਸਿਰਫ਼ ਦੱਖਣੀ ਏਸ਼ੀਆਈ ਸਿਨੇਮਾ ਦੀ ਵਿਰਾਸਤ ਦਾ ਜਸ਼ਨ ਮਨਾਇਆ ਜਾਵੇਗਾ, ਸਗੋਂ iSAFF ਦੀ ਆਪਣੀ ਯਾਤਰਾ ਅਤੇ ਯੋਗਦਾਨ ਨੂੰ ਵੀ ਸਲਾਮ ਕੀਤਾ ਜਾਵੇਗਾ।
ਫੈਸਟੀਵਲ ਆਯੋਜਕਾਂ ਨੇ ਕਿਹਾ ਹੈ ਕਿ ਇਸ ਵਾਰ ਦਾ ਪ੍ਰੋਗਰਾਮ ”ਬੇਹੱਦ ਰੋਮਾਂਚਕ ਫੀਚਰ ਫਲਿਮਾਂ, ਸ਼ਾਰਟਸ, ਮਿਊਜਕਿ ਵੀਡੀਓਜ਼, ਐਪੀਸੋਡਿਕ ਸੀਰੀਜ਼, ਕੰਟੈਂਟ ਕਰੀਏਟਰਜ਼ ਅਤੇ ਉਦਯੋਗਕਾਰੀ ਸਮਾਗਮਾਂ ਨਾਲ ਭਰਪੂਰ ਹੋਵੇਗਾ, ਜੋ ਅਤੀਤ, ਵਰਤਮਾਨ ਅਤੇ ਭਵਿੱਖ ਦੀਆਂ ਉਹ ਕਹਾਣੀਆਂ ਤੇ ਕਲਾਕਾਰ ਪੇਸ਼ ਕਰੇਗਾ ਜਿਨ੍ਹਾਂ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਸਾਊਥ ਏਸ਼ੀਆਈ ਸਿਨੇਮਾ ਦੀਆਂ ਨਵੀਆਂ ਹੱਦਾਂ ਤੈਅ ਕੀਤੀਆਂ ਹਨ।”
ਇਸ ਵਾਰ ਫੈਸਟੀਵਲ ਦੇ ਇਤਿਹਾਸ ਵਿੱਚ ਪਹਿਲੀ ਵਾਰ Deepa Mehta Legacy Award ਦਿੱਤਾ ਜਾਵੇਗਾ। ਇਹ ਸਨਮਾਨ ਅਕੈਡਮੀ ਐਵਾਰਡ-ਨਾਮਜ਼ਦ ਨਿਰਦੇਸ਼ਕਾ ਦੀਪਾ ਮਹਿਤਾ ਦੇ ਨਾਮ ‘ਤੇ ਰੱਖਿਆ ਗਿਆ ਹੈ, ਜਿਨ੍ਹਾਂ ਦੇ ਸਿਨੇਮਾਈ ਯੋਗਦਾਨ ਅਤੇ ਵਿਸ਼ਵ ਪੱਧਰ ‘ਤੇ ਦੱਖਣੀ ਏਸ਼ੀਆਈ ਕਹਾਣੀ-ਕਲਾ ਨੂੰ ਅਗੇ ਵਧਾਉਣ ਲਈ ਉਨ੍ਹਾਂ ਨੂੰ ਇਹ ਇਨਾਮ ਦਿੱਤਾ ਜਾ ਰਿਹਾ ਹੈ।
27 ਸਤੰਬਰ ਨੂੰ ਇੰਡਸਟਰੀ ਡੇ ਮਨਾਇਆ ਜਾਵੇਗਾ। ਇਸ ਦੌਰਾਨ “Schitt’s Creek” ਦੇ ਐਪੀਸੋਡ 103 “Don’t Worry It’s His Sister” ਦੀ 10ਵੀਂ ਵਾਰਸੀ ਮਨਾਈ ਜਾਵੇਗੀ, ਜਿਸ ਵਿੱਚ ਪਹਿਲੀ ਵਾਰ ਪੂਰੀ ਤਰ੍ਹਾਂ ਦੱਖਣੀ ਏਸ਼ੀਆਈ ਕਾਸਟ ਨਾਲ ਰੀਡਿੰਗ ਹੋਵੇਗੀ। ਇਹ ਵਿਸ਼ੇਸ਼ ਪ੍ਰੋਗਰਾਮ iSAFF ਵੱਲੋਂ Not A Real Management Company, Inc. ਦੇ ਸਹਿਯੋਗ ਨਾਲ ਪੇਸ਼ ਕੀਤਾ ਜਾ ਰਿਹਾ ਹੈ।
ਕਲਾ ਨਿਰਦੇਸ਼ਕ ਪੁਲਕਿਤ ਦੱਤਾ ਨੇ ਕਿਹਾ, ”ਅਸੀਂ ਇਸ ਵਾਰ ਇੱਕ ਬੇਖ਼ੌਫ਼ ਅਤੇ ਹੱਦਾਂ ਪਾਰ ਕਰਨ ਵਾਲਾ ਪ੍ਰੋਗਰਾਮ ਪੇਸ਼ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਸਾਡੀ ਟੀਮ ਨੇ ਕੈਨੇਡਾ, ਅਮਰੀਕਾ, ਦੱਖਣੀ ਏਸ਼ੀਆ ਅਤੇ ਵਿਸ਼ਵ ਭਰ ਦੀਆਂ ਡਾਇਸਪੋਰਾ ਕਮਿਊਨਿਟੀਆਂ ਤੋਂ ਬਹੁਤ ਹੀ ਸ਼ਕਤੀਸ਼ਾਲੀ ਕਹਾਣੀਆਂ ਅਤੇ ਨਵੇਂ ਸੁਰਾਂ ਨੂੰ ਚੁਣਿਆ ਹੈ। ਸਾਡਾ ਮਕਸਦ ਫਿਲਮਕਾਰਾਂ ਅਤੇ ਦਰਸ਼ਕਾਂ ਲਈ ਅਜਿਹੇ ਅਨੁਭਵ ਤਿਆਰ ਕਰਨ ਦਾ ਹੈ ਜੋ ਉਨ੍ਹਾਂ ਉੱਤੇ ਡੂੰਘਾ ਅਸਰ ਛੱਡਣ।”
ਫੈਸਟੀਵਲ ਪ੍ਰੋਡਿਊਸਰ ਮਨੂ ਸੰਧੂ ਨੇ ਕਿਹਾ, ”ਪਿਛਲੇ 15 ਸਾਲਾਂ ਵਿੱਚ ਅਸੀਂ ਬਹੁਤ ਅੱਗੇ ਆ ਗਏ ਹਾਂ ਅਤੇ ਇਸ ਸਾਲ ਦਾ ਪ੍ਰੋਗਰਾਮ ਸਾਡੇ ਲਈ ਖ਼ਾਸ ਅਰਥ ਰੱਖਦਾ ਹੈ। ਦੀਪਾ ਮਹਿਤਾ ਅਤੇ ਓਨਿਰ ਵਰਗੇ ਪ੍ਰਸਿੱਧ ਕਲਾਕਾਰਾਂ ਨੂੰ ਨਵੇਂ ਫਲਿਮਕਾਰਾਂ ਨਾਲ ਇਕੱਠਾ ਕਰਨਾ ਸਾਡੀ ਇਸ ਵਚਨਬੱਧਤਾ ਦਾ ਪ੍ਰਮਾਣ ਹੈ ਕਿ ਅਸੀਂ ਹਰ ਪੱਧਰ ਦੇ ਪ੍ਰਤਿਭਾਸਾਲੀਆਂ ਨੂੰ ਪਲੇਟਫਾਰਮ ਦਿੰਦੇ ਹਾਂ।”
ਸ਼ਿਅਢਢ 2025 ਲਈ ਟਿਕਟਾਂ ਅਤੇ ਪਾਸ ਹੁਣ www.isaff.ca ‘ਤੇ ਉਪਲਬਧ ਹਨ। This report was written by Divroop Kaur as part of the Local Journalism Initiative.

Popular