Tuesday, November 18, 2025

ਅਮਰੀਕੀ ਟੈਰਿਫ਼ਾਂ ਦਾ ਅਸਰ: ਕੈਨੇਡਾ ਦੀ ਅਰਥਵਿਵਸਥਾ ਹੋ ਰਹੀ ਕਮਜ਼ੋਰ

 

ਸਰੀ, (ਦਿਵਰੂਪ ਕੌਰ): ਬੈਂਕ ਆਫ਼ ਕੈਨੇਡਾ ਨੇ ਅਨੁਮਾਨ ਲਗਾਇਆ ਹੈ ਕਿ ਇਸ ਸਾਲ ਦੇ ਦੂਜੇ ਅੱਧ ਵਿੱਚ ਕੈਨੇਡੀਅਨ ਲੋਕ ਪੈਸਾ ਖਰਚਣ ਨੂੰ ਲੈ ਕੇ ਹੋਰ ਵੀ ਸਾਵਧਾਨ ਰਹਿਣਗੇ। ਇਹ ਅੰਦਾਜ਼ਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਵੱਖ-ਵੱਖ ਸਰਵੇਖਣਾਂ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਇਸ ਵਾਰ ਕੈਨੇਡੀਅਨ ਆਪਣੇ ਹਾਲੀਡੇ ਖਰਚੇ ਘਟਾ ਸਕਦੇ ਹਨ। ਕੇਂਦਰੀ ਬੈਂਕ ਨੇ ਬੁੱਧਵਾਰ ਨੂੰ ਆਪਣੀ ਡਿਲਿਬਰੇਸ਼ਨ ਰਿਪੋਰਟ ਜਾਰੀ ਕੀਤੀ, ਜਿਸ ਵਿੱਚ ਉਸ ਮੀਟਿੰਗ ਦੇ ਨਤੀਜੇ ਦਰਜ ਸਨ ਜਿਸ ਦੌਰਾਨ ਬੈਂਕ ਨੇ ਪਿਛਲੇ ਮਹੀਨੇ ਵਿਆਜ ਦਰਾਂ ਵਿੱਚ 25 ਬੇਸਿਸ ਪੌਇੰਟ ਦੀ ਕਟੌਤੀ ਕਰਕੇ ਓਵਰਨਾਈਟ ਰੇਟ ਨੂੰ 2.25% ਕਰ ਦਿੱਤਾ ਸੀ।
ਬੈਂਕ ਨੇ ਕਿਹਾ ਕਿ ਇਸ ਸਾਲ ਕੈਨੇਡਾ ਵਿੱਚ ਖਪਤਕਾਰ ਖਰਚਾ ਮੁੱਲ ਤੌਰ ‘ਤੇ ਮਜ਼ਬੂਤ ਰਿਹਾ ਅਤੇ ਬਸੰਤ ਤੋਂ ਬਾਅਦ ਘਰਾਂ ਦੀ ਨਵੀਂ ਨਿਰਮਾਣ ਦਰ ਅਤੇ ਰੀਸੇਲਜ਼ ਵਿੱਚ ਵੀ ਵਾਧਾ ਹੋਇਆ। ਪਰ ਬੈਂਕ ਦਾ ਕਹਿਣਾ ਹੈ ਕਿ ਅੱਗੇ ਜਾ ਕੇ ਪ੍ਰਤੀ ਵਿਅਕਤੀ ਖਪਤ ਵਿੱਚ ਕਮੀ ਅਤੇ ਆਬਾਦੀ ਦੇ ਵਾਧੇ ਦੀ ਗਤੀ ਹੌਲੀ ਹੋਣ ਨਾਲ ਕੁੱਲ ਖਰਚਾ ਵੀ ਮਾਮੂਲੀ ਰਹੇਗਾ। ਬੈਂਕ ਨੇ ਇਹ ਵੀ ਦਰਸਾਇਆ ਕਿ ਭਾਵੇਂ ਵਿੱਤੀ ਹਾਲਾਤ ਖਰਚੇ ਲਈ ਉਚਿਤ ਹਨ, ਪਰ ਲੋਕਾਂ ਵਿੱਚ ਨੌਕਰੀ ਗੁਆਉਣ ਦਾ ਡਰ ਵੱਧ ਰਿਹਾ ਹੈ। ”ਜਦੋਂ ਲੋਕ ਆਪਣੀ ਨੌਕਰੀ ਬਾਰੇ ਚਿੰਤਤ ਹੁੰਦੇ ਹਨ, ਉਹ ਖਰਚੇ ਵਿੱਚ ਸਾਵਧਾਨੀ ਆਪਣੀ ਆਪ ਲਿਆਉਂਦੇ ਹਨ,” ਰਿਪੋਰਟ ਵਿੱਚ ਲਿਖਿਆ ਗਿਆ।
ਕੈਨੇਡੀਅਨ ਅਰਥਵਿਵਸਥਾ ਵਿੱਚ ਭਰਤੀ ਦੀ ਦਰ ਕਮਜ਼ੋਰ ਹੈ, ਖਾਸ ਕਰਕੇ ਉਹ ਖੇਤਰ ਜੋ ਅਮਰੀਕੀ ਟੈਰਿਫ਼ਾਂ ਨਾਲ ਸਿੱਧੇ ਤੌਰ ‘ਤੇ ਪ੍ਰਭਾਵਿਤ ਹਨ। ਜਿਵੇਂ ਆਟੋਮੋਬਾਈਲ, ਸਟੀਲ, ਐਲੂਮੀਨੀਅਮ ਅਤੇ ਲੱਕੜ ਉਦਯੋਗ। ਬੈਂਕ ਨੇ ਚੇਤਾਵਨੀ ਦਿੱਤੀ ਕਿ ਅਮਰੀਕੀ ਮੰਗ ਘਟਣ ਨਾਲ ਇਸਦਾ ਪ੍ਰਭਾਵ ਹੁਣ ਕੈਨੇਡਾ ਦੀ ਵਿਆਪਕ ਅਰਥਵਿਵਸਥਾ ‘ਤੇ ਵੀ ਪੈ ਰਿਹਾ ਹੈ ਅਤੇ ਰੋਜ਼ਗਾਰ ਬਜ਼ਾਰ ਦੀ ਕਮਜ਼ੋਰੀ ਜਾਰੀ ਰਹਿ ਸਕਦੀ ਹੈ। ਪਿਛਲੇ ਮਹੀਨੇ PwC ਦੀ ਰਿਪੋਰਟ ਅਨੁਸਾਰ, ਦਰਮਿਆਨੇ ਤੌਰ ‘ਤੇ ਕੈਨੇਡੀਅਨ ਲੋਕ ਪਿਛਲੇ ਸਾਲ ਨਾਲੋਂ 10% ਘੱਟ ਖਰਚਣ ਦੀ ਯੋਜਨਾ ਬਣਾ ਰਹੇ ਹਨ, ਜਦਕਿ 81% ਨੇ ਕਿਹਾ ਕਿ ਉਹ ਇਸ ਵਾਰ ਆਪਣੇ ਹਾਲੀਡੇ ਖਰਚਿਆਂ ‘ਚ ਕਟੌਤੀ ਕਰਨਗੇ। ਕਈ ਰਿਟੇਲਰਾਂ ਨੇ ਵੀ ਕਿਹਾ ਹੈ ਕਿ ਗਾਹਕ ਹੁਣ ਘੱਟ ਕੀਮਤਾਂ, ਛੂਟਾਂ ਅਤੇ ”ਵੈਲਯੂ” ਵਾਲੇ ਸਮਾਨ ਵੱਲ ਵੱਧ ਰੁਝਾਨ ਦਿਖਾ ਰਹੇ ਹਨ। Dollarama ਵਰਗੀਆਂ ਕੰਪਨੀਆਂ ਦੀ ਵਿਕਰੀ ਵਿੱਚ ਵਾਧਾ ਇਸ ਗੱਲ ਦਾ ਸੰਕੇਤ ਹੈ ਕਿ ਖਰੀਦਦਾਰ ਕੁਝ ਸਮਾਨ ਲਈ ਮਹਿੰਗੀਆਂ ਗ੍ਰੋਸਰੀ ਦੁਕਾਨਾਂ ਦੀ ਬਜਾਏ ਸਸਤੇ ਵਿਕਲਪ ਚੁਣ ਰਹੇ ਹਨ। ਇਸ ਦੇ ਨਾਲ ਹੀ, Merchant Growth ਦੇ ਸਰਵੇਖਣ ਮੁਤਾਬਕ, ਰਿਟੇਲ ਅਤੇ ਹੋਸਪਿਟਾਲਿਟੀ ਖੇਤਰਾਂ ਵਿੱਚ 76% ਛੋਟੇ ਕਾਰੋਬਾਰ ਇਸ ਵਾਰ ਸੀਜ਼ਨਲ ਸਟਾਫ਼ ਨੂੰ ਭਰਤੀ ਨਹੀਂ ਕਰਨਗੇਔਜੋ ਆਰਥਿਕ ਅਣਿਸ਼ਚਿਤਤਾ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।  This report was written by Divroop Kaur as part of the Local Journalism Initiative.

 

Share post:

Popular