ਵਿਦੇਸ਼ੀ ਵਿਿਦਆਰਥੀਆਂ ਨੂੰ ਨਹੀਂ ਮਿਲ ਰਿਹਾ ਕੈਨੇਡਾ ਵਿੱਚ ਕੰਮ, ਮਹਿੰਗਾਈ ਕਾਰਨ ਆਰਥਿਕ ਹਾਲਾਤ ਵਿਗੜੇ

ਸਰੀ,  ਕੈਨੇਡਾ ਪੜ੍ਹਨ ਲਈ ਆਏ ਵਿਦੇਸ਼ੀ ਵਿਿਦਆਰਥੀਆਂ ਨੂੰ ਇਸ ਸਮੇਂ ਕੰਮ ਨਾਲ ਮਿਲਣ ਕਾਰਨ ਰਹਿਣ-ਸਹਿਣ ਤੋਂ ਲੈ ਕੇ ਖਾਣ-ਪੀਣ ਤੱਕ ਕਈ ਵੱਡੀਆਂ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਵਿਿਦਆਰਥੀਆਂ ਦੀਆਂ ਚੁਣੌਤੀਆਂ ਇੰਨੀਆਂ ਵੱਧ ਗਈਆਂ ਨੇ ਕਿ ਉਨ੍ਹਾਂ ਨੂੰ ਕਈ ਕਈ ਸ਼ਿਫਟਾਂ ਲਗਾ ਕੇ ਆਪਣੇ ਖਰਚੇ ਪੂਰੇ ਕਰਨੇ ਪੈ ਰਹੇ ਹਨ।

ਕੈਨੇਡਾ ਦਾ ਰਿਹਾਇਸ਼ ਸੰਕਟ ਐਨਾ ਗਹਿਰਾ ਗਿਆ ਹੈ ਕਿ ਕਈ ਵੱਡੇ ਸ਼ਹਿਰ ਛੱਡ ਕੇ ਲੋਕ ਕੈਨੇਡਾ ਦੇ ਸਸਤੇ ਸ਼ਹਿਰਾਂ ‘ਚ ਜਾਣ ਲੱਗੇ ਹਨ  ਬਹੁਤ ਸਾਰੇ ਅਲਬਰਟਾ ਵਰਗੇ ਵਧੇਰੇ ਕਿਫਾਇਤੀ ਸੂਬੇ ਜਾਂ ਸੰਯੁਕਤ ਰਾਜ ਅਮਰੀਕਾ ਦੇ ਕਈ ਸ਼ਹਿਰਾਂ ‘ਚ ਜਾ ਰਹੇ ਹਨ ।

ਇੱਕ ਸਰਵੇਖਣ ਅਨੁਸਾਰ 28 ਪ੍ਰਤੀਸ਼ਤ ਕੈਨੇਡੀਅਨ ਹਾਊਸਿੰਗ ਕਿਫਾਇਤੀ ਮੁੱਦਿਆਂ ਕਾਰਨ ਆਪਣੇ ਮੌਜੂਦਾ ਸੂਬੇ ਨੂੰ ਛੱਡਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਇੱਕ ਦਹਾਕੇ ਤੋਂ ਵੀ ਘੱਟ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਲੋਕਾਂ ਲਈ ਇਹ ਅੰਕੜਾ ਵਧ ਕੇ 39 ਪ੍ਰਤੀਸ਼ਤ ਹੋ ਗਿਆ ਹੈ, ਜਿਸ ਵਿੱਚ ਬਹੁਤ ਸਾਰੇ ਪ੍ਰਵਾਸੀ ਵੀ ਸ਼ਾਮਲ ਹਨ।

ਸਥਾਈ ਨਿਵਾਸ ਦੀ ਮੰਗ ਕਰਨ ਵਾਲਿਆਂ ਵਿੱਚ ਭਾਰਤੀ ਲੋਕਾਂ ਦਾ ਸਭ ਤੋਂ ਵੱਡਾ ਸਮੂਹ ਹੈ। 2013 ਤੋਂ ਬਾਅਦ ਕੈਨੇਡਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ 32,828 ਤੋਂ ਵਧ ਕੇ 2023 ਵਿੱਚ 139,715 ਹੋ ਗਈ ਹੈ, ਜੋ ਕਿ 326 ਫੀਸਦੀ ਵਧੀ ਹੈ। ਨਵੰਬਰ 2023 ਤੱਕ ਦੇ ਅੰਕੜਿਆਂ ਅਨੁਸਾਰ 62,410 ਅੰਤਰਰਾਸ਼ਟਰੀ ਵਿਿਦਆਰਥੀ (ਜਾਂ ਗ੍ਰੈਜੂਏਟ) ਸਫਲਤਾਪੂਰਵਕ ਕੈਨੇਡਾ ਦੇ ਪੱਕੇ ਨਿਵਾਸੀ ਬਣ ਗਏ ਹਨ। ਰਹਿਣ-ਸਹਿਣ ਦੀ ਉੱਚ ਕੀਮਤ, ਖਾਸ ਕਰਕੇ ਰਿਹਾਇਸ਼, ਹਾਲ ਹੀ ਦੇ ਪ੍ਰਵਾਸੀਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਹੀ ਹੈ।

Exit mobile version