ਰੋਜ਼ੀ ਰੋਟੀ

ਭੁੱਖ ਦਾ ਕੋਈ ਸਤਾਇਆ ਬੰਦਾ,
ਕਿੰਨਾ ਲੱਗਦੈ ਆਤਰ।

ਕਿੱਥੋਂ ਕਿੱਥੇ ਚਲੇ ਗਏ ਸਭ,
ਰੋਜ਼ੀ ਰੋਟੀ ਖਾਤਰ।

ਭੁੱਖਾ ਢਿੱਡ ਹੈ ਰੋਟੀ ਮੰਗਦਾ,
ਕੀ ਕੀ ਕੰਮ ਕਰਾਵੇ।

ਵਿਹਲੜ ਨੇਤਾ ਬੈਠਾ ਕੁਰਸੀ,
ਵੇਖੋ ਹੁਕਮ ਚਲਾਵੇ।

ਕਿਧਰੇ ਕਿਸੇ ਨੂੰ ਫ਼ਿਕਰ ਨਹੀਂ ਹੈ,
ਲਾਵੇ ਇਸ਼ਕ ਦੇ ਪੇਚੇ।

ਸ਼ਰ੍ਹੇਆਮ ਕੋਈ ਵਿੱਚ ਬਜ਼ਾਰੀਂ,
ਆਪਣੇ ਜਿਸਮ ਨੂੰ ਵੇਚੇ।

ਰੋਜ਼ੀ ਰੋਟੀ ਖਾਤਰ ਹਰ ਕੋਈ,
ਵੇਖੋ ਲੱਗਿਆ ਆਹਰੇ।

ਕੋਈ ਕਿਤੇ ਰੁਜ਼ਗਾਰ ਦੀ ਖਾਤਰ,
ਲਾਈ ਜਾਵੇ ਨਾਹਰੇ।

ਚਾਹੁੰਦਾ ਹਾਂ ਕਿ ਹਰ ਕੋਈ,
ਇੱਜ਼ਤ ਦੀ ਰੋਟੀ ਖਾਵੇ।

ਵਿਹਲੜ ਨਾ ਅਖਵਾਏ ਕੋਈ,
ਨਾ ਕੋਈ ਫ਼ਿਕਰ ਸਤਾਵੇ।

ਜੇਕਰ ਹਰ ਇੱਕ ਬੰਦੇ ਨੂੰ,
ਰੱਜਵੀਂ ਰੋਟੀ ਮਿਲ ਜਾਵੇ।

ਦੂਜੇ ਦੇਸ਼ਾਂ ਦੇ ਉਹ ਕਾਹਤੋਂ,
ਦਰ ਦਰ ਧੱਕੇ ਖਾਵੇ।
ਲੇਖਕ : ਪ੍ਰੋ. ਨਵ ਸੰਗੀਤ ਸਿੰਘ
ਸੰਪਰਕ: 94176-92015

Exit mobile version