ਸਾਰਾਗੜ੍ਹੀ ਦੀ
ਜੰਗ ਸਾਰਾਗੜ੍ਹੀ ਦੀ
ਦੁਨੀਆਂ ਲਈ ਅਣਭੋਲ
ਦੀਵੇ ਦੀ ਲਲਕਾਰ ਨੇ
ਜਿਵੇਂ ਝੱਖੜ ਦਿੱਤੇ ਖੋਰ
ਦਸ ਹਜ਼ਾਰ ਦੀ ਫੌਜ
ਦਿੱਤੀ ਇੱਕੀ ਸਿੰਘਾਂ ਤੋਰ
ਛੇ ਸੌ ਗੱਡੀ ਚਾੜ੍ਹ ਤੇ
ਬਾਕੀ ਗਏ ਮੁੱਖ ਮੋੜ
ਪੱਥਰਾਂ ਵੱਟੇ ਤੱਕੜੀ
ਫੁੱਲ ਗਏ ਸਿੰਘ ਤੋਲ
ਚੜ੍ਹੀ ਕਿਸੇ ਨਾ ਚਾੜ੍ਹਨੀ
ਜੰਗ ਦੀ ਐਸੀ ਲੋਰ ।
ਲੇਖਕ : ਗੁਰਦੀਪ ਸਿੰਘ ਮਾਨ