ਵੈਨਕੂਵਰ ਵਿੱਚ ਦੋ ਵਿਅਕਤੀਆਂ ‘ਤੇ ਚਾਕੂ ਨਾਲ ਹਮਲਾ, ਪੁਲਿਸ ਨੇ ਸ਼ੱਕੀ ਨੂੰ ਮਾਰੀ ਗੋਲੀ

 

ਸਰੀ, (ਸਿਮਰਨਜੀਤ ਸਿੰਘ): ਬੀਤੇ ਕੱਲ੍ਹ ਵੈਂਕੂਵਰ ਦੇ ਡਾਊਨਟਾਉਨ ਵਿੱਚ ਦੋ ਵਿਅਕਤੀਆਂ ‘ਤੇ ਚਾਕੂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਅਤੇ ਪੁਲਿਸ ਨੇ ਸ਼ੱਕੀ ਵਿਅਕਤੀ ‘ਤੇ ਗੋਲੀ ਚਲਾਈ। ਪੁਲਿਸ ਅਨੁਸਾਰ ਰੋਬਸਨ ਅਤੇ ਹੈਮਿਲਟਨ ਸਟ੍ਰੀਟ ਦੇ ਚੌਕ ‘ਤੇ ਸਥਿਤ 7-ਇਲੈਵਨ ਕਨਵੀਨੀਅਨ ਸਟੋਰ ‘ਤੇ ਇਹ ਘਟਨਾ ਵਾਪਰੀ।
ਇੱਜ ਵਿਡੀਓ ਵਿੱਚ ਦਿਖਾਇਆ ਗਿਆ ਕਿ ਇੱਕ ਆਦਮੀ ਕੈਸ਼ੀਅਰ ਕਾਉਂਟਰ ਦੇ ਪਿੱਛੇ ਖੜਾ ਹੈ, ਜਿਸਦੇ ਹੱਥ ਵਿੱਚ ਚਾਕੂ ਹੈ ਅਤੇ ਉਹ ਸਟਾਫ਼ ਮੈਂਬਰ ‘ਤੇ ਹਮਲਾ ਕਰ ਰਿਹਾ ਹੈ, ਜਦੋਂ ਕਿ ਕਰਮਚਾਰੀ ਉਸ ਨੂੰ ਬੇਨਤੀ ਕਰਦਾ ਹੈ ਕਿ ਜੋ ਚਾਹੀਦਾ ਹੈ, ਲੈ ਲੋ। ਕੁਝ ਪਲਾਂ ਬਾਅਦ, ਤਿੰਨ ਪੁਲਿਸ ਅਧਿਕਾਰੀ ਸਟੋਰ ਵਿੱਚ ਪ੍ਰਵੇਸ਼ ਕਰਦੇ ਹਨ ਅਤੇ ਆਦਮੀ ਨੂੰ ਚਾਕੂ ਛੱਡਣ ਅਤੇ ਖੜਾ ਹੋਣ ਲਈ ਕਹਿੰਦੇ ਹਨ। ਇੱਕ ਪੁਲਿਸ ਅਧਿਕਾਰੀ ਸ਼ੱਕੀ ‘ਤੇ ਟੇਜ਼ਰ ਫਾਇਰ ਕਰਦਾ ਹੈ ਜਦੋਂ ਕਿ ਹੋਰ ਅਧਿਕਾਰੀ ਉਨ੍ਹਾਂ ਨੂੰ ਕਹਿੰਦੇ ਰਹਿੰਦੇ ਹਨ ਕਿ ਹੱਥ ਉਪਰ ਕਰ ਲਵੇ । ਇਸ ਦੌਰਾਨ ਇੱਕ ਔਰਤ ਦੇ ਚੀਕਣ ਦੀ ਆਵਾਜ਼ ਵੀ ਆਉਂਦੀ ਹੈ, ਅਤੇ ਫਿਰ ਅਧਿਕਾਰੀਆਂ ਵੱਲੋਂ ਲਗਭਗ 11 ਗੋਲੀਆਂ ਚਲਾਈਆਂ ਜਾਂਦੀਆਂ ਹਨ।
ਇੰਟਰਨੈਸ਼ਨਲ ਵਿਦਿਆਰਥੀ ਅਤੇ ਫੂਡ ਡਿਲਿਵਰੀ ਵਰਕਰ ਨੇ ਕਿਹਾ ਕਿ ਉਹ ਕਨਵੀਨੀਅਨ ਸਟੋਰ ਵਿੱਚ ਇੱਕ ਆਰਡਰ ਲੈਣ ਆਇਆ ਸੀ ਜਦੋਂ ਹਮਲਾ ਹੋਇਆ। ਉਸਨੇ ਕਿਹਾ ਕਿ ਸ਼ੱਕੀ ਨੇ ਸਟੋਰ ਵਿੱਚ ਕੁਝ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੇ ਇੱਕ ਕਰਮਚਾਰੀ ਨੇ ਦਖਲ ਦਿੱਤਾ। “ਉਸਨੇ ਚਾਕੂ ਉਠਾਇਆ ਅਤੇ ਉਹ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਇਸ ਤੋਂ ਬਾਅਦ, ਪੁਲਿਸ ਨੇ ਜਲਦੀ ਹੀ ਸਟੋਰ ਵਿੱਚ ਪਹੁੰਚ ਕੇ ਸ਼ੱਕੀ ਨੂੰ ਗੋਲੀ ਮਾਰੀ। ਬੀ.ਸੀ. ਐਮਰਜੈਂਸੀ ਹੈਲਥ ਸਰਵਿਸਜ਼ ਨੇ ਕਿਹਾ ਕਿ ਤਿੰਨ ਵਿਅਕਤੀਆਂ ਨੂੰ ਹਸਪਤਾਲ ਭੇਜਿਆ ਗਿਆ ਅਤੇ ਉਹਨਾਂ ਦੀ ਹਾਲਤ ਗੰਭੀਰ ਸੀ।
ਪੁਲਿਸ ਨੇ ਦੱਸਿਆ ਕਿ 11:30 ਵਜੇ ਇਸ ਘਟਨਾ ਦੀ ਰਿਪੋਰਟ 911 ਨੂੰ ਕੀਤੀ ਗਈ ਸੀ, ਜਦੋਂ ਰੈਸਟੋਰੈਂਟ ਦੇ ਸਟਾਫ਼ ਨੇ ਜਾਣਕਾਰੀ ਦਿੱਤੀ ਕਿ ਇੱਕ ਆਦਮੀ ਨੇ ਚਾਕੂ ਨਾਲ ਸ਼ਰਾਬ ਚੋਰੀ ਕੀਤੀ ਸੀ। ਪੁਲਿਸ ਨੂੰ ਸਟੋਰ ਵਿੱਚ ਸ਼ੱਕੀ ਮਿਲਿਆ, ਜਿਸ ਨੂੰ ਗੋਲੀ ਮਾਰੀ ਗਈ ਅਤੇ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਵੈਨਕੂਵਰ ਦੇ ਮੇਅਰ ਕੈਨ ਸਿਮ ਨੇ ਇਸ ਹਮਲੇ ਨੂੰ “ਦੁਖਭਰੀ” ਦੱਸਿਆ ਅਤੇ ਕਿਹਾ ਕਿ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਚਿੰਤਾ ਵਿੱਚ ਝੋੜਦੀਆਂ ਹਨ। ਉਨ੍ਹਾਂ ਨੇ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ, ਖਾਸ ਕਰਕੇ ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਰੋਕਥਾਮ ਪ੍ਰਤੀ ਵਾਅਦੇ ਨੂੰ ਪੂਰਾ ਕਰਨ ਲਈ। This report was written by Simranjit Singh as part of the Local Journalism Initiative.

Exit mobile version