ਸਜ਼ਾ ਦੇ ਭਾਗੀ

 

ਜਿਨ੍ਹਾਂ ਮਾਣੀਆਂ ਰੱਜ ਹਕੂਮਤਾਂ ਨੇ,
ਪੈ ਕਿਹੜੇ ਉਹ ਕੁਰਾਹ ਗਏ।
ਗਏ ਪੰਥ ਚਲਾਈ ਨਾਲ ਧੱਕੇ,
ਲੱਪ ਗੜੀਪੀਂ ਸਭ ਕੁਝ ਖਾ ਗਏ।

ਰਲ਼ ਮਿਲ ਕੇ ਕੀਤੀ ਮਨਮਰਜ਼ੀ,
ਚੰਗੀ ਮਾੜੀ ਸਭ ਚਲਾ ਗਏ।
ਜਦ ਪਈਆਂ ਦੇਣੀਆਂ ਲੈਣਿਆਂ ਨੂੰ,
ਹੁਣ ਵਿੱਚ ਕਟਹਿਰੇ ਆ ਗਏ।

ਗਲ਼ ਫੱਟੀਆਂ ਹੱਥ ਫੜ੍ਹ ਬਰਛੇ,
ਚੋਲ਼ੇ ਸੇਵਾਦਾਰੀਆਂ ਪਾ ਗਏ।
ਕਈ ਮੁੱਕਰੇ ਕਰ ਗੁਨਾਹ ਭਾਰੀ,
ਜਿਹੜੇ ਮੰਨ ਗਏ ਸੇਵਾ ਲਵਾ ਗਏ।

ਟੁੱਟ ਹੰਕਾਰ ਗਏ ‘ਬਰਾੜ ਭਗਤਾ’,
ਵਲ਼ ਛੱਡ ਕੇ ਮੰਨ ਗੁਨਾਹ ਗਏ।
ਕਿਹਾ ਲੋਕਾਂ ਦਾ ਹੋ ਸੱਚ ਗਿਆ,
ਸੱਚਮੁੱਚ ਹੀ ਪਾਪੀ ਅਖਵਾ ਗਏ।
ਲੇਖਕ : ਬਰਾੜ ‘ਭਗਤਾ ਭਾਈ ਕਾ’
+1-604-751-1113

Exit mobile version