ਸਿਡਨੀ ਵਿਚ ਨਵੇਂ ਸਾਲ ਦਾ ਦੇ ਸਵਾਗਤ ਲਈ ਖਰਚੇ ਜਾਣਗੇ 70 ਲੱਖ ਡਾਲਰ

ਸਿਡਨੀ : ਨਵੇਂ ਸਾਲ 2025 ਦੇ ਸਵਾਗਤ ਲਈ ਸਿਡਨੀ ਸ਼ਹਿਰ ਦੀਆਂ ਤਿਆਰੀਆਂ ਆਖਰੀ ਪੜਾਅ ‘ਤੇ ਹਨ। ਇਹ ਪ੍ਰੋਗਰਾਮ ਦੁਨੀਆ ਭਰ ਵਿੱਚ ਆਪਣੀ ਵਿਸ਼ੇਸ਼ ਆਤਿਸ਼ਬਾਜ਼ੀ ਅਤੇ ਰੌਸ਼ਨੀਆਂ ਲਈ ਮਸ਼ਹੂਰ ਹੈ। ਸਿਡਨੀ ਹਰ ਸਾਲ ਲੱਖਾਂ ਲੋਕਾਂ ਨੂੰ ਇਸ ਪ੍ਰੋਗਰਾਮ ਰਾਹੀਂ ਆਪਣੀ ਰੰਗਤ ਅਤੇ ਮਹਿਮਾਨਵਾਜੀ ਲਈ ਖਿੱਚਦਾ ਹੈ।
ਇਸ ਵਾਰ ਦੇ ਜਸ਼ਨਾਂ ਲਈ ਕਰੀਬ 70 ਲੱਖ ਆਸਟਰੇਲੀਆਈ ਡਾਲਰ (7 ਮਿਲੀਅਨ) ਦਾ ਬਜਟ ਖਰਚ ਕੀਤਾ ਜਾ ਰਿਹਾ ਹੈ। ਇਸਦੇ ਮੁੱਖ ਸਥਾਨ ਸਿਡਨੀ ਹਾਰਬਰ ਬ੍ਰਿਜ ਅਤੇ ਓਪੇਰਾ ਹਾਊਸ ਹੋਣਗੇ, ਜਿੱਥੇ ਆਤਿਸ਼ਬਾਜ਼ੀ ਕੀਤੀ ਜਾਵੇਗੀ। ਜਸ਼ਨਾਂ ਦੀ ਸ਼ੁਰੂਆਤ ਆਸਟ੍ਰੇਲੀਆ ਦੇ ਆਦਿਵਾਸੀ ਭਾਈਚਾਰੇ ਦੀ ਪਰੰਪਰਾਵਾਂ ਨਾਲ ਹੋਵੇਗੀ। ਸੰਸਕ੍ਰਿਤਿਕ ਪ੍ਰਾਰਥਨਾ ਵਿੱਚ ਧਰਤੀ, ਸਮੁੰਦਰ ਅਤੇ ਸੱਤਵਾਂ ਆਕਾਸ਼ ਦੀ ਪਵਿੱਤਰਤਾ ਨੂੰ ਸਮਰਪਿਤ ਗੀਤ ਗਾਏ ਜਾਣਗੇ। ਇਹ ਸੰਦੇਸ਼ ਦੇਵੇਗਾ ਕਿ ਸਮੁੱਚੀ ਮਨੁੱਖਤਾ ਦੀ ਬੁਨਿਆਦ ਧਰਤੀ ਅਤੇ ਪ੍ਰਕਿਰਤੀ ਨਾਲ ਜੁੜੀ ਹੈ। ਇਸ ਜ਼ੋਸ਼ ਭਰੇ ਮਾਹੌਲ ਨੂੰ ਦੇਖਣ ਲਈ ਵਿਦੇਸ਼ੀ ਸੈਲਾਨੀਆਂ ਦੀ ਭਾਰੀ ਭੀੜ ਇਕੱਤਰ ਹੋਣ ਦੀ ਸੰਭਾਵਨਾ ਹੈ। ਅਨੁਮਾਨ ਹੈ ਕਿ ਕਰੀਬ 16 ਲੱਖ ਲੋਕ ਸਿਡਨੀ ਦੇ ਜਸ਼ਨ ਵਿੱਚ ਸ਼ਾਮਲ ਹੋਣਗੇ।
ਨਵੇਂ ਸਾਲ ਦੇ ਜਸ਼ਨਾਂ ਦੇ ਚਲਦੇ ਸਿਡਨੀ ਸ਼ਹਿਰ ਦੇ ਹਰ ਗਲੀਆਂ-ਮੋੜ ਇਸ ਸਮੇਂ ਚਮਕ ਰਹੇ ਹਨ। ਸ਼ਹਿਰ ਦੇ ਮੁੱਖ ਇਲਾਕਿਆਂ ਨੂੰ ਰੌਸ਼ਨੀ ਦੇ ਰੰਗ-ਬਿਰੰਗੇ ਫੋਹਾਰੇ ਅਤੇ ਪੌਦੇ ਸਜਾਏ ਗਏ ਹਨ।

Exit mobile version