ਮਿਲ ਜਾਂਦੇ ਨੇ ਲੋਕੀ

 

ਕੁਝ ਲੋਕ ਮਿਲ ਜਾਂਦੇ ਨੇ ,
ਉਹ ਵੀ ਕਈ ਮਿਲ ਕੇ ਰਹਿ ਜਾਂਦੇ ਨੇ,
ਉਹ ਦਿਲ ਦੀ ਤਹਿ ਤੱਕ ਜਾਂਦੇ ਨੇ,
ਦੁਆਵਾਂ ਬਣ ਕੇ ਹੀ ਰਹਿ ਜਾਂਦੇ ਨੇ ,

ਇੰਜ ਵੀ ਕੁਝ ਲੋਕ ਮਿਲ ਜਾਂਦੇ ਨੇ।
ਫਿਟਕਾਰਾਂ ਤੇ ਨਫ਼ਰਤ ਦਾ ਸ਼ਿਕਾਰ ਨੇ ਬਥੇਰੇ,
ਜ਼ਿਹਨੀ ਤੌਰ ‘ਤੇ ਬਿਮਾਰ ਨੇ ਬਥੇਰੇ,
ਕਈ ਗਲੋਂ ਲਾਹ-ਲਾਹ ਸੁੱਟਣ ਆਪਣਿਆਂ ਨੂੰ,

ਕਈ ਆਪਣਿਆਂ ਵਾਂਗ ਗਲੇ ਮਿਲ ਜਾਂਦੇ ਨੇ,
ਇੰਝ ਹੀ ਕੁਝ ਲੋਕ ਮਿਲ ਜਾਂਦੇ ਨੇ,
ਉਹ ਸੁੱਚੇ ਮੋਤੀ ਵਾਂਗੂ ਹੁੰਦੇ ਟਾਵੇਂ -ਟਾਵੇਂ ,
ਜਿਉ ਪੰਜਾਬੀ ਵਰਨ ਮਾਲਾ ਦੇ ਅੱਖਰ ਭੁਲਾਵੇਂ,

ਕਦੇ ਕਦੇ ਤਾਂ ਪਿਛਲੇ ਜਨਮ ਦਾ ਰਿਸ਼ਤਾ ਜਾਪੇ,
ਚਲ ‘ਨਵ’ ਦੇਖ ਲਊ ਰੱਬ ਆਪੇ,
ਉਝ ਕਿਉਂ ਕਿਸੇ ‘ਤੇ ਇੰਨਾ ਪਿਆਰ ਲੁਟਾਵੇ ,
ਰੱਬ ਕਰੇ ਮੇਰੀ ਉਮਰ ਵੀ ਉਹਨਾਂ ਨੂੰ ਲੱਗ ਜਾਵੇ,
ਇੰਜ ਹੀ ਕਈ ਲੋਕੀ ਮੋਲ ਜਾਂਦੇ ਨੇ।

ਲੇਖਕ : ਨਵਦੀਪ ਕੌਰ, ਸੰਪਰਕઠ+16722723164

Exit mobile version