ਮੈਕਸੀਕੋ ‘ਚ ਛੁੱਟੀਆਂ ਮਨਾਉਣ ਗਏ ਬ੍ਰਿਟਿਸ਼ ਕੋਲੰਬੀਆ ਦੇ ਕਈ ਪਰਿਵਾਰ ਹੋਏ ਬਿਮਾਰ, ਰਿਜ਼ੋਰਟ ‘ਤੇ ਉਠੇ ਸਵਾਲ

 

ਕੇਲੋਨਾ (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਤੋਂ ਮੈਕਸੀਕੋ ਵਿਖੇ ਸੰਡੋਸ ਪਲੇਆਕਾਰ ਰਿਜ਼ੋਰਟ ‘ਤੇ ਛੁੱਟੀਆਂ ਮਨਾਉਣ ਗਏ ਸੈਂਕੜਿਆਂ ਕੈਨੇਡੀਆਂ ਯਾਤਰੀਆਂ ਦੀ ਇਹ ਯਾਤਰਾ ਇੱਕ ਭਿਆਨਕ ਤਜਰਬੇ ਵਿੱਚ ਬਦਲ ਗਈ।
ਓਕਾਨਾਗਨ ਨਿਵਾਸੀ ਐਲਿਸਾ ਸਟੋਥਾਰਟ ਆਪਣੇ ਪਰਿਵਾਰ ਦੇ 15 ਮੈਂਬਰਾਂ ਨਾਲ ਸੈਂਡੋਸ ਪਲੇਆਕਾਰ, ਜੋ ਕੈਂਕੂਨ ਤੋਂ ਲਗਭਗ 75 ਕਿਲੋਮੀਟਰ ਦੱਖਣ ਵੱਲ ਸਥਿਤ ਹੈ, ਆਪਣੀ ਮਾਂ ਦਾ 60ਵਾਂ ਜਨਮਦਿਨ ਮਨਾਉਣ ਗਈ ਸੀ।
ਉਹਨਾਂ ਦੱਸਿਆ ਕਿ ਜਦੋਂ ਉਹ ਰਿਜ਼ੋਰਟ ‘ਤੇ ਪਹੁੰਚੇ, ਤਾਂ ਸਭ ਕੁਝ ਠੀਕ-ਠਾਕ ਸੀ, ਪਰ 2-3 ਦਿਨਾਂ ਦੇ ਅੰਦਰ ਹੀ ਪਰਿਵਾਰ ਦੇ ਬਹੁਤ ਸਾਰੇ ਮੈਂਬਰ ਬੀਮਾਰ ਹੋਣ ਲੱਗੇ ਅਤੇ 15 ‘ਚੋਂ 14 ਲੋਕਾਂ ਨੂੰ ਡਾਕਟਰ ਕੋਲ ਲੈਜਾਣ ਦੀ ਨੌਬਤ ਆ ਗਈ।
ਸਟੋਥਾਰਟ ਨੇ ਦੱਸਿਆ ਕਿ ਰਿਜ਼ੋਰਟ ‘ਚ ਮੌਜੂਦ ਡਾਕਟਰ ਨੇ ਕਿਹਾ ਕਿ ਉਨ੍ਹਾਂ ਨੇ ਇਹੋ ਜਿਹੀ ਸਥਿਤੀ ਪਹਿਲਾਂ ਕਦੇ ਨਹੀਂ ਵੇਖੀ।
“ਉਹਨੇ ਸਾਨੂੰ ਚੇਤਾਵਨੀ ਦਿੱਤੀ ਕਿ ਕੋਈ ਵੀ ਪੀਣ ਵਾਲੀ ਚੀਜ਼, ਜੋ ਸੀਲਬੰਦ ਬੋਤਲ ਜਾਂ ਕੈਨ ਵਿੱਚ ਨਾ ਹੋਵੇ, ਨਾ ਪੀਓ। ਅਜਿਹੇ ਖਾਣ-ਪੀਣ ਦੀਆਂ ਚੀਜ਼ਾਂ ਤੋਂ ਵੀ ਬਚੋ, ਜੋ ਪਾਣੀ ਨਾਲ ਸੰਪਰਕ ‘ਚ ਆਈ ਹੋ ਸਕਦੀ ਹੋਵੇ।” ਪਰਿਵਾਰ ਨੇ ਰਿਜ਼ੋਰਟ ਤੋਂ ਕਿਸੇ ਵੀ ਤਰੀਕੇ ਦੀ ਜਾਣਕਾਰੀ ਨਹੀਂ ਮਿਲੀ ਕਿ ਇਹ ਸਭ ਕੁਝ ਕਿਸ ਕਰਕੇ ਹੋਇਆ।
ਰਿਜ਼ੋਰਟ ਦੇ ਨੁਮਾਇਂਦੇ ਇਲਸੇ ਜੋਰਡਨ ਨੇ ਆਨਲਾਈਨ ਟਿੱਪਣੀਆਂ ‘ਚ ਲਿਖਿਆ, “ਸਾਡੇ ਕੋਲ ਖਾਣ-ਪੀਣ ਦੀ ਸੁਰੱਖਿਆ ਅਤੇ ਹਾਈਜੀਨ ਲਈ ਸਖ਼ਤ ਨੀਤੀਆਂ ਹਨ।”
ਉਨ੍ਹਾਂ ਕਿਹਾ ਕਿ “ਅਸੀਂ ਹਮੇਸ਼ਾ ਚੈੱਕਿੰਗ ਕਰਦੇ ਰਹਿੰਦੇ ਹਾਂ ਅਤੇ ਅਸੀਂ ਭੋਜਨ ਦੀ ਗੁਣਵੱਤਾ ਅਤੇ ਸਹੀ ਤਰੀਕੇ ਨਾਲ ਇਲਾਜ ਦਾ ਭਰੋਸਾ ਆਪਣੇ ਗਾਹਕਾਂ ਨੂੰ ਦਿੰਦੇ ਹਾਂ।” ਉਨ੍ਹਾਂ ਇਹ ਵੀ ਕਿਹਾ ਕਿ ਰਿਜ਼ੋਰਟ ‘ਤੇ ਡਾਕਟਰੀ ਸੇਵਾ ਉਪਲਬਧ ਹੈ, ਪਰ ਇਹ ਬਾਹਰੀ ਕੰਪਨੀ ਰਾਹੀਂ ਦਿੱਤੀ ਜਾਂਦੀ ਹੈ।
ਹਾਲਾਤ ਇੰਨੇ ਗੰਭੀਰ ਬਣ ਗਏ ਹਨ ਕਿ ਸੰਡੋਸ ਪਲੇਆਕਾਰ ‘ਤੇ ਬੀਮਾਰ ਹੋਣ ਵਾਲੇ ਲੋਕਾਂ ਨੇ ਫੇਸਬੁੱਕ ‘ਤੇ ਇੱਕ ਗਰੁੱਪ ਬਣਾਇਆ, ਜਿਸ ‘ਚ ਹੁਣ ਤੱਕ 700 ਤੋਂ ਵੱਧ ਲੋਕ ਸ਼ਾਮਲ ਹੋ ਚੁੱਕੇ ਹਨ।
ਇਸੇ ਤਰ੍ਹਾਂ ਇੱਕ ਹੋਰ ਪਰਿਵਾਰ ਮੇਪਲ ਰਿਜ ਨਿਵਾਸੀ, ਸ਼ੀਨਾ ਰੌਬਿਨਸਨ ਵੀ 17 ਫਰਵਰੀ ਨੂੰ ਆਪਣੇ ਪਰਿਵਾਰ ਅਤੇ 32 ਮੈਂਬਰਾਂ ਦੇ ਗਰੁੱਪ ਨਾਲ ਇਸ ਰਿਜ਼ੋਰਟ ‘ਤੇ ਵਿਆਹ ਲਈ ਗਏ ਸਨ ਪਰ ਸੋਮਵਾਰ ਰਾਤ ਆਉਣ ਤੋਂ ਬਾਅਦ, ਮੰਗਲਵਾਰ ਦੀ ਦਿਨ ਚੰਗੀ ਤਰ੍ਹਾਂ ਗੁਜ਼ਰਿਆ, ਪਰ ਬੁੱਧਵਾਰ ਸਵੇਰੇ ਉਹ ਬਿਮਾਰੀ ਮਹਿਸੂਸ ਕਰਨ ਲੱਗੀ।
ਉਨ੍ਹਾਂ ਕਿਹਾ “ਉਲਟੀਆਂ, ਡਾਇਰੀਆ, ਨੌਜ਼ੀਆ ૶ ਇਹ ਸਭ ਕੁਝ ਹੋ ਰਿਹਾ ਸੀ।”
ਉਨ੍ਹਾਂ ਕਿਹਾ “ਜਦੋਂ ਅਸੀਂ ਰਿਜ਼ੋਰਟ ‘ਚ ਆਏ, ਤਾਂ ਹਵਾ ‘ਚ ਸੀਵਰੇਜ ਦੀ ਬਹੁਤ ਹੀ ਤੀਖੀ ਬੂ ਆ ਰਹੀ ਸੀ, ਸਿੰਕ ਜਾਂ ਸ਼ਾਵਰ ਚਲਾਉਂਦੇ, ਤਾਂ ਵੀ ਇਹ ਬੂ ਆਉਂਦੀ ਸੀ। ਉਨ੍ਹਾਂ ਨੇ ਹੋਰ ਲੋਕਾਂ ਨੂੰ ਅਜਿਹੇ ਹਾਲਤਾਂ ‘ਚ ਇਥੇ ਆਉਣ ਤੋਂ ਚਿਤਾਵਨੀ ਦਿੱਤੀ ਹੈ।

Exit mobile version