ਔਰਤ ਵਿਰੋਧੀ ਮਾਨਸਿਕਤਾ ਖ਼ਤਮ ਕਰੀਏ

 

ਔਰਤ ਤੋਂ ਬਿਨਾਂ ਮਨੁੱਖੀ ਸਮਾਜ ਅਧੂਰਾ ਹੈ। ਜੇ ਇਹ ਕਹਿ ਲਿਆ ਜਾਵੇ ਕਿ ਔਰਤ ਤੋਂ ਬਿਨਾਂ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਤਾਂ ਅਤਿਕਥਨੀ ਨਹੀਂ ਹੋਵੇਗੀ। ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਵਿਚ ਲੜਕੀਆਂ ਅਤੇ ਔਰਤਾਂ ਵਿਰੁੱਧ ਸਭ ਤੋਂ ਵੱਧ ਜਬਰ-ਜ਼ੁਲਮ ਅਤੇ ਬੇਇਨਸਾਫ਼ੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸਾਡਾ ਸਮੁੱਚਾ ਸਿਆਸੀ, ਪ੍ਰਸ਼ਾਸਨਿਕ, ਸਮਾਜਿਕ ਅਤੇ ਆਰਥਿਕ ਢਾਂਚਾ ਪੂੰਜੀਵਾਦੀ ਲੁੱਟ, ਸ਼ੋਸ਼ਣ, ਨਾ-ਬਰਾਬਰੀ, ਬੇਇਨਸਾਫ਼ੀ, ਭ੍ਰਿਸ਼ਟਾਚਾਰ, ਜਬਰ ਅਤੇ ਬਸਤੀਵਾਦੀ ਕਾਲੇ ਕਾਨੂੰਨਾਂ ਦੀਆਂ ਲੀਹਾਂ ਉਤੇ ਚੱਲ ਰਿਹਾ ਹੈ। ਇਸੇ ਕਰ ਕੇ ਇਹ ਮਨੁੱਖ ਵਿਰੋਧੀ, ਖਾਸ ਕਰ ਕੇ ਔਰਤ ਵਿਰੋਧੀ ਹੈ। ਨਤੀਜੇ ਵਜੋਂ ਹਰ ਲੜਕੀ/ਔਰਤ ਹਰ ਜਗ੍ਹਾ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ। ਲੜਕੀਆਂ ਦੇ ਅਸੁਰੱਖਿਅਤ ਹੋਣ ਕਾਰਨ ਦੇਸ਼ ਵਿਚ ਮਾਦਾ ਭਰੂਣ ਹੱਤਿਆ ਬਹੁਤ ਵਧ ਰਹੀ ਹੈ ਜਿਸ ਦੇ ਨਤੀਜੇ ਵਜੋਂ ਲੜਕੇ ਲੜਕੀ ਦੇ ਅਨੁਪਾਤ ਵਿਚਲਾ ਫਰਕ ਵਧ ਰਿਹਾ ਹੈ। ਅਫ਼ਸੋਸ, ‘ਬੇਟੀ ਬਚਾਓ ਬੇਟੀ ਪੜ੍ਹਾਓ’ ਦੀਆਂ ਫੜ੍ਹਾਂ ਮਾਰਨ ਵਾਲੇ ਹੁਕਮਰਾਨ ਲੜਕੀਆਂ/ਔਰਤਾਂ ਦੀ ਸੁਰੱਖਿਆ ਵਿਚ ਨਾਕਾਮ ਸਾਬਤ ਹੋਏ ਹਨ।
ਸਾਡੇ ਦੇਸ਼ ਵਿਚ ਲੜਕੀਆਂ ਤੇ ਔਰਤਾਂ ਵਿਰੁੱਧ ਅਪਰਾਧ ਦੀਆਂ ਘਟਨਾਵਾਂ ਵਾਪਰਨ ਪਿੱਛੇ ਮਰਦ ਪ੍ਰਧਾਨ ਸਮਾਜ ਦੀ ਔਰਤ ਵਿਰੋਧੀ ਮਾਨਸਿਕਤਾ, ਲੱਚਰ ਗਾਇਕੀ, ਲੱਚਰ ਸਾਹਿਤ, ਮੀਡੀਆ ਵਿੱਚ ਔਰਤ ਨੂੰ ਵਸਤੂ ਵਜੋਂ ਪੇਸ਼ ਕਰਨਾ, ਗੈਂਗਸਟਰਵਾਦ, ਪੁਲੀਸ ਦੀ ਕਾਨੂੰਨ ਲਾਗੂ ਕਰਨ ਦੀ ਕੋਤਾਹੀ, ਪੀੜਤ ਔਰਤ ਵੱਲੋਂ ਡਰ ਤੇ ਸ਼ਰਮ ਕਾਰਨ ਸ਼ਿਕਾਇਤ ਦਰਜ ਨਾ ਕਰਵਾਉਣਾ, ਚਸ਼ਮਦੀਦ ਗਵਾਹਾਂ ਦੀ ਘਾਟ, ਗੁੰਝਲਦਾਰ ਤੇ ਮਹਿੰਗੀ ਨਿਆਂ ਪ੍ਰਣਾਲੀ, ਕੇਸਾਂ ਦੀ ਸੁਣਵਾਈ ‘ਚ ਦੇਰੀ, ਪੁਲੀਸ ਤੇ ਅਦਾਲਤੀ ਭ੍ਰਿਸ਼ਟਾਚਾਰ, ਦੋਸ਼ੀਆਂ ਦੀ ਸਿਆਸੀ ਤੇ ਹਕੂਮਤੀ ਸਰਪ੍ਰਸਤੀ ਆਦਿ ਕਾਰਨ ਹਨ। ਇਸ ਤੋਂ ਇਲਾਵਾ ਨੌਜਵਾਨਾਂ ਵਿਚ ਮੋਬਾਈਲ, ਸਾਈਬਰ ਕੈਫ਼ੇ ਰਾਹੀਂ ਫੈਲਾਏ ਜਾ ਰਹੇ ਨੰਗੇਜ਼ਵਾਦ, ਅਸ਼ਲੀਲਤਾ, ਨਸ਼ੇ ਅਤੇ ਕਾਮ-ਉਕਸਾਊ ਰੁਚੀਆਂ ਵੀ ਜ਼ਿੰਮੇਵਾਰ ਹਨ।
ਸਮਾਜ ਵਿਚ ਔਰਤ ਨੂੰ ਗ਼ੁਲਾਮੀ, ਨਾ-ਬਰਾਬਰੀ ਅਤੇ ਜ਼ੁਲਮ ਦਾ ਸ਼ਿਕਾਰ ਬਣਾਉਣ ਵਿਚ ਕੁਝ ਧਰਮਾਂ ਨੇ ਨਾਂਹ-ਪੱਖੀ ਰੋਲ ਨਿਭਾਇਆ ਹੈ ਅਤੇ ਲੜਕੀਆਂ ਤੇ ਔਰਤਾਂ ਉਤੇ ਹਮੇਸ਼ਾ ਬੰਦਿਸ਼ਾਂ ਲਾਉਣ ਦੀ ਵਕਾਲਤ ਕੀਤੀ ਹੈ। ਵਿਗਿਆਨਕ ਚੇਤਨਾ ਦੇ ਯੁੱਗ ਦੇ ਬਾਵਜੂਦ ਕਈ ਦੇਸ਼ਾਂ/ਫਿਰਕਿਆਂ ਵਿਚ ਅੱਜ ਵੀ ਔਰਤਾਂ ਨੂੰ ਘੁੰਡ ਕੱਢਣ ਅਤੇ ਬੁਰਕਾ/ਹਿਜਾਬ ਪਾਉਣ ਦੀਆਂ ਰੂੜੀਵਾਦੀ ਰਸਮਾਂ ਦੀ ਗੁਲਾਮੀ ਝੱਲਣੀ ਪੈ ਰਹੀ ਹੈ। ਇਨ੍ਹਾਂ ਬੰਦਿਸ਼ਾਂ ਦੀ ਆੜ ਹੇਠ ਮਰਦ ਪ੍ਰਧਾਨ ਸਮਾਜ ਨੇ ਔਰਤ ਨੂੰ ਘਰ ਦੀ ਚਾਰ ਦੀਵਾਰੀ ਵਿਚ ਰੱਖ ਕੇ ਉਸ ਨੂੰ ਅਨਪੜ, ਗ਼ੁਲਾਮ ਅਤੇ ਅੰਧ-ਵਿਸ਼ਵਾਸੀ ਮਾਨਸਿਕਤਾ ਦਾ ਸ਼ਿਕਾਰ ਬਣਾਇਆ ਹੈ। ਇਕ ਪਾਸੇ ਤਾਂ ਔਰਤ ਨੂੰ ਜੱਗ ਜਨਣੀ ਕਿਹਾ ਜਾਂਦਾ ਹੈ, ਉਸ ਦੇ ਪੈਰ ਧੋ ਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ, ਰੱਖੜੀ ਮੌਕੇ ਉਸ ਦੀ ਰੱਖਿਆ ਕਰਨ ਦੀਆਂ ਸਹੁੰ ਖਾਧੀ ਜਾਂਦੀ ਹੈ
ਲੇਖਕ : ਸੁਮੀਤ ਸਿੰਘ

Exit mobile version