ਖੁਦਗਰਜ਼ੀ

ਹੇ ਖੁਦਾ ਮੈਂ ਪ੍ਰੀਤ ਤੇਰੇ ਨਾਲ ਲਾ ਬੈਠੀ ,
ਤੂੰ ਅਪਣਾਉਣਾ ਜਾਂ ਠੁਕਰਾਉਣਾ ਇਹੋ ਤੇਰੀ ਮਰਜ਼ੀ ਏ।
ਤੈਨੂੰ ਵਿਸਾਰ ਕੇ ਸਭ ਨੂੰ ਆਪਣਾ ਸਮਝ ਲੈ ਮੈ,
ਬੇਗਾਨਿਆਂ ਲਈ ਤੈਨੂੰ ਭੁੱਲਣਾ
ਇਹ ਮੇਰੀ ਖੁਦਗਰਜ਼ੀ ਏ।
ਤੂੰ ਦੇਖ ਤਾਂ ਸਹੀ ਕਿੰਝ ਮੀਨ ਵਾਂਗ ਤੜਪਾ ਮੈ,
ਮੈਂ ਸੁਣਿਆ ਤੇਰੀ ਨਿਗਾਹ
ਤਾਂ ਪਾਰਦਰਸ਼ੀ ਏ।
ਲਾਇਆ ਨਾ ਕਿਨਾਰੇ ਕਿਸੇ
ਜਿੰਦਗੀ ਦੀ ਬੇੜੀ ਨੂੰ, ਤੇਰੇ ਬਿਨਾਂ ਜੱਗ ਝੂਠਾ
ਫਰੇਬੀ ਤੇ ਫਰਜੀ ਏ।
ਲੱਖਾਂ ਚੋਟਾਂ ਦੀ ਮਰਹਮ
ਤੇਰੀ ਨਿਗਾਂਹ ਮੇਹਰ ਦੀ ਏ ,
ਤੇਰੇ ਤੋਂ ਵੱਡਾ ਦੱਸ ਕੌਣ ਹਮਦਰਦੀ ਏ।
ਸਭ ਦੁੱਖ ਭੁੱਲ ਜਾਂਦੀ ਤੇਰੇ ਦਰ ਤੇ ਆ ਕੇ ਮੈ,
ਪਰ ਜਿੰਦ ਤੈਨੂੰ ਦੁਬਾਰਾ ਖੋਹਣ ਤੋਂ ਡਰਦੀ ਏ।
ਕਈ ਜਨਮਾਂ ਦੇ ਪਾਪ
ਇਕ ਛਿਨ ‘ਚ ਧੋ ਦਿੰਦੀ
ਜਦ ਨਾਮ ਤੇਰੇ ਦੀ
ਅੰਮ੍ਰਿਤ ਵਰਖਾ ਵਰਦੀ ਏ।
ਲਿਖਤ : ਨਵਦੀਪ ਕੌਰઠ
ਸੰਪਰਕ 1-672-272-3164

Exit mobile version