ਭਾਰਤ ਵਲੋਂ ਪਾਕਿਸਤਾਨ ‘ਤੇ ਕੀਤੇ ਗਏ ਹਵਾਈ ਹਮਲੇ, ਪਾਕਿਸਤਾਨ ਵਲੋਂ ਪੰਜਾਬ, ਜੰਮੂ ਕਸ਼ਮੀਰ ‘ਤੇ ਹਮਲੇ

ਚੰਡੀਗੜ੍ਹ : ਭਾਰਤ ਨੇ ਸਰਹੱਦ ਪਾਰ ਅਤਿਵਾਦ ਅਤੇ ਹਾਲੀਆ ਪਹਿਲਗਾਮ ਦਹਿਸ਼ਤੀ ਹਮਲੇ, ਜਿਸ ਵਿਚ 26 ਸੈਲਾਨੀ ਮਾਰੇ ਗਏ ਸਨ, ਦੇ ਜਵਾਬ ਵਿਚ ਦਲੇਰਾਨਾ ਅਤੇ ਗਿਣਿਆਮਿਥਿਆ ਕਦਮ ਚੁੱਕਦੇ ਹੋਏ, ਅਪਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ਵਿਚ 9 ਦਹਿਸ਼ਤੀ ਕੈਂਪਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਟੀਕ ਹਵਾਈ ਹਮਲੇ ਕੀਤੇ ਹਨ। ਅਧਿਕਾਰਤ ਸੂਤਰਾਂ ਮੁਤਾਬਕ ਇਨ੍ਹਾਂ ਨੌਂ ਟਿਕਾਣਿਆਂ ਵਿਚ ਬਹਾਵਲਪੁਰ ਵਿਚ ਜੈਸ਼-ਏ-ਮੁਹੰਮਦ (ਜੇ.ਈ.ਐੱਮ.) ਦਾ ਮੁੱਖ ਦਫਤਰ ਵੀ ਸ਼ਾਮਲ ਹੈ, ਜੋ ਕੌਮਾਂਤਰੀ ਸਰਹੱਦ ਤੋਂ ਕਰੀਬ 100 ਕਿਲੋਮੀਟਰ ਦੂਰ ਇੱਕ ਡੂੰਘਾ ਪ੍ਰਤੀਕਾਤਮਕ ਨਿਸ਼ਾਨਾ ਸੀ। ਇਹ ਟਿਕਾਣਾ ਕਥਿਤ ਭਾਰਤੀ ਵਿਰੁੱਧ ਵੱਡੇ ਪੱਧਰ ‘ਤੇ ਹਮਲਿਆਂ ਦੀ ਯੋਜਨਾ ਬਣਾਉਣ ਦਾ ਕੇਂਦਰ ਸੀ।
ਪਾਕਿਸਤਾਨ ਨੇ ਵੀਰਵਾਰ ਦੇਰ ਰਾਤ ਪੰਜਾਬ ਦੇ ਪਠਾਨਕੋਟ ਵਿੱਚ ਡਰੋਨ ਅਤੇ ਮਿਸਾਈਲਾਂ ਨਾਲ ਕਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿੱਚ ਏਅਰਬੇਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਇਨ੍ਹਾਂ ਨੂੰ ਅਸਮਾਨ ਵਿੱਚ ਹੀ ਤਬਾਹ ਕਰ ਦਿੱਤਾ। ਹਮਲੇ ਵਿੱਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ। ਬਠਿੰਡਾ, ਜਲੰਧਰ ਅਤੇ ਚੰਡੀਗੜ੍ਹ ਵਿੱਚ ਡਰੋਨ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਪੰਜਾਬ ਵਿੱਚ ਅਗਲੇ ਤਿੰਨ ਦਿਨਾਂ ਲਈ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਪਠਾਨਕੋਟ, ਅੰਮ੍ਰਿਤਸਰ, ਲੁਧਿਆਣਾ, ਫਿਰੋਜ਼ਪੁਰ, ਜਲੰਧਰ, ਗੁਰਦਾਸਪੁਰ, ਕਪੂਰਥਲਾ, ਹੁਸ਼ਿਆਰਪੁਰ, ਮੋਹਾਲੀ, ਚੰਡੀਗੜ੍ਹ ਅਤੇ ਹਰਿਆਣਾ ਦੇ ਪੰਚਕੂਲਾ ਵਿੱਚ ਬਲੈਕਆਊਟ ਲਾਗੂ ਕਰ ਦਿੱਤਾ ਗਿਆ ਹੈ। ਇਹ ਕਦਮ ਸੁਰੱਖਿਆ ਦੇ ਮੱਦੇਨਜ਼ਰ ਚੁੱਕੇ ਗਏ ਹਨ। ਇਸ ਤੋਂ ਪਹਿਲਾਂ ਬੁੱਧਵਾਰ-ਗੁਰੂਵਾਰ ਦੀ ਰਾਤ ਨੂੰ ਵੀ ਪਾਕਿਸਤਾਨ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਅੱਠ ਸੈਨਿਕ ਟਿਕਾਣਿਆਂ ‘ਤੇ ਹਮਲਾ ਕੀਤਾ ਸੀ।
ਰੱਖਿਆ ਮੰਤਰਾਲੇ ਨੇ ਦੱਸਿਆ ਕਿ ਪਾਕਿਸਤਾਨ ਨੇ ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਆਦਮਪੁਰ, ਲੁਧਿਆਣਾ, ਬਠਿੰਡਾ ਅਤੇ ਚੰਡੀਗੜ੍ਹ ਦੇ ਸੈਨਿਕ ਟਿਕਾਣਿਆਂ ‘ਤੇ ਰਾਕੇਟ ਅਤੇ ਮਿਸਾਈਲਾਂ ਨਾਲ ਹਮਲਾ ਕੀਤਾ। ਇਹ ਹਮਲੇ ਬੁੱਧਵਾਰ-ਗੁਰੂਵਾਰ ਦੀ ਰਾਤ ਨੂੰ ਹੋਏ। ਇਨ੍ਹਾਂ ਟਿਕਾਣਿਆਂ ਵਿੱਚ ਪੰਜ ਏਅਰਬੇਸ ਅਤੇ ਛੇ ਕੈਂਟ ਸ਼ਾਮਲ ਹਨ। ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਇਨ੍ਹਾਂ ਨੂੰ ਅਸਮਾਨ ਵਿੱਚ ਹੀ ਨਸ਼ਟ ਕਰ ਦਿੱਤਾ। ਕਈ ਥਾਵਾਂ ‘ਤੇ ਪਾਕਿਸਤਾਨੀ ਰਾਕੇਟਾਂ ਦਾ ਮਲਬਾ ਵੀ ਮਿਲਿਆ ਹੈ।
ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ 7 ਮਈ ਤੋਂ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਸਿਰਫ ਵਿਸ਼ੇਸ਼ ਹਾਲਤਾਂ ਵਿੱਚ ਉੱਚ ਅਧਿਕਾਰੀਆਂ ਦੀ ਇਜਾਜ਼ਤ ਨਾਲ ਹੀ ਛੁੱਟੀ ਮਿਲੇਗੀ। ਇਹ ਫੈਸਲਾ ਸੂਬੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ।
ਇਹ ਹਮਲੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਹਿੱਸਾ ਹਨ, ਜੋ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਵਧਿਆ ਹੈ। ਭਾਰਤ ਨੇ ਇਸ ਦੇ ਜਵਾਬ ਵਿੱਚ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ, ਜਿਸ ਵਿੱਚ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ‘ਤੇ ਹਮਲੇ ਕੀਤੇ ਗਏ। ਹੁਣ ਸਥਿਤੀ ਨੂੰ ਲੈ ਕੇ ਸਰਹੱਦੀ ਖੇਤਰਾਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇੱਕ ਹੋਰ ਵੱਡਾ ਹਮਲਾ ਸਾਂਬਾ ਦੇ ਸਾਹਮਣੇ ਸਰਹੱਦ ਤੋਂ ਸਿਰਫ਼ 30 ਕਿਲੋਮੀਟਰ ਦੂਰ ਮੁਰੀਦਕੇ ਵਿਚ ਲਸ਼ਕਰ – ਏ – ਤੋਇਬਾ (ਐਲ.ਈ.ਟੀ.) ਦੇ ਸਿਖਲਾਈ ਕੈਂਪ ‘ਤੇ ਕੀਤਾ ਗਿਆ। 26/11 ਮੁੰਬਈ ਹਮਲੇ ਨੂੰ ਅੰਜਾਮ ਦੇਣ ਵਾਲੇ ਦਹਿਸ਼ਤਗਰਦਾਂ ਨੂੰ ਸਿਖਲਾਈ ਦੇਣ ਲਈ ਬਦਨਾਮ ਇਹ ਕੈਂਪ ਸਰਹੱਦ ਪਾਰੋਂ ਅੱਤਵਾਦ ਨੂੰ ਸਰਪ੍ਰਸਤੀ ਦੇ ਸਥਾਈ ਖ਼ਤਰੇ ਦੀ ਭਿਆਨਕ ਯਾਦ ਦਿਵਾਉਂਦਾ ਸੀ। ਭਾਰਤੀ ਹਥਿਆਰਬੰਦ ਦਸਤਿਆਂ ਨੇ ਕੰਟਰੋਲ ਰੇਖਾ ਨੇੜੇ ਖਸਤਾ ਹਾਲਤ ਵਿਚ, ਪੁਣਛ-ਰਾਜੌਰੀ ਸੈਕਟਰ ਵਿਚ ਗੁਲਪੁਰ ਕੈਂਪ ਨੂੰ ਨਿਸ਼ਾਨਾ ਬਣਾਇਆ ਹੈ। ਇਸ ਟਿਕਾਣੇ ਨੂੰ 20 ਅਪ੍ਰੈਲ, 2023 ਨੂੰ ਪੁਣਛ ਵਿਚ ਹੋਏ ਘਾਤਕ ਹਮਲੇ ਦੇ ਨਾਲ ਜੂਨ 2024
ਵਿੱਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ‘ਤੇ ਹਮਲੇ ਲਈ ਲਾਂਚਪੈਡ ਮੰਨਿਆ ਜਾਂਦਾ ਸੀ। ਭਾਰਤੀ ਲੜਾਕੂ ਜਹਾਜ਼ਾਂ ਨੇ ਹੋਰ ਉਤਰ ਵੱਲ ਪੀ.ਓ.ਕੇ. ਦੇ ਤੰਗਧਾਰ ਸੈਕਟਰ ਅੰਦਰ ਲਸ਼ਕਰ-ਏ-ਤਇਬਾ ਵੱਲੋਂ ਚਲਾਏ ਜਾ ਰਹੇ ਸਵਾਈ ਕੈਂਪ ਨੂੰ ਨਿਸ਼ਾਨਾ ਬਣਾਇਆ। ਖੁਫ਼ੀਆ ਏਜੰਸੀਆਂ ਨੇ ਇਸ ਟਿਕਾਣੇ ਨੂੰ ਕਈ ਹਾਈ-ਪ੍ਰੋਫਾਈਲ ਹਮਲਿਆਂ 20 ਅਕਤੂਬਰ, 2024 ਨੂੰ ਸੋਨਮਰਗ, 24 ਅਕਤੂਬਰ ਨੂੰ ਗੁਲਮਰਗ ਅਤੇ 22 ਅਪਰੈਲ, 2025 ਨੂੰ ਪਹਿਲਗਾਮ ਨਾਲ ਜੋੜਿਆ ਹੈ। ਇਕ ਸੂਤਰ ਨੇ ਕਿਹਾ, ”ਕੈਂਪ ਦੇ ਦੂਰ-ਦੁਰਾਡੇ ਸਥਾਨ ਨੇ ਇਸ ਨੂੰ ਕਸ਼ਮੀਰ ਭਰ ਵਿਚ ਹਮਲਿਆਂ ਲਈ ਅਤਿਵਾਦੀਆਂ ਨੂੰ ਸਿਖਲਾਈ ਦੇਣ ਅਤੇ ਲਾਮਬੰਦ ਕਰਨ ਲਈ ਇੱਕ ਪਸੰਦੀਦਾ ਸਥਾਨ ਬਣਾਇਆ।”
ਜੈਸ਼-ਏ-ਮੁਹੰਮਦ ਦੇ ਇਕ ਹੋਰ ਲਾਂਚਪੈਡ ਬਿਲਾਲ ਕੈਂਪ ਨੂੰ ਹਵਾਈ ਹਮਲਿਆਂ ਦੀ ਮਾਰ ਹੇਠ ਲਿਆਂਦਾ ਗਿਆ ਹੈ। ਘੁਸਪੈਠ ਦੀਆਂ ਕੋਸ਼ਿਸ਼ਾਂ ਤੋਂ ਪਹਿਲਾਂ ਇਹ ਅੱਤਵਾਦੀਆਂ ਲਈ ਇੱਕ ਮੁੱਖ ਪੜਾਅ ਖੇਤਰ ਵਜੋਂ ਜਾਣਿਆ ਜਾਂਦਾ ਸੀ, ਜੋ ਭਾਰਤੀ ਖੇਤਰ ਵਿਚ ਦਾਖਲ ਹੋਣ ਤੋਂ ਪਹਿਲਾਂ ਇੱਕ ਅੰਤਮ ਆਵਾਜਾਈ ਬਿੰਦੂ ਵਜੋਂ ਕੰਮ ਕਰਦਾ ਸੀ। ਮੰਨਿਆ ਜਾਂਦਾ ਹੈ ਕਿ ਕੋਟਲੀ ਕੈਂਪ, ਜੋ ਰਾਜੌਰੀ ਦੇ ਸਾਹਮਣੇ ਲਸ਼ਕਰ-ਏ-ਤਇਬਾ ਦਾ ਟਿਕਾਣਾ
ਹੈ, ਵਿਚ ਇੱਕ ਸਮੇਂ ਕਰੀਬ 50 ਕਾਰਕੁਨ ਰਹਿੰਦੇ ਸਨ, ਜੋ ਸਮਰਪਿਤ ਆਤਮਘਾਤੀ ਹਮਲਾਵਰ ਸਿਖਲਾਈ ਕੇਂਦਰ ਵਜੋਂ ਕੰਮ ਕਰਦੇ ਸਨ। ਇਸ ਦੇ ਨਾਲ ਹੀ ਕੰਟਰੋਲ ਰੇਖਾ ਤੋਂ ਸਿਰਫ਼ 10 ਕਿਲੋਮੀਟਰ ਦੂਰ ਬਰਨਾਲਾ ਕੈਂਪ
ਨੂੰ ਵੀ ਤਬਾਹ ਕੀਤਾ ਗਿਆ ਹੈ, ਜੋ ਜੰਮੂ ਅਤੇ ਰਾਜੌਰੀ ਵਿਚ ਜਾਣ ਵਾਲੇ ਅਤਿਵਾਦੀਆਂ ਲਈ ਇੱਕ ਲੌਜਿਸਟਿਕ ਅਤੇ ਮੁੜ ਸੰਗਠਨ ਕੇਂਦਰ ਵਜੋਂ ਕੰਮ ਕਰਦਾ ਸੀ।
ਕੌਮਾਂਤਰੀ ਸਰਹੱਦ ਨੇੜੇ ਸਰਜਲ ਕੈਂਪ, ਜੋ ਸਾਂਬਾ-ਕਠੂਆ ਤੋਂ ਕਰੀਬ 8 ਕਿਲੋਮੀਟਰ ਦੂਰ ਜੈਸ਼-ਏ-ਮੁਹੰਮਦ ਦਾ ਇਕ ਹੋਰ ਟਿਕਾਣਾ ਹੈ, ਨੂੰ ਛੋਟੀ ਦੂਰੀ ਦੀ ਘੁਸਪੈਠ ਅਤੇ ਤੇਜ਼-ਹਮਲੇ ਦੇ ਮਿਸ਼ਨਾਂ ਵਿਚ ਭੂਮਿਕਾ ਲਈ
ਨਿਸ਼ਾਨਾ ਬਣਾਇਆ ਗਿਆ। ਅਤੇ ਅਖੀਰ ਵਿਚ ਭਾਰਤੀ ਜਹਾਜ਼ਾਂ ਨੇ ਸਿਆਲਕੋਟ ਨੇੜੇ ਮਹਿਮੂਨਾ ਕੈਂਪ ‘ਤੇ ਹਮਲਾ ਕੀਤਾ, ਜੋ ਕਿ ਸਰਹੱਦ ਤੋਂ ਸਿਰਫ 15 ਕਿਲੋਮੀਟਰ ਦੂਰ ਹਿਜ਼ਬੁਲ ਮੁਜਾਹਿਦੀਨ ਦਾ ਸਿਖਲਾਈ ਕੇਂਦਰ ਹੈ। ਇਸ ਨਾਲ ਕਸ਼ਮੀਰ ਘਾਟੀ ਵਿਚ ਕੰਮ ਕਰ ਰਹੇ ਸਭ ਤੋਂ ਪੁਰਾਣੇ ਬਾਗ਼ੀ ਸੰਗਠਨਾਂ ਵਿਚੋਂ ਇੱਕ ਨੂੰ ਝਟਕਾ ਲੱਗਾ ਹੈ।
ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ ‘ਤੇ ਰਾਤ ਭਰ ਪਾਕਿਸਤਾਨੀ ਫ਼ੌਜਾਂ ਵੱਲੋਂ ਕੀਤੀ ਗਈ ਭਾਰੀ ਗੋਲੀਬਾਰੀ ‘ਚ ਤਿੰਨ ਨਾਗਰਿਕ ਮਾਰੇ ਗਏ। ਰੱਖਿਆ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ
ਦਿੱਤੀ। ਪਾਕਿਸਤਾਨੀ ਫ਼ੌਜਾਂ ਵੱਲੋਂ ਭਾਰਤ ਵੱਲੋਂ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 9 ਅੱਤਵਾਦੀ ਟਿਕਾਣਿਆਂ ‘ਤੇ ਮਿਜ਼ਾਈਲ ਹਮਲੇ ਕੀਤੇ ਜਾਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਰੱਖਿਆ ਸੂਤਰਾਂ ਦਾ ਕਹਿਣਾ ਹੈ ਕਿ ਭਾਰਤੀ ਫੌਜ ਗੋਲਾਬਾਰੀ ਦਾ ਢੁੱਕਵਾਂ ਜਵਾਬ ਦੇ ਰਹੀ ਹੈ। ਸੂਤਰਾਂ ਨੇ ਦੱਸਿਆ ਕਿ 6 ਅਤੇ 7 ਮਈ ਦੀ ਵਿਚਕਾਰਲੀ ਰਾਤ ਨੂੰ, ਪਾਕਿਸਤਾਨੀ ਫ਼ੌਜ ਨੇ ਜੰਮੂਕਸ਼ਮੀਰ ‘ਚ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਪਾਰ ਚੌਕੀਆਂ ਤੋਂ ਗੋਲਾਬਾਰੀ ਅਤੇ ਗੋਲੀਬਾਰੀ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਅਤੇ ਗੋਲਾਬਾਰੀ ‘ਚ ਤਿੰਨ ਮਾਸੂਮ ਲੋਕਾਂ ਦੀ ਜਾਨ ਚਲੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਇਕ ਔਰਤ ਵੀ ਸ਼ਾਮਲ ਹੈ, ਜਿਸਦਾ ਘਰ ਪੁਣਛ ਜ਼ਿਲ੍ਹੇ ਦੇ ਮਨਕੋਟ ਖੇਤਰ ‘ਚ ਮੋਰਟਾਰ ਗੋਲੇ ਦੀ ਲਪੇਟ ਵਿਚ ਆ ਗਿਆ। ਉਸਦੀ 13 ਸਾਲ ਦੀ ਧੀ ਜ਼ਖਮੀ ਹੋ ਗਈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੀ ਗਈ ਭਾਰੀ ਗੋਲੀਬਾਰੀ ਕਾਰਨ ਪੁੰਛ ਦੇ ਵੱਖ-ਵੱਖ ਸੈਕਟਰਾਂ ‘ਚ 9 ਹੋਰ ਨਾਗਰਿਕ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਅਧਿਕਾਰੀਆਂ ਨੇ ਹੁਕਮ ਦਿੱਤਾ ਹੈ ਕਿ ਜੰਮੂ ਖੇਤਰ ਦੇ ਪੰਜ ਸਰਹੱਦੀ ਜ਼ਿਲ੍ਹਿਆਂ ਵਿਚ ਸਾਰੇ ਵਿਦਿਅਕ ਅਦਾਰੇ ਬੁੱਧਵਾਰ ਨੂੰ ਬੰਦ ਰਹਿਣਗੇ। ”ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਜੰਮੂ, ਸਾਂਬਾ, ਕਠੂਆ, ਰਾਜੌਰੀ ਅਤੇ ਪੁੰਛ ਦੇ ਸਾਰੇ ਸਕੂਲ, ਕਾਲਜ ਅਤੇ ਵਿਦਿਅਕ ਅਦਾਰੇ ਬੰਦ ਰਹਿਣਗੇ,” ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਨੇ ਐਕਸ ‘ਤੇ ਪੋਸਟ ਕੀਤਾ। ਮਾਨਕੋਟ ਤੋਂ ਇਲਾਵਾ, ਸਰਹੱਦ ਪਾਰ ਤੋਂ ਪੁੰਛ ਦੇ ਕ੍ਰਿਸ਼ਨਾ ਘਾਟੀ ਅਤੇ ਸ਼ਾਹਪੁਰ ਸੈਕਟਰਾਂ, ਜੰਮੂ
ਖੇਤਰ ਦੇ ਰਾਜੌਰੀ ਜ਼ਿਲ੍ਹੇ ਦੇ ਲਾਮ, ਮੰਜਾਕੋਟ ਅਤੇ ਗੰਭੀਰ ਬ੍ਰਾਹਮਣ ਅਤੇ ਉਤਰੀ ਕਸ਼ਮੀਰ ਦੇ ਕੁਪਵਾੜਾ ਅਤੇ ਬਾਰਾਮੂਲਾ ਜ਼ਿਲ੍ਹਿਆਂ ਦੇ ਕਰਨਾਹ ਅਤੇ ਉੜੀ ਸੈਕਟਰਾਂ ਵਿਚ ਭਾਰੀ ਗੋਲਾਬਾਰੀ ਦੀ ਰਿਪੋਰਟ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ ਦੀ ਰਾਖੀ ਕਰ ਰਹੇ ਭਾਰਤੀ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਆਖਰੀ ਰਿਪੋਰਟਾਂ ਮਿਲਣ ਤੱਕ ਦੋਵਾਂ ਪਾਸਿਆਂ ਵਿਚਕਾਰ ਗੋਲੀਬਾਰੀ ਜਾਰੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਗੋਲੀਬਾਰੀ ਕਾਰਨਲੋਕਾਂ ਨੂੰ ਭੂਮੀਗਤ ਬੰਕਰਾਂ ‘ਚ ਪਨਾਹ ਲੈਣ ਲਈ ਮਜਬੂਰ ਹੋਣਾ ਪਿਆ। 22 ਅਪ੍ਰੈਲ ਨੂੰ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ, ਜਿਸ ਵਿਚ 26 ਲੋਕਾਂ ਦੀ ਮੌਤ ਹੋ ਗਈ ੀ, ਤੋਂ ਬਾਅਦ ਵਧੇ ਤਣਾਅ ਦੇ ਵਿਚਕਾਰ, ਜੰਮੂਕਸ਼ਮੀਰ ਵਿਚ ਸਰਹੱਦ ‘ਤੇ ਪਾਕਿਸਤਾਨ ਵੱਲੋਂ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਦੀ ਇਹ ਲਗਾਤਾਰ 13ਵੀਂ ਰਾਤ ਸੀ। ਪਹਿਲਗਾਮ ਹਮਲੇ ‘ਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਸੈਲਾਨੀ ਸਨ। ਭਾਰਤੀ ਹਥਿਆਰਬੰਦ ਬਲਾਂ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਦੋ ਹਫ਼ਤਿਆਂ ਬਾਅਦ ਸਖ਼ਤ ਜਵਾਬੀ ਕਾਰਵਾਈ ਕਰਦਿਆਂ ਮੰਗਲਵਾਰ ਦੇਰ ਰਾਤ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿਚ 9 ਅੱਤਵਾਦੀ ਕੈਂਪਾਂ ‘ਤੇ ਮਿਜ਼ਾਈਲ ਹਮਲੇ ਕੀਤੇ, ਜਿਨ੍ਹਾਂ ਵਿਚ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ- ਮੁਹੰਮਦ ਦੇ ਗੜ੍ਹ ਸ਼ਾਮਲ ਸਨ। ਭਾਰਤ ਵੱਲੋਂ ਆਪ੍ਰੇਸ਼ਨ ਸਿੰਦੂਰ ਦੌਰਾਨ ਮੰਗਲਵਾਰ ਦੀ ਰਾਤ ਕੀਤੇ ਹਮਲੇ ਤੋਂ ਬਾਅਦ ਜਿੱਥੇ ਦੇਸ਼ ਭਰ ਦੇ ਕਈ ਏਅਰਪੋਰਟਾਂ ਤੇ ਹਵਾਈ ਉਡਾਣਾਂ ਬੰਦ ਕਰਨ ਤੋਂ ਇਲਾਵਾ ਬਾਰਡਰ ਏਰੀਏ ਨਾਲ ਸੰਬੰਧਿਤ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਉ??ਥੇ ਬੁੱਧਵਾਰ ਨੂੰ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਸ਼ਰਧਾਲੂ ਪੁੱਜਣੇ ਸ਼ੁਰੂ ਹੋ ਗਏ। ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਲਾਂਘੇ ਰਾਹੀਂ 491 ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਮਨਜ਼ੂਰੀ ਮਿਲੀ ਹੈ। ਡੇਰਾ ਬਾਬਾ ਨਾਨਕ ਦੀ ਸਰਹੱਦ ‘ਤੇ ਬਣੇ ਸ੍ਰੀ ਕਰਤਾਰਪੁਰ ਪੰਸਜਰ ਟਰਮੀਨਲ ਤੇ ਸਾਢੇ 8 ਵਜੇ ਦੇ ਕਰੀਬ ਦੋ ਦਰਜਨਾਂ ਤੋਂ ਵੱਧ ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਪਹੁੰਚ ਗਏ ਪਰੰਤੂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਕਰਨ ਦੀ ਜਾਣ ਦੀ ਉਡੀਕ ਕਰ ਰਹੇ ਹਨ।

Exit mobile version