ਜੂਨ 1984

ਜਿਗਰਿਆ ਨਾਲੋ ਵਖ ਕਰ ਦਿਤੇ ਪੁੱਤਰ ਮਾਵਾਂ ਦੇ
ਵਗਦਾ ਖੂਨ ਸਹੀਦਾਂ ਦਾ ਵਾਗ ਵੀਰੋ ਦਰਿਆਵਾਂ ਦੇ
ਜੋ ਸਿੱਖ ਧਰਮ ਲਈ ਸ਼ਹੀਦ ਹੋਏ
ਦਰਿਆਵਾਂ ਵਾਗੂੰ ਵਹਿੰਦੇ ਰਹੇ
ਮੇਰੀ ਕੌਮ ਦੇ ਹੀਰਿਆਂ ਨੂੰ
ਅਤਵਾਦੀ ਲੋਕੀਂ ਕਹਿੰਦੇ ਰਹੇ
ਕਿੰਨਾ ਕਹਿਰ ਕਮਾਇਆ ਮੈ ਸਚ ਪੂਰਾ ਨੀ ਲਿਖ ਸਕਦਾ
ਗੁਰੂ ਦਾ ਲਾਲ ਸੂਰਮਾ ਪੈਸਿਆ ਨਾਲ ਨੀ ਵਿਕ ਸਕਦਾ
ਜਿੰਨਾ ਚਿਰ ਗੁਰੂ ਦੀ ਮਿਹਰ ਰਹੀ
ਮਹਿਲ ਜੁਲਮ ਦੇ ਢਹਿੰਦੇ ਰਹੇ
ਮੇਰੀ ਕੌਮ ਦੇ ਹੀਰਿਆਂ ਨੂੰ
ਅਤਵਾਦੀ ਲੋਕੀਂ ਕਹਿੰਦੇ ਰਹੇ
ਸਿੱਖਾਂ ਦੀ ਨਸਲਕੁਸ਼ੀ ਨੂੰ ਨਾਮ ਦੰਗੇ ਦਾ ਦੇ ਦਿੱਤਾ
ਸਿੱਖਾਂ ਦੇ ਨਿਆਂ ਨੂੰ ਵਿੱਚ ਅਦਾਲਤਾਂ ਫੇਹ ਦਿੱਤਾ
ਜੋ ਸੀ ਸਰਕਾਰ ਦੇ ਪਾਲਤੂ ਕੁੱਤੇ
ਕੁਝ ਲੋਕ ਉਹਨਾਂ ਸੰਗ ਬਹਿੰਦੇ ਰਹੇ
ਮੇਰੀ ਕੌਮ ਦੇ ਹੀਰਿਆਂ ਨੂੰ
ਅਤਵਾਦੀ ਲੋਕੀਂ ਕਹਿੰਦੇ ਰਹੇ
ਸਿੱਖਾਂ ਨੂੰ ਅਤਵਾਦੀ ਕਹਿਣ ਤੇ ਦਲਿਆ ਸੰਗ ਵਹਿਣ ਵਾਲਿਓ
ਸਿੱਖ ਕੌਮ ਹੈ ਸੌ ਰਹੀ ਇਹ ਨਾ ਕਦੇ ਵਹਿਮ ਪਾਲਿਉ
ਜਸਵੰਤ ਸਿੰਘ ਜੋਗਾ ਸ਼ੋਕੀ ਸਚ ਦਾ
ਸਿੰਘ ਸ਼ੇਰ ਜੁਲਮ ਨਾਲ ਖਹਿੰਦੇ ਰਹੇ
ਮੇਰੀ ਕੌਮ ਦੇ ਹੀਰਿਆਂ ਨੂੰ
ਅਤਵਾਦੀ ਲੋਕੀਂ ਕਹਿੰਦੇ ਰਹੇ
ਲੇਖਕ : ਜਸਵੰਤ ਸਿੰਘ ਜੋਗਾ, 7814252899

 

Exit mobile version