Sunday, May 10, 2026

ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੌਪ ਸਟਾਰ ਕੇਟੀ ਪੈਰੀ ਨਾਲ ਜਾਪਾਨ ਟਰਿਪ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਸਰੀ, (ਦਿਵਰੂਪ ਕੌਰ): ਕੈਨੇਡੀਅਨ ਪੌਪ ਸਟਾਰ ਕੇਟੀ ਪੈਰੀ ਨੇ ਕੁਝ ਦਿਨ ਪਹਿਲਾਂ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਆਪਣੇ ਨਵੇਂ ਇੰਸਟਾਗ੍ਰਾਮ ਤੇ ਅਧਿਕਾਰਕ ਲੋਕਾਂ ਸਾਹਮਣੇ ਕਰ ਦਿੱਤਾ ਹੈ। ਉਹਨਾਂ ਨੇ ਪਿਛਲੀ ਟਰਿਪ ਨਾਲ ਜੁੜੀਆਂ ਫੋਟੋਆਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਉਹਨਾਂ ਦਾ ਜਾਪਾਨ ਟੂਰ ਦਿਖਾਇਆ ਗਿਆ ਹੈ। ਇਹ ਪੋਸਟ ਉਹਨਾਂ ਦੇ ਰਿਸ਼ਤੇ ਨੂੰ ਕਨਫਰਮ ਕਰਦੀ ਹੈ, ਜੋ ਇੱਕ ਮਹੀਨੇ ਪਹਿਲਾਂ ਪੈਰਿਸ ਵਿੱਚ ਹੱਥ ਫੜ ਕੇ ਕੈਬਰੇਟ ਤੋਂ ਬਾਹਰ ਨਿਕਲਣ ਵਾਲੀਆਂ ਤਸਵੀਰਾਂ ਤੋਂ ਬਾਅਦ ਕਾਫੀ ਚਰਚਾ ਵਿੱਚ ਸੀ।
ਜ਼ਿਕਰਯੋਗ ਹੈ ਕਿ ਪੌਪ ਸਟਾਰ ਪੈਰੀ ਨੇ ਆਪਣੇ 202 ਮਿਲੀਅਨ ਫਾਲੋਅਰਜ਼ ਨਾਲ ਸਾਂਝੀਆਂ ਕੀਤੀਆਂ ਫੋਟੋਜ਼ ਵਿੱਚ ਟਰੂਡੋ ਨਾਲ ਸੈਲਫੀ ਲਈ, ਸੁਸ਼ੀ ਖਾਧਾ ਤੇ ਮਿਊਜ਼ੀਅਮ ਵਿੱਚੋਂ ਇੱਕ ਐਕਜ਼ਬਿਟ ਨੂੰ ਵੇਖਦੇ ਹੋਏ ਪੋਜ਼ ਕੀਤਾ। ਇੱਕ ਬਲੈਕ ਐਂਡ ਵ੍ਹਾਈਟ ਵੀਡੀਓ ਵਿੱਚ ਪੈਰੀ ਨੂੰ ਵੇਖਿਆ ਗਿਆ ਹੈ ਜਦੋਂ ਟਰੂਡੋ ਉਹਨਾਂ ਨੂੰ ਬਾਈਟ ਲੈਣ ਲਈ ਉਤਸ਼ਾਹਿਤ ਕਰ ਰਿਹਾ ਹੈ। ਇਹ ਪੋਸਟ ਟਰੂਡੋ ਵੱਲੋਂ ਪਹਿਲਾਂ ਸਾਂਝੀ ਕੀਤੀ ਇੱਕ ਫੋਟੋ ਤੋਂ ਬਾਅਦ ਆਈ ਹੈ ਜਿਸ ਵਿੱਚ ਉਹ ਜਾਪਾਨੀ ਪ੍ਰਾਈਮ ਮਿਨਿਸਟਰ ਫੂਮੀਓ ਕਿਸ਼ੀਦਾ ਤੇ ਉਹਨਾਂ ਦੀ ਪਤਨੀ ਯੂਕੋ ਨਾਲ ਪੋਜ਼ ਕਰ ਰਹੇ ਹਨ। ਟਰੂਡੋ ਨੇ ਲਿਖਿਆ, “ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ @kishida230 ਕੇਟੀ ਤੇ ਮੈਂ ਤੁਹਾਨੂੰ ਤੇ ਯੂਕੋ ਨੂੰ ਮਿਲਣ ਲਈ ਬਹੁਤ ਖੁਸ਼ ਹੋਏ। ਫੂਮੀਓ, ਤੁਹਾਡੀ ਦੋਸਤੀ ਤੇ ਅੰਤਰਰਾਸ਼ਟਰੀ ਨਿਯਮਾਂ ਆਧਾਰਿਤ ਵਿਵਸਥਾ ਤੇ ਬਿਹਤਰ ਭਵਿੱਖ ਲਈ ਵਚਨਬੱਧਤਾ ਲਈ ਧੰਨਵਾਦ।”
ਪੈਰੀ ਤੇ ਟਰੂਡੋ ਨੇ ਅਗਸਤ 2023 ਵਿੱਚ ਆਪਣੇ ਪਿਛਲੇ ਰਿਸ਼ਤੇ ਖਤਮ ਕੀਤੇ ਸਨ। ਟਰੂਡੋ ਨੇ ਆਪਣੀ ਸਾਬਕਾ ਪਤਨੀ ਸੋਫੀ ਗ੍ਰੇਗੋਇਰੇ ਟਰੂਡੋ ਨਾਲ ਰਿਸ਼ਤੇ ਖਤਮ ਕੀਤੇ ਸਨ, ਜਦੋਂ ਕਿ ਉਨ੍ਹਾਂ ਦੇ ਤਿੰਨ ਬੱਚੇ ਹਨ: 18 ਸਾਲਾ ਜ਼ੇਵੀਅਰ, 16 ਸਾਲੀ ਐਲਾ-ਗ੍ਰੇਸ ਤੇ 11 ਸਾਲਾ ਹੈਡਰੀਅਨ। ਪੈਰੀ ਨੇ ਅਪ੍ਰੈਲ 2025 ਵਿੱਚ ਆਪਣੇ ਲੰਮੇ ਸਮੇਂ ਦੇ ਫਿਊਂਸੇ ਆਰਲੈਂਡੋ ਬਲੂਮ ਨਾਲ ਐਂਗੇਜ਼ਮੈਂਟ ਖਤਮ ਕੀਤੀ ਸੀ, ਜਦੋਂ ਕਿ ਉਹਨਾਂ ਦੀ 5 ਸਾਲੀ ਧੀ ਡੇਜ਼ੀ ਹੈ।
ਟਰੂਡੋ-ਪੇਰੀ ਦਾ ਇਹ ਰਿਸ਼ਤਾ ਪਹਿਲੀ ਵਾਰ ਜੁਲਾਈ ਵਿੱਚ ਮਾਊਂਟਰੀਆਲ ਦੇ ਲੇ-ਪਲਾਟੋ ਨੇੜੇ ਐਲੀਟ ਰੈਸਟੋਰੈਂਟ ਲੇ ਵਾਇਲੌਨ ਵਿੱਚ ਡਿੰਨਰ ਕਰਦੇ ਹੋਏ ਸਪਾਟ ਹੋਇਆ ਸੀ। ਉਸ ਤੋਂ ਦੋ ਦਿਨ ਬਾਅਦ ਟਰੂਡੋ ਨੇ ਪੈਰੀ ਦੇ ਕੌਂਸਰਟ ਵਿੱਚ ਹਿੱਸਾ ਲਿਆ ਅਤੇ ਉਹਨਾਂ ਨੂੰ ਡਾਰਕ ਹਾਰਸ ਗਾਉਂਦੇ ਵੇਖਿਆ ਗਿਆ। ਅਕਤੂਬਰ ਵਿੱਚ ਪੈਰੀ ਦੇ 41ਵੇਂ ਜਨਮਦਿਨ ਤੇ ਪੈਰਿਸ ਵਿੱਚ ਉਹਨਾਂ ਨੂੰ ਹੱਥ ਫੜ ਕੇ ਕੈਬਰੇਟ ਤੋਂ ਬਾਹਰ ਨਿਕਲਦੇ ਵਿਖਾਇਆ ਗਿਆ। ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਕਈ ਤਸਵੀਰਾਂ ਵਿੱਚ ਵੀ ਦੇਖਿਆ ਗਿਆ ਸੀ।
ਪੈਰੀ ਦਾ ਲਾਈਫਟਾਈਮਜ਼ ਟੂਰ ਅਪ੍ਰੈਲ ਵਿੱਚ ਮੈਕਸੀਕੋ ਸਿਟੀ ਤੋਂ ਸ਼ੁਰੂ ਹੋਇਆ ਸੀ ਅਤੇ ਇਹ ਏਸ਼ੀਆ ਲੈਗ ਵਿੱਚ ਜਾਪਾਨ ਪਹੁੰਚਿਆ ਹੈ। ਇਸ ਤੋਂ ਪਹਿਲਾਂ ਇਹ ਟੂਰ ਜੁਲਾਈ-ਅਗਸਤ ਵਿੱਚ ਕੈਨੇਡਾ ਦੇ ਸੱਤ ਸ਼ਹਿਰਾਂ ਵਿੱਚ ਗਿਆ ਸੀ: ਵੈਨਕੂਵਰ, ਐਡਮੰਟਨ, ਵਿਨੀਪੈਗ, ਓਟਾਵਾ, ਮਾਊਂਟਰੀਆਲ, ਕਿਊਬੈੱਕ ਸਿਟੀ ਤੇ ਟੋਰਾਂਟੋ। ਟਰੂਡੋ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਪੈਰੀ ਨਾਲ ਬਹੁਤ ਖੁਸ਼ ਹਨ ਅਤੇ ਇਹ ਰਿਸ਼ਤਾ ਅਸਲੀ ਹੈ।
ਪੈਰੀ ਤੇ ਟਰੂਡੋ ਨੇ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਕੁਝ ਨਹੀਂ ਕਿਹਾ ਪਰ ਇਹ ਪੋਸਟ ਮਹੀਨਿਆਂ ਦੀਆਂ ਅਫਵਾਹਾਂ ਨੂੰ ਖਤਮ ਕਰਦੀ ਹੈ।
ਜ਼ਿਕਰਯੋਗ ਹੈ ਕਿ ਇਹ ਰੋਮਾਂਸ ਭਰਿਆ ਰਿਸ਼ਤਾ ਟਰੂਡੋ ਦੇ ਪਿਤਾ ਪਿਅਰ ਐਲੀਅਟ ਟਰੂਡੋ ਨਾਲ ਬਾਰਬਰਾ ਸਟ੍ਰਾਈਸੈਂਡ ਤੇ ਕਿਮ ਕੈਟਰਾਲ ਵਰਗੇ ਸੈਲੀਬ੍ਰਿਟੀਆਂ ਨਾਲ ਜੁੜੇ ਰਿਸ਼ਤਿਆਂ ਨੂੰ ਯਾਦ ਕਰਵਾਉਂਦਾ ਹੈ। ਟਰੂਡੋ 2015 ਤੋਂ 2025 ਤੱਕ ਲਿਬਰਲ ਪਾਰਟੀ ਦੇ ਲੀਡਰ ਵਜੋਂ ਪ੍ਰਧਾਨ ਮੰਤਰੀ ਰਹੇ ਅਤੇ ਇਸ ਸਾਲ ਅਸਤੀਫਾ ਦਿੱਤਾ ਸੀ। This report was written by Divroop Kaur as part of the Local Journalism Initiative.

Popular