Sunday, May 10, 2026

ਫਰੇਜ਼ਰ ਵੈਲੀ ਵਿੱਚ ਭਾਰੀ ਬਾਰਿਸ਼ ਕਈ ਹਾਈਵੇ ਬੰਦ, ਲੋਅਰ ਮੇਨਲੈਂਡ ਦਾ ਬਾਕੀ ਸ਼ਹਿਰਾਂ ਨਾਲ ਸੰਪਰਕ ਟੁੱਟਿਆ

ਸਰੀ, (ਦਿਵਰੂਪ ਕੌਰ): ਫਰੇਜ਼ਰ ਵੈਲੀ ਵਿੱਚ ਭਾਰੀ ਬਾਰਿਸ਼ ਨੇ ਕੰਮ-ਕਾਜ਼ੀ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਖੜੀ ਕਰ ਦਿੱਤੀ ਹੈ। ਲੋਅਰ ਮੇਨਲੈਂਡ ਨੂੰ ਬੀਸੀ ਦੇ ਬਾਕੀ ਹਿੱਸੇ ਨਾਲ ਜੋੜਨ ਵਾਲੇ ਸਾਰੇ ਮੁੱਖ ਹਾਈਵੇ ਪੂਰੀ ਤਰ੍ਹਾਂ ਜਾਂ ਅਸਥਾਈ ਤੌਰ ਤੇ ਬੰਦ ਹੋ ਗਏ ਹਨ। ਬੀ.ਸੀ. ਮੰਤਰਾਲੇ ਆਫ਼ ਟ੍ਰਾਂਸਪੋਰਟੇਸ਼ਨ ਐਂਡ ਟ੍ਰਾਂਜ਼ਿਟ ਨੇ ਬੀਤੇ ਕੱਲ੍ਹ ਇੱਕ ਵੱਡਾ ਬੁਲੇਟਿਨ ਜਾਰੀ ਕੀਤਾ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਖਰਾਬ ਮੌਸਮ ਭਾਰੀ ਬਾਰਿਸ਼ ਕਾਰਨ ਲੋਅਰ ਮੇਨਲੈਂਡ ਤੋਂ ਬਾਹਰਲੇ ਰੂਟ ਬੰਦ ਹਨ। ਅਧਿਕਾਰੀਆਂ ਨੇ ਕਿਹਾ ਕਿ ਹਾਈਵੇ ਕਦੋਂ ਖੁੱਲ੍ਹਣਗੇ ਇਸ ਦਾ ਕੋਈ ਅਨੁਮਾਨ ਨਹੀਂ ਅਤੇ ਹਾਲਤ ਤੇਜ਼ੀ ਨਾਲ ਬਦਲ ਰਹੇ ਹਨ। ਲੋਕਾਂ ਨੂੰ ਗੈਰ-ਜ਼ਰੂਰੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਗਈ ਹੈ।
ਬੰਦ ਰੂਟਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਹਾਈਵੇ 1 ਈਸਟਬਾਊਂਡ ਬ੍ਰਾਈਡਲ ਫਾਲਜ਼ ਤੇ ਹੋਪ ਵਿਚਕਾਰ (ਬੰਦ)
ਹਾਈਵੇ 7 ਅਗਾਸਿਜ਼ ਤੇ ਹੋਪ ਵਿਚਕਾਰ (ਰੌਕ ਸਲਾਈਡ ਕਾਰਨ ਬੰਦ)
ਹਾਈਵੇ 1 ਹੋਪ ਤੇ ਲਿਟਨ ਵਿਚਕਾਰ ਦੋਵੇਂ ਪਾਸੇ ਬੰਦ
ਹਾਈਵੇ 3 ਹੋਪ ਤੇ ਪ੍ਰਿੰਸਟਨ ਅਸਥਾਈ ਤੌਰ ‘ਤੇ ਬੰਦ
ਹਾਈਵੇ 5 (ਕੋਕੀਹਾਲਾ) ਹੋਪ ਤੇ ਮੈਰਿਟ ਅਸਥਾਈ ਤੌਰ ‘ਤੇ ਬੰਦ
ਹਾਈਵੇ 7 ਹੋਪ ਤੋਂ ਪੱਛਮ ਵਿੱਚ (ਹਾਈਵੇ 9 ਤੇ ਰੌਸ ਰੋਡ ਵਿਚਕਾਰ) ਅਸਥਾਈ ਤੌਰ ‘ਤੇ ਬੰਦ
ਹਾਈਵੇ 11 ਸੁਮਾਸ ਬਾਰਡਰ ਕ੍ਰੌਸਿੰਗ ਤੇ (ਕਮਰਸ਼ੀਅਲ ਟ੍ਰੈਫਿਕ ਲਈ ਬੰਦ, ਲੋਕਲ ਲਈ ਖੁੱਲ੍ਹਾ)
ਹਾਈਵੇ 99 ਮਾਊਂਟ ਕਰੀ ਤੇ ਲਿਲੂਐੱਟ ਅਸਥਾਈ ਤੌਰ ‘ਤੇ ਬੰਦ
ਇਹ ਪਾਬੰਦੀਆਂ ਲੋਅਰ ਮੇਨਲੈਂਡ ਦਾ ਸੰਪਰਕ ਬਾਕੀ ਸ਼ਹਿਰਾਂ ਨਾਲੋਂ ਪੂਰੀ ਤੋੜ ਰਹੀਆਂ ਹਨ। ਫਰੇਜ਼ਰ ਵੈਲੀ ਵਿੱਚ ਹੜ੍ਹ ਦਾ ਖਤਰਾ ਵੀ ਵਧ ਰਿਹਾ ਹੈ ਅਤੇ ਐਬਟਸਫੋਰਡ ਵਿੱਚ ਵੀ ਅਲਰਟ ਜਾਰੀ ਹੋ ਗਏ ਹਨ। ਐਬਟਸਫੋਰਡ ਨੇ ਹੈਂਡ-ਡਿਲੀਵਰਡ ਨੋਟਿਸ ਜਾਰੀ ਕੀਤੇ ਹਨ ਅਤੇ ਗਲੈਡਵਿਨ ਰੋਡ ਨੂੰ ਡਾਊਨਜ਼ ਰੋਡ ਤੇ ਟਾਊਨਸ਼ਿਪਲਾਈਨ ਰੋਡ ਵਿਚਕਾਰ ਬੰਦ ਕੀਤਾ ਹੈ। ਫਰੇਜ਼ਰ ਵੈਲੀ ਰੀਜਨਲ ਡਿਸਟ੍ਰਿਕਟ ਨੇ ਲੋਕਲ ਸਟੇਟ ਆਫ਼ ਐਮਰਜੈਂਸੀ ਐਲਾਨੀ ਹੈ ਅਤੇ ਚਿਲੀਵੈੱਕ ਲੇਕ ਰੋਡ ਤੇ ਐਵੈਕੂਏਸ਼ਨ ਅਲਰਟ ਜਾਰੀ ਕੀਤੇ ਹਨ।
ਮੰਤਰਾਲੇ ਨੇ ਫਰੇਜ਼ਰ ਵੈਲੀ ਲਈ ਟ੍ਰੈਵਲ ਅਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਲੋਕਾਂ ਨੂੰ ਕਿਹਾ ਹੈ ਕਿ ਭਾਰੀ ਬਾਰਿਸ਼ ਖਤਮ ਹੋਣ ਤੇ ਨਦੀਆਂ ਦਾ ਪੱਧਰ ਘਟਣ ਤੱਕ ਗੈਰ-ਜ਼ਰੂਰੀ ਯਾਤਰਾ ਨਾ ਕਰਨ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਹਾਲਤ ਤੇਜ਼ੀ ਨਾਲ ਬਦਲ ਸਕਦੇ ਹੈ ਅਤੇ ਤੇਜ਼ ਬਾਰਿਸ਼, ਪਾਣੀ ਭਰਨ ਅਤੇ ਨਦੀਆਂ ਦੇ ਵਧਦੇ ਪੱਧਰ ਕਾਰਨ ਵਿਜ਼ੀਬਿਲਟੀ ਘੱਟ ਹੈ ਤੇ ਖ਼ਤਰਾ ਵੀ ਹੈ। ਹਾਈਵੇ 1 ਤੇ ਹੋਰ ਰੋਡਾਂ ਨੂੰ ਬਿਨਾਂ ਨੋਟਿਸ ਬੰਦ ਕੀਤਾ ਜਾ ਸਕਦਾ ਹੈ।
ਮੇਨਟੇਨੈਂਸ ਕੰਟਰੈਕਟਰ ਤੇ ਮੰਤਰਾਲੇ ਦੀਆਂ ਟੀਮਾਂ ਪ੍ਰਭਾਵਿਤ ਰੂਟਾਂ ਤੇ ਨਿਗਰਾਨੀ ਕਰ ਰਹੀਆਂ ਹਨ ਅਤੇ ਜਿੱਥੇ ਸੰਭਵ ਹੈ ਉੱਥੇ ਮਲਬਾ ਹਟਾ ਰਹੀਆਂ ਹਨ। ਕੰਮਕਾਜੀ ਟੀਮਾਂ ਸਟੈਂਡਬਾਈ ਤੇ ਹਨ ਪਰ ਜਨਤਕ ਸੁਰੱਖਿਆ ਪਹਿਲ ਹੈ। ਡਰਾਈਵਰਾਂ ਨੂੰ ਟ੍ਰੈਫਿਕ ਅਪਡੇਟ ਵੇਖਣ ਤੇ ਲੰਮੇ ਟ੍ਰੈਫਿਕ ਜਾਮ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਇਹ ਹਾਲਤ 2021 ਦੀਆਂ ਐਟਮਾਸਫੀਰਿਕ ਰਿਵਰਾਂ ਵਾਲੀ ਤਰਾਸਦੀ ਨੂੰ ਯਾਦ ਕਰਵਾਉਂਦੀ ਹੈ ਜਦੋਂ ਵੀ ਹਾਈਵੇਆਂ ਬੰਦ ਹੋ ਗਏ ਸਨ ਅਤੇ ਅਰਬਾਂ ਡਾਲਰ ਦਾ ਨੁਕਸਾਨ ਹੋਇਆ ਸੀ। ਐਨਵਾਇਰਨਮੈਂਟ ਕੈਨੇਡਾ ਨੇ ਫਰੇਜ਼ਰ ਵੈਲੀ ਲਈ ਓਰੇਂਜ ਵਾਰਨਿੰਗ ਜਾਰੀ ਕੀਤੀ ਹੈ ਜੋ 110 ਮਿਲੀਮੀਟਰ ਬਾਰਿਸ਼ ਦੱਸਦੀ ਹੈ ਅਤੇ ਲੋਕਲ ਫਲੱਡਿੰਗ, ਹਾਈ ਸਟ੍ਰੀਮਫਲੋ ਅਤੇ ਰੋਡਾਂ ਤੇ ਵਿਜ਼ੀਬਿਲਟੀ ਘੱਟ ਹੋਣ ਦੀ ਚੇਤਾਵਨੀ ਦਿੰਦੀ ਹੈ।
ਵਾਸ਼ਿੰਗਟਨ ਵਿੱਚ ਵੀ ਨੂਕਸੈਕ ਰਿਵਰ ‘ਚ ਹੜ੍ਹ ਕਾਰਨ ਹਾਲਾਤ ਹੋਰ ਗੰਭੀਰ ਹੋ ਰਹੇ ਹਨ, ਗਵਰਨਰ ਬੌਬ ਫਰਗੂਸਨ ਨੇ ਨੈਸ਼ਨਲ ਗਾਰਡ ਐਕਟੀਵੇਟ ਕੀਤਾ ਹੈ। ਉਹਨਾਂ ਨੇ ਕਿਹਾ ਕਿ ਵੀਰਵਾਰ ਰਾਤ ਤੱਕ 300 ਤਿਆਰ ਹੋਣਗੇ। ਬੀਸੀ ਤੇ ਵਾਸ਼ਿੰਗਟਨ ਅਧਿਕਾਰੀ ਤਾਲਮੇਲ ਵਿੱਚ ਹਨ ਅਤੇ ਬਾਰਡਰ ਤੇ ਨਿਗਰਾਨੀ ਵਧਾ ਦਿੱਤੀ ਹੈ।
ਐਬਟਸਫੋਰਡ ਵਿੱਚ ਗਲੈਡਵਿਨ ਰੋਡ ਨੂੰ ਡਾਊਨਜ਼ ਰੋਡ ਤੇ ਟਾਊਨਸ਼ਿਪਲਾਈਨ ਰੋਡ ਵਿਚਕਾਰ ਬੰਦ ਕੀਤਾ ਗਿਆ ਹੈ ਅਤੇ ਐਮਰਜੈਂਸੀ ਟੀਮਾਂ ਨੇ ਨੋਟਿਸ ਵੰਡੇ ਹਨ। ਫਰੇਜ਼ਰ ਵੈਲੀ ਰੀਜਨਲ ਡਿਸਟ੍ਰਿਕਟ ਨੇ ਚਿਲੀਵੈੱਕ ਲੇਕ ਰੋਡ ਤੇ ਐਵੈਕੂਏਸ਼ਨ ਅਲਰਟ ਜਾਰੀ ਕੀਤੇ ਹਨ। ਰਿਵਰ ਫੋਰਕਾਸਟ ਸੈਂਟਰ ਨੇ ਫਲੱਡ ਵਾਰਨਿੰਗ ਜਾਰੀ ਕੀਤੀ ਹੈ ਜੋ ਸੁਮਾਸ ਤੇ ਚਿਲੀਵੈੱਕ ਨਦੀਆਂ ਲਈ ਹੈ।
ਮੰਤਰਾਲੇ ਨੇ ਕਿਹਾ ਕਿ ਮੇਨਟੇਨੈਂਸ ਟੀਮਾਂ ਨਿਗਰਾਨੀ ਕਰ ਰਹੀਆਂ ਹਨ ਅਤੇ ਜਿੱਥੇ ਸੰਭਵ ਹੈ ਮਲਬਾ ਹਟਾ ਰਹੀਆਂ ਹਨ। ਕੰਮਕਾਜੀ ਟੀਮਾਂ ਸਟੈਂਡਬਾਈ ਤੇ ਹਨ ਪਰ ਜਨਤਕ ਸੁਰੱਖਿਆ ਪਹਿਲ ਹੈ। ਡਰਾਈਵਰਾਂ ਨੂੰ ਟ੍ਰੈਫਿਕ ਅਪਡੇਟ ਵੇਖਣ ਤੇ ਲੰਮੇ ਵਿਘਨ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਗਈ ਹੈ। This report was written by Divroop Kaur as part of the Local Journalism Initiative.

Popular