Saturday, May 9, 2026

ਖਾਣੇ ਦੀ ਮੇਜ਼ ’ਤੇ ਮਹਿਮਾਨਨਿਵਾਜ਼ੀ

ਲੇਖਕ : ਨੀਤੂ ਗੁਪਤਾ
ਖਾਣੇ ਦੇ ਮੇਜ਼ ਨੂੰ ਸਾਫ਼-ਸੁਥਰਾ ਰੱਖੋ। ਉਸ ‘ਤੇ ਆਕਰਸ਼ਕ ਮੇਜ਼ਪੋਸ਼ ਵਿਛਾਓ।
ਮੇਜ਼ ਦੇ ਆਸ-ਪਾਸ ਦੀ ਸਫ਼ਾਈ ‘ਤੇ ਵੀ ਧਿਆਨ ਦਿਓ।
ਮੇਜ਼ ਨੂੰ ਆਕਰਸ਼ਕ ਬਣਾਉਣ ਲਈ ਤਾਜ਼ੇ ਫਲ ਜਾਂ ਨਕਲੀ ਫਲਾਂ ਨਾਲ ਬਣਿਆ ਛੋਟਾ ਜਿਹਾ ਗੁਲਦਾਨ ਰੱਖੋ। ਇਕ ਪਾਸੇ ਲੂਣਦਾਨੀ ਅਤੇ ਅਚਾਰ ਆਕਰਸ਼ਕ ਸਟੈਂਡ ਵਿਚ ਰੱਖੋ।
ਮਹਿਮਾਨ ਦੇ ਖਾਣਾ ਖਾਣ ਤੋਂ ਪਹਿਲਾਂ ਹੀ ਮੇਜ਼ ਦੀ ਸਜਾਵਟ ਕਰੋ।
ਕ੍ਰਾਕਰੀ ਰੱਖਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਸਾਰੀ ਕ੍ਰਾਕਰੀ ਇਕ ਹੀ ਤਰ੍ਹਾਂ ਦੀ ਹੋਵੇ। ਸਟੀਲ, ਕੱਚ, ਬੋਨ ਚਾਈਨਾ ਜਾਂ ਨਾਨਬ੍ਰੇਕੇਬਲ ਕ੍ਰਾਕਰੀ ਵਿਚੋਂ ਕਿਸੇ ਇਕ ਦੀ ਹੀ ਵਰਤੋਂ ਕਰੋ।
ਮੇਜ਼ ਲਗਾਉਂਦੇ ਸਮੇਂ ਇਹ ਧਿਆਨ ਰੱਖੋ ਕਿ ਵੱਡੀਆਂ ਅਤੇ ਛੋਟੀਆਂ ਪਲੇਟਾਂ ਨਾਲ-ਨਾਲ ਰੱਖੋ, ਵੱਡੀ ਸੱਜੇ ਅਤੇ ਛੋਟੀ ਪਲੇਟ ਖੱਬੇ ਪਾਸੇ।
ਮੇਜ਼ ‘ਤੇ ਪਾਣੀ ਕਦੇ ਵੀ ਬੋਤਲ ਵਿਚ ਨਾ ਰੱਖੋ। ਕੱਚ ਦੇ ਜੱਗ ਇਸ ਵਾਸਤੇ ਬਿਹਤਰ ਹਨ।
ਭੋਜਨ ਲਈ ਲੋੜੀਂਦੇ ਚਮਚ ਰੱਖੋ। ਜੇ ਸੂਪ ਦੇ ਰਹੇ ਹੋ ਤਾਂ ਸੂਪ ਦੇ ਚਮਚ ਨਾਲ ਰੱਖੋ।
ਭੋਜਨ ਵਿਚ ਛੁਰੀ-ਕਾਂਟੇ ਨਾਲ ਖਾਣ ਲਈ ਕੁਝ ਹੈ ਤਾਂ ਛੁਰੀ-ਕਾਂਟੇ ਨੂੰ ਰੱਖਣਾ ਨਾ ਭੁੱਲੋ।
ਖਾਣੇ ਦੇ ਮੇਜ਼ ‘ਤੇ ਹਲਕਾ-ਫੁਲਕਾ ਮਜ਼ਾਕ ਕਰਦੇ ਰਹੋ, ਜਿਸ ਨਾਲ ਵਾਤਾਵਰਨ ਹਲਕਾ ਬਣਿਆ ਰਹੇ।
ਗੱਲਾਂ ਕਰਦੇ ਸਮੇਂ ਵਿਚ-ਵਿਚ ਖਾਣਾ ਪੇਸ਼ ਕਰਨਾ ਨਾ ਭੁੱਲੋ।
ਸਾਰੇ ਲੋਕਾਂ ਦੇ ਵਿਚ ਖਾਣਾ ਹੱਥਾਂ ਨਾਲ ਨਾ ਖਾਓ, ਨਾ ਹੀ ਉਂਗਲੀਆਂ ਚੱਟੋ।
ਘਰ ਆਏ ਮਹਿਮਾਨਾਂ ਨੂੰ ਵੀ ਬੋਲਣ ਦਾ ਮੌਕਾ ਦਿਓ। ਖੁਦ ਹੀ ਤੇਜ਼-ਤੇਜ਼ ਗੱਲਾਂ ਨਾ ਕਰੋ।
ਖਾਣਾ ਖ਼ਤਮ ਹੋਣ ‘ਤੇ ਹੱਥ ਪਲੇਟ ਵਿਚ ਨਾ ਧੋਵੋ। ਵਾਸ਼ ਬੇਸਿਨ ‘ਤੇ ਹੱਥ ਧੁਆਓ ਅਤੇ ਸਾਫ਼ ਹੈਂਡ ਟਾਵਲ ਵਾਸ਼ ਬੇਸਿਨ ਦੇ ਨਾਲ ਲਟਕਾ ਦਿਓ।
ਇਹ ਛੋਟੀਆਂ-ਛੋਟੀਆਂ ਗੱਲਾਂ ਤੁਹਾਡੀ ਸ਼ਿਸ਼ਟਤਾ ਨੂੰ ਦਰਸਾਉਂਦੀਆਂ ਹਨ।

Popular