Saturday, May 9, 2026

ਇੱਕ ਚੁੱਪ ਸੌ ਸੁੱਖ

ਪੀੜ੍ਹੀ ਆਪਣੀ ਹੇਠ ਵੀ ਫੋਰ ਸੋਟਾ,
ਖਿੱਲੀ ਹੋਰਾਂ ਦੀ ਨਾ ਉਡਾ ਬੇਲੀ,
ਕਦੇ ਆਪ ਦੀਆਂ ਕਦੇ ਬਾਪ ਦੀਆਂ,
ਇੱਕ ਦਿਨ ਤਾਂ ਜਾਂਦੀਆਂ ਆ ਬੇਲੀ।
ਕਰੀਏ ਮਾਣ ਨਾ ਕਦੇ ਹਕੂਮਤਾਂ ਦਾ,
ਇਹ ਪ੍ਰਛਾਵਿਆਂ ਦੀ ਹਵਾ ਬੇਲੀ।
ਸਦਾ ਆਪਣੀ ਵਿੱਚ ਔਕਾਤ ਰਹੀਏ,
ਮਾੜੇ ਪਰਖਣੇ ਬਿਗਾਨੇ ਸਾਹ ਬੇਲੀ।
ਰਾਤ ਬਰਾਤੇ ਕੋਈ ਲੈ ਟੋਪੀ,
ਬਹਿੰਦਾ ਉੱਚਿਆਂ ਪੈਰੀਂ ਜਾ ਬੇਲੀ।
ਜਾਤ ਰੰਗ ਬਿਗਾਨੀ ਪਰਖ ਕੋਈ,
ਰਿਹਾ ਆਪ ਨੂੰ ਉੱਚਾ ਦਿਖਾ ਬੇਲੀ।

ਲੇਖਕ : ਬਰਾੜ ਭਗਤਾ ਭਾਈ ਕਾ
ਸੰਪਰਕ : (604) 751-1113

Popular