170,560 ਓਸਟਰ ਫ੍ਰੈਂਚ ਡੋਰ ਓਵਨ ਰੀਕਾਲ, ਅਚਾਨਕ ਬੰਦ ਹੋਣ ਵਾਲੇ ਦਰਵਾਜ਼ੇ ਕਾਰਨ ਲੱਗ ਸਕਦੀ ਹੈ ਅੱਗ
ਸਰੀ, (ਦਿਵਰੂਪ ਕੌਰ): ਜੇਕਰ ਤੁਹਾਡੇ ਘਰ ਵਿੱਚ ਓਸਟਰ ਫ੍ਰੈਂਚ ਡੋਰ ਟੋਸਟਰ ਕਾਊਂਟਰਟੌਪ ਓਵਨ ਹੈ ਤਾਂ ਤੁਰੰਤ ਇਸ ਨੂੰ ਵਰਤਣਾ ਬੰਦ ਕਰ ਦਿਓ। ਹੈਲਥ ਕੈਨੇਡਾ ਨੇ ਸੋਮਵਾਰ ਨੂੰ ਇਨ੍ਹਾਂ ਦੀ ਰੀਕਾਲ ਨੂੰ ਵਧਾ ਦਿੱਤਾ ਹੈ ਕਿਉਂਕਿ ਇਸ ਵਿੱਚ “ਬਰਨ ਹੈਜ਼ਾਰਡ” (ਜਲਣ ਦਾ ਖ਼ਤਰਾ) ਪੈਦਾ ਹੋ ਸਕਦਾ ਹੈ।
ਹੈਲਥ ਕੈਨੇਡਾ ਮੁਤਾਬਕ ਓਵਨ ਦੇ ਦਰਵਾਜ਼ੇ ਅਚਾਨਕ ਬੰਦ ਹੋ ਸਕਦੇ ਹਨ, ਜਿਸ ਨਾਲ ਜਲਣ ਦਾ ਖ਼ਤਰਾ ਹੋ ਸਕਦਾ ਹੈ। 4 ਦਸੰਬਰ 2025 ਤੱਕ ਕੈਨੇਡਾ ਵਿੱਚ ਇਸ ਨਾਲ ਜੁੜੀ ਕੋਈ ਸੱਟ ਜਾਂ ਹਾਦਸੇ ਦੀ ਰਿਪੋਰਟ ਨਹੀਂ ਆਈ, ਪਰ ਅਮਰੀਕਾ ਵਿੱਚ 95 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਦੋ ਲੋਕਾਂ ਨੂੰ ਸੈਕੰਡ-ਡਿਗਰੀ ਬਰਨ ਹੋਇਆ।
ਕੈਨੇਡਾ ਵਿੱਚ ਇਸ ਰੀਕਾਲ ਵਿੱਚ 170,560 ਯੂਨਿਟ ਸ਼ਾਮਲ ਹਨ ਜੋ ਜਨਵਰੀ 2015 ਤੋਂ ਜੁਲਾਈ 2025 ਤੱਕ ਵਿਕ ਚੁੱਕੀਆਂ ਹਨ। ਅਮਰੀਕਾ ਵਿੱਚ 12.9 ਲੱਖ 90 ਹਜ਼ਾਰ ਯੂਨਿਟ ਵਿਕ ਚੁੱਕੀਆਂ ਹਨ।
ਹੈਲਥ ਕੈਨੇਡਾ ਨੇ ਇਸ ਦੀ ਵਰਤੋਂ ਤੁਰੰਤ ਬੰਦ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਓਵਨ ਦਾ ਮਾਡਲ ਨੰਬਰ ਹੇਠ ਲਿਖੇ ਵਿੱਚੋਂ ਕੋਈ ਹੈ ਤਾਂ ਇਹ ਰੀਕਾਲ ਵਿੱਚ ਸ਼ਾਮਲ ਹੈ:
• TSSTTVFDXL
• TSSTTVFDDGDS
• TSSTTVFDDG-033
• TSSTTVFDXLPP-033
• TSSTTVFDDAF-033
ਮਾਡਲ ਨੰਬਰ ਓਵਨ ਦੇ ਪਿੱਛੇ ਵਾਲੇ ਹਿੱਸੇ ਤੇ ਜਾਂ ਓਰਿਜ਼ਨਲ ਪੈਕੇਜਿੰਗ ਤੇ ਲਿਖਿਆ ਹੁੰਦਾ ਹੈ। ਰੀਕਾਲ ਵਿੱਚ ਸ਼ਾਮਲ ਓਵਨਾਂ ਵਿੱਚ ਸਪ੍ਰਿੰਗ-ਲੋਡਿਡ ਦੋਵੇ ਪਾਸੇ ਖੁੱਲ੍ਹਣ ਵਾਲੇ ਗਲਾਸ ਫ੍ਰੈਂਚ ਡੋਰ ਹਨ ਤੇ ਮੈਟਲ ਹੈਂਡਲ ਹਨ। ਇਹਨਾਂ ਵਿੱਚ ਚਾਰ ਮਾਡਲ ਵੱਖ-ਵੱਖ ਕੁੱਕਿੰਗ ਆਪਸ਼ਨ (ਜਿਵੇਂ ਏਅਰ ਫ੍ਰਾਇਅਰ) ਤੇ ਕੰਟਰੋਲ (ਐਨਾਲੌਗ ਡਾਇਲ ਜਾਂ ਡਿਜੀਟਲ ਬਟਨ) ਵਿੱਚ ਫਰਕ ਹੈ। ਸਾਹਮਣੇ ਤੇ ਹੇਠਾਂ ਸੱਜੇ ਪਾਸੇ “Oster” ਲਿਖਿਆ ਹੁੰਦਾ ਹੈ।
ਤੁਸੀਂ ਆਪਣੇ ਓਵਨ ਨੂੰ https://recall.oster.com ਤੇ VIN ਜਾਂ ਮਾਡਲ ਨੰਬਰ ਦਾਖਲ ਕਰਕੇ ਚੈੱਕ ਕਰ ਸਕਦੇ ਹੋ।
ਹੈਲਥ ਕੈਨੇਡਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਵਰਤੋਂ ਬੰਦ ਕਰਨ ਤੇ ਰਿਪੇਅਰ ਕਿੱਟ ਲੈਣ। ਇਹ ਰੀਕਾਲ ਸਾਰੇ ਪ੍ਰੋਵਿੰਸਾਂ ਵਿੱਚ ਲਾਗੂ ਹੈ ਤੇ ਸਾਰੀ ਮੁਰੰਮਤ ਮੁਫ਼ਤ ਹੋਵੇਗੀ। This report was written by Divroop Kaur as part of the Local Journalism Initiative.

