ਲੇਖਕ : ਡਾ. ਅਮਰੀਕ ਸਿੰਘ ਸ਼ੇਰ ਖਾਂ,
ਮੋਬਾ: 98157-48466
ਯੋਧਿਆਂ ਦੀ ਦੋਸਤੀ ਹਮੇਸ਼ਾ ਯੋਧਿਆਂ ਨਾਲ ਹੁੰਦੀ ਹੈ ਤੇ ਇੱਕ ਮਹਾਨ ਯੋਧਾ ਹੀ ਦੂਜੇ ਮਹਾਨ ਯੋਧੇ ਦੀ ਅਸਲੀ ਪਰਖ ਕਰ ਸਕਦਾ ਹੈ।ਸ਼ੇਰੁੲੁੇਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰਾਂ ਕੁ ਸਾਲ ਦੀ ਬਾਲ ਉਮਰੇ ਆਪਣੇ ਬਾਪ ਮਹਾਂ ਸਿੰਘ ਦੀ ਮੌਤ ਤੋਂ ਬਾਦ ਸ਼ੁਕਰਚੱਕੀਆ ਮਿਸਲ ਦਾ ਵਾਰਸ ਬਣ ਗਿਆ ਤੇ ੧੭ ਸਾਲ ਦੀ ਉਮਰ ਵਿਚ ਹੀ ਉਸਨੇ ਆਪਣੀ ਮਾਂ ਰਾਜ ਕੌਰ ਤੇ ਸੱਸ ਸਦਾ ਕੌਰ ਦਾ ਪੱਲਾ ਛੱਡ ਕੇ ਆਪਣੇ ਆਜ਼ਾਦ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ।
ਮਹਾਰਾਜਾ ਰਣਜੀਤ ਸਿੰਘ ਨੇ ੧੭੯੯ ਈ. ਵਿਚ ਲਾਹੌਰ ਫਤਹਿ ਕਰਨ ਤੋਂ ਬਾਦ ਅਗਲੇ ੪੦ ਸਾਲਾਂ ਦੇ ਵਿਚੁਵਿਚ (੧੮੩੯ ਤੱਕ) ਜਮੁਨਾ ਤੋਂ ਲੈ ਕੇ ਅਟਕ ਤੱਕ ਖਾਲਸਾਈ ਝੰਡਾ ਲਹਿਰਾ ਦਿੱਤਾ।ਜੇ ਸੌਖੇ ਸ਼ਬਦਾਂ ਵਿੱਚ ਪੂਰਬ ਤੋਂ ਪੱਛਮ ਵੱਲ ਨੂੰ ਸਰਕਾਰੁੲੁੇਖਾਲਸਾ ਦੀ ਲੰਬਾਈ ਮਾਪੀਏ ਤਾਂ ਦਿ’ਲੀ ਤੋਂ ਲੈ ਕੇ ਅਫਗਾਨਿਸਤਾਨ ਦੇ ਕਾਬਲੁਕੰਧਾਰ ਤੱਕ ਯੋਧੇ ਮਹਾਰਾਜਾ ਰਣਜੀਤ ਸਿੰਘ ਦਾ ਸਿੱਕਾ ਚੱਲਦਾ ਸੀ।ਉੱਤਰ ਵੱਲ ਨੂੰ ਇਹ ਲੰਬਾਈ ਜੰਮੂਕਸ਼ਮੀਰ ਦੀਆਂ ਹੱਦਾਂੁਸਰਹੱਦਾਂ ਤੋਂ ਪਾਰ ਲੱਦਾਖ, ਬਲਾਤਿਸਤਾਨ ਤੇ ਤਿੱਬਤ ਤੱਕ ਫੈਲ ਚੁੱਕੀ ਸੀ।
ਮਹਾਰਾਜਾ ਰਣਜੀਤ ਸਿੰਘ ਨੇ ਹਰ ਔਖੀ ਘਾਟੀ ਤੇ ਖਾਲਸਾਈ ਨਿਸ਼ਾਨ ਝੁਲਾਉਣ ਲਈ ਹਰ ਕਾਬਲ ਯੋਧੇ ਦੀ ਸਦੀਵ ਹਿਮਾਇਤ ਕੀਤੀ। ਬੇਸ਼ੱਕ ਸਮੇਂੁਸਮੇਂ ਤੇ ਉਸਦੇ ਕੰਨ ਵੀ ਇਹਨਾਂ ਸਿਰਲੱਥ ਯੋਧਿਆਂ ਦੇ ਖਿਲਾਫ ਭਰੇ ਜਾਂਦੇ ਰਹੇ ਪਰ ਉਹ ਹਿੰਮਤੀ ਤੇ ‘ਅਗਾਂਹ ਕੂ ਤ੍ਰਾਘਿ’ ਦੀ ਭਾਵਨਾ ਰੱਖਣ ਵਾਲੇ ਹਰ ਯੋਧੇ ਦੀ ਪਿੱਠ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖੀ ਰੱਖਦਾ। ਇਸ ਮਰਜੀਵੜੇ ਤੇ ਹਿੰਮਤੀ ਬਾਦਸ਼ਾਹ ਦੇ ਕਿਰਦਾਰ ਉੱਪਰ ਤੁਹਮਤਾਂ ਲਾਉਣ ਵਾਲਿਆਂ ਨੂੰ ਆਪਣੇ ਘਰ ਤੋਂ ਬਾਹਰ ਦਾ ‘ਸੁਆਨ’ ਤੱਕ ਨਹੀਂ ਪਹਿਚਾਣਦਾ ਪਰ ਐਸੇ ਲੋਕ ਮਹਾਰਾਜਾ ਰਣਜੀਤ ਸਿੰਘ ਤੇ ਕਟਾਖਸ਼ ਕਰਨ ਦੀ ਹਿਮਾਕਤ ਕਰਦੇ ਰਹਿੰਦੇ ਨੇ।
ਖੈਰ, ਏਥੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਸਮਿਆਂ ਦੇ ਕਮਾਲ ਦੇ ਯੋਧੇ ਜਰਨੈਲ ਜ਼ੋਰਾਵਰ ਸਿੰਘ ਦੀ ਗੱਲ ਕਰਾਂਗੇ।ਜੇਕਰ ਪੱਛਮ ਵੱਲ ਨੂੰ ਸਰਕਾਰੁੲੁੇਖਾਲਸਾ ਦੀ ਧਾਂਕ ਜਮਾਉਣ ਲਈ ਸਰਦਾਰ ਹਰੀ ਸਿੰਘ ਨਲੂਏ ਨੂੰ ਅੱਵਲ ਦਰਜ਼ਾ ਪ੍ਰਾਪਤ ਹੈ ਤਾਂ ਉੱਤਰੀ ਭਾਵ ਹਿਮਾਲੀਅਨ ਔਖੀਆਂ ਘਾਟੀਆਂ ਤੱਕ ਦਰਬਾਰੁੲੁੇਖਾਲਸਾ ਦੀ ਧਾਂਕ ਜਮਾਉਣ ਲਈ ਜਰਨੈਲ ਜ਼ੋਰਾਵਰ ਸਿੰਘ ਦਾ ਯੋਗਦਾਨ ਵੀ ਚੇਤੇ ਰੱਖਣਯੋਗ ਹੈ।ਪਰ ਅਫਸੋਸ ਇਸ ਯੋਧੇ ਦੀ ਬਾਬਤ ਬਹੁਤ ਘੱਟ ਲੋਕਾਂ ਨੂੰ ਗਿਆਨ ਹੈ। ਬੇਸ਼ੱਕ ਇਸ ਯੋਧੇ ਨੇ ਸ. ਗੁਲਾਬ ਸਿੰਘ ਡੋਗਰੇ ਦੀ ਕਮਾਂਡ ਹੇਠ ਰਿਆਸੀ (ਜੰਮੂ) ਤੋਂ ਆਪਣਾ ਫੌਜੀ ਸਫਰ ਤੈਅ ਸ਼ੁਰੂ ਕੀਤਾ ਪਰ ਦਰਬਾਰੁੲੁੇਖਾਲਸਾ ਦੀ ਚੜ੍ਹਤ ਲਈ ਐਸਾ ਸਾਹਸ ਦਿਖਾਇਆ ਕਿ ਇਹ ਯੋਧਾ ਰਿਆਸੀ ਦੇ ਭੀਮਗੜ੍ਹ ਕਿਲੇ ਤੋਂ ਆਪਣਾ ਜੇਤੂ ਸਫਰ ਤਹਿ ਕਰਦਾ ਹੋਇਆ ਅੱਗੇ ਲੱਦਾਖ, ਬਲਾਤਿਸਤਾਨ ਤੇ ਤਿੱਬਤ ਤੱਕ ਖਾਲਸਾੁਰਾਜ ਦੀਆਂ ਪੈੜਾਂ ਪਹੁੰਚਾ ਕੇ ਤਿੱਬਤ ਦੀ ਧਰਤੀ ਦੇ ਇਲਾਕੇ ਟਕਲਾਕੋਟ ਦੀਆਂ ਵਾਦੀਆਂ ਵਿੱਚ ਸ਼ਹਾਦਤ ਦਾ ਜਾਮ ਪੀ ਗਿਆ।
ਬੜੀ ਹੈਰਾਨੀ ਦੀ ਗੱਲ ਹੈ ਕਿ ਸਧਾਰਨ ਪਰਿਵਾਰ ਵਿਚ ਕਹਿਲੂਰ (ਅਜੋਕਾ ਬਿਲਾਸਪੁਰ, ਹਿਮਾਚਲ ਪ੍ਰਦੇਸ਼ ਦਾ ਇਲਾਕਾ) ਦੇ ਇਲਾਕੇ ‘ਚ ਜਨਮੇ ਇਸ ਯੋਧੇ ਨੂੰ ਖਾਲਸਾ ਰਾਜ ਦੇ ਸਹਾਇਕ ਗੁਲਾਬ ਸਿੰਘ ਨੇ ਜਦ ਕਿਸ਼ਤਵਾੜ ਦਾ ਗਵਰਨਰ ਥਾਪਿਆ ਸੀ ਤਾਂ ਇਸ ਕੋਲ ਸਿਰਫ ਪੰਜ ਕੁ ਹਜ਼ਾਰ ਦੇ ਕਰੀਬ ਸੈਨਿਕਾਂ ਦੀ ਨਫਰੀ ਸੀ ਪਰ ਇਸ ਸਾਹਸੀ ਯੋਧੇ ਨੇ ਲੱਦਾਖ ਵਾਲੇ ਪਾਸਿਓਂ ਕਸ਼ਮੀਰ ਨੂੰ ਸਦਾ ਵਾਸਤੇ ਆਜ਼ਾਦ ਕਰ ਦੇਣ ਦੀ ਭਾਵਨਾ ਨਾਲ ਲੱਦਾਖ ਦੇ ਰਾਜਾ ਗਿਆਲਪੋ ਉੱਪਰ ਚੜ੍ਹਾਈ ਕਰ ਦਿੱਤੀ।ਬੇਸ਼ਕ ਰਸਤੇ ਚ ਅਨੇਕਾਂ ਕਠਿਨਾਈਆਂ ਸਨ ਪਰ ਉਹ ਸਰੂ ਦਰਿਆ ਨੂੰ ਪਾਰ ਕਰਕੇ ਬੋਤੀ ਕਬੀਲੇ ਦੇ ਲੜਾਕੂਆਂ ਨੂੰ ਹਰਾਉਣ ਵਿਚ ਸਫਲ ਰਿਹਾ।ਇਸ ਤੋਂ ਅੱਗੇ ਉਹਨੇ ਕਾਰਗਿਲ ਇਲਾਕੇ ਤੇ ਖਾਲਸਾਈ ਨਿਸ਼ਾਨ ਲਹਿਰਾਉਂਦਿਆਂ ਲੱਦਾਖੀ ਬਾਦਸ਼ਾਹ ਗਿਆਲਪੋ ਦੇ ਭੇਜੇ ਸੈਨਾਪਤੀ ਬਾਂਕੋ ਕਾਹਲੋਂ ਨੂੰ ਵੀ ਚਿੱਤ ਕਰ ਦਿੱਤਾ ਤੇ ਸੰਨ ੧੮੩੫ ਦੀ ਬਹਾਰ ਰੁੱਤੇ ਉਹ ਇੱਕ ਅਜਿੱਤ ਯੋਧੇ ਦੇ ਰੂਪ ਵਿੱਚ ਲੱਦਾਖ ਦੇ ਬਜ਼ਾਰਾਂ ਵਿੱਚ ਜਾ ਵੜਿਆ।
ਲੱਦਾਖੀ ਰਾਜੇ ਗਿਆਲਪੋ ਨੇ ਉਸਦੀ ਈਨ ਮੰਨ ਲਈ। ਗਿਆਲਪੋ ਨੇ ਖਾਲਸਾ ਰਾਜ ਦੇ ਅੰਗ, ਕਸ਼ਮੀਰ ਰਿਆਸਤ ਨੂੰ ਮੌਕੇ ‘ਤੇ ੫੦ ਹਜ਼ਾਰ ਰੁਪਏ ਯੁੱਧ ਖਰਚੇ ਵਜੋਂ ਅਤੇ ੨੦ ਹਜ਼ਾਰ ਰੁਪਏ ਸਾਲਾਨਾ ਦੇਣੇ ਮੰਨ ਲਏ।ਬੇਸ਼ੱਕ ਬਾਅਦ ਵਿੱਚ ਕਸ਼ਮੀਰ ਦੇ ਗਵਰਨਰ ਮੀਂਹਾਂ ਸਿੰਘ ਦੀ ਚੱਕ ਵਿਚ ਆ ਕੇ ਗਿਆਲਪੋ ਆਪਣੇ ਵਾਅਦੇ ਤੋਂ ਮੁੱਕਰ ਗਿਆ ਪਰ ਜਰਨੈਲ ਜ਼ੋਰਾਵਰ ਸਿੰਘ ਦਸ ਦਿਨਾਂ ਦੇ ਵਿਚੁਵਿਚ ਦੁਬਾਰਾ ਫਿਰ ਲੱਦਾਖ ਵਿਚ ਜਾ ਧਮਕਿਆ ਜਿਸਨੂੰ ਵੇਖ ਕੇ ਰਾਜੇ ਗਿਆਲਪੋ ਦੇ ਪਸੀਨੇ ਛੁੱਟ ਗਏ।ਉਸਨੇ ਜਰਨੈਲ ਦੇ ਪੈਰਾਂ ‘ਤੇ ਢਹਿ ਕੇ ਵਾਅਦਾੁਖਿਲ਼ਾਫੀ ਲਈ ਮੁਆਫੀ ਮੰਗੀ ਤੇ ਸਦਾ ਵਾਸਤੇ ਦਰਬਾਰੁੲੁੇਖਾਲਸਾ ਦਾ ਤਾਬਿਆਦਾਰ ਬਣੇ ਰਹਿਣ ਦਾ ਪ੍ਰਣ ਕੀਤਾ।ਖੈਰ, ਇਸ ਤੋਂ ਬਾਦ ਉਸਨੇ ਇਹ ਪ੍ਰਣ ਸੱਚੇ ਦਿਲੋਂ ਨਿਭਾਇਆ ਵੀ।
ਇੱਥੇ ਇਹ ਵੀ ਵਰਨਣਣੋਗ ਹੈ ਕਿ ਇੱਕ ਵਾਰ ਕਸ਼ਮੀਰ ਦੇ ਗਵਰਨਰ ਮੀਂਹਾਂ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਪਾਸ ਸ਼ਿਕਾਇਤ ਵੀ ਕੀਤੀ ਸੀ ਕਿ ਜਨਰਲ ਜ਼ੋਰਾਵਰ ਸਿੰਘ ਐਵੈਂ ਖਾਹੁਮਖਾਹ ਲੱਦਾਖ ਅਤੇ ਹੋਰ ਉਚੇਰੇ ਇਲਾਕਿਆ ਵੱਲ ਵਧਿਆ ਜਾ ਰਿਹਾ ਹੈ ਜਿਸਦਾ ‘ਸਰਕਾਰੁੲੁੇਖਾਲਸਾ’ ਨੂੰ ਕੋਈ ਫਾਇਦਾ ਨਹੀਂ ਹੋਵੇਗਾ।ਕਹਿੰਦੇ ਹਨ ਕਿ ਦੂਰਦਰਸ਼ੀ ਮਹਾਰਾਜਾ ਰਣਜੀਤ ਸਿੰਘ ਨੇ ਮੀਂਹਾਂ ਸਿੰਘ ਦੀ ਇਸ ਸ਼ਿਕਾਇਤ ਵੱਲ ਕੋਈ ਬਹੁਤਾ ਕੰਨ ਨਹੀਂ ਧਰਿਆ ਕਿਉਂ ਕਿ ਉਹ ਤਾਂ ਹਮੇਸ਼ਾ ਹੀ ਖਾਲਸਾਈ ਪਰਚਮ ਹੱਦਾਂੁਸਰਹੱਦਾਂ ਤੋਂ ਪਾਰ ਦੂਰੁਦਰਾਜ਼ ਤੱਕ ਝੁਲਾਉਣ ਵਾਲਿਆਂ ਦੇ ਦਿਲੋਂ ਕਦਰਦਾਨ ਸਨ।ਮਾਨਸਰੋਵਰ ਤੇ ਸੁਮੇਰ ਪਰਬਤ ਤੱਕ ਦੇ ਇਲਾਕਿਆਂ ਨੂੰ ਤਾਂ ਗੁਰੂ ਬਾਬਾ ਨਾਨਕ ਨੇ ਆਪਣੇ ਮੁਬਾਰਕ ਕਦਮਾਂ ਨਾਲ ਗਾਹਿਆ ਹੋਇਐ।ਇਸ ਲਈ ਮਹਾਰਾਜਾ ਇਸ ਇਲਾਕੇ ਨੂੰ ਕਿੱਦਾਂ ਬੇਗਾਨਾ ਤਸਲੀਮ ਕਰ ਸਕਦੇ ਸਨ?
ਇਸ ਇਲਾਕੇ ‘ਤੇ ਸਦਾ ਵਾਸਤੇ ਨਜ਼ਰ ਰੱਖਣ ਲਈ ਜ਼ੋਰਾਵਰ ਸਿੰਘ ਨੇ ਲੇਹ ਦੇ ਬਾਹਰਵਾਰ ਸਿੰਧ ਦੇ ਕਿਨਾਰੇ ਇੱਕ ਕਿਲ੍ਹੇ ਦਾ ਨਿਰਮਾਣ ਵੀ ਕੀਤਾ ਜਿਸ ਦਾ ਕਿਲ੍ਹੇਦਾਰ ਦਲੇਲ ਸਿੰਘ ਨੂੰ ਥਾਪਿਆ ਗਿਆ ਤੇ ਉਸਦੀ ਕਮਾਂਡ ਹੇਠ ੩੦੦ ਦੀ ਨਫਰੀ ਤਾਇਨਾਤ ਕਰ ਦਿੱਤੀ ਗਈ।ਰਾਜੇ ਗਿਆਲਪੋ ਦੀ ਮਦਦ ਨਾਲ ੧੮੩੯ੁ੪੦ ਦੇ ਦਰਮਿਆਨ ਬਲਾਤਿਸਤਾਨ ਦੇ ਸ਼ਹਿਰ ਸਕਾਰਦੂ ਉੱਪਰ ਵੀ ਸਫਲ ਜਿੱਤ ਪ੍ਰਾਪਤ ਹੋਈ।ਬੇਸ਼ੱਕ ੨੭ ਜੂਨ ੧੮੩੯ ਨੂੰ ਮਹਾਰਾਜਾ ਰਣਜੀਤ ਸਿੰਘ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਚੁੱਕੇ ਸਨ ਪਰ ਇਹ ਮਰਦੁਦਲੇਰ ਪਹਿਲਾਂ ਵਾਂਗ ਹੀ ਆਪਣੀ ਧੁਨ ਵਿਚ ਸਵਾਰ ਅੱਗੇ ਦੀ ਅੱਗੇ ਵਧਦਾ ਜਾ ਰਿਹਾ ਸੀ।
ਲੱਦਾਖ ਤੇ ਸਕਾਰਦੂ (ਬਲਾਤਿਸਤਾਨ) ਤੋਂ ਬਾਦ ਉਸਨੇ ਆਪਣੀ ਸਾਰੀ ਸ਼ਕਤੀ ਪੂਰਬੀ ਖਿੱਤੇ ਤਿੱਬਤ ਵੱਲ ਕੇਂਦਰਿਤ ਕਰ ਲਈ।ਮਈ ੧੮੪੧ ਨੂੰ ਉਹ ਆਪਣੀ ਛੇ ਕੁ ਹਜ਼ਾਰ ਦੀ ਸੈਨਾ ਨਾਲ ਲੱਦਾਖ ਦੇ ਬਜ਼ਾਰਾਂ ਵਿਚੋਂ ਮਾਰਚ ਕੱਢਦਾ ਹੋਇਆ ਉਹ ਤਿੱਬਤ ਵੱਲ ਵਧਣ ਲੱਗਾ।ਹੁਣ ਉਸ ਨਾਲ ਲੱਦਾਖੀ ਰਾਜੇ ਗਿਆਲਪੋ ਦੀ ਸੈਨਾ ਵੀ ਭਰਵਾਂ ਸਾਥ ਦੇ ਰਹੀ ਸੀ।ਉਸਨੇ ਆਪਣੀ ਸੈਨਾ ਨੂੰ ਤਿੰਨ ਟੁਕੜੀਆਂ ਵਿੱਚ ਵੰਡ ਲਿਆ।ਤਿੰਨ ਕੁ ਹਜ਼ਾਰ ਦੀ ਨਫਰੀ ਨਾਲ ਜਰਨੈਲ ਖੁਦ ਪੌਂਗਕੌਂਗ ਝੀਲ ਨੂੰ ਪਾਰ ਕਰਕੇ ਮਾਨਸਰੋਵਰ ਝੀਲ ਅਤੇ ਪ੍ਰਸਿੱਧ ਧਾਰਮਿਕ ਸਥਾਨ ਸੁਮੇਰ ਪਰਬਤ ਤੱਕ ਪਹੁੰਚ ਗਿਆ।ਥਾਂੁਪੁਰੁਥਾਂ ਚੌਂਕੀਆਂ ਤੇ ਰਸਦੁਪਾਣੀ ਦੀ ਸਹਾਇਤਾ ਲਈ ਕੁਝ ਸੈਨਿਕ ਵੀ ਤਾਇਨਾਤ ਕਰਦਾ ਗਿਆ ।
ਟਕਲਾਕੋਟ ਦੇ ਨੇੜੇ ‘ਚੀੁਤਿਆਂਗ’ ਸਥਾਨ ਤੇ ਮਹਿਤਾ ਬਸਤੀ ਰਾਮ ਦੀ ਅਗਵਾਈ ਹੇਠ ਇਕ ਕਿਲ੍ਹਾ ਸਥਾਪਤ ਕੀਤਾ ਗਿਆ ਜਿੱਥੇ ਅੱਠੁਨੌਂ ਤੋਪਾਂ ਵੀ ਟਿਕਾਅ ਦਿੱਤੀਆਂ ਗਈਆਂ ਤਾਂ ਜੋ ਲੋੜ ਪੈਣ ਤੇ ਇਹਨਾਂ ਤੋਪਾਂ ਦੀ ਸਹਾਇਤਾ ਲਈ ਜਾ ਸਕੇ।ਉਧਰ ਜਰਨੈਲ ਆਪਣੇ ਸਾਥੀਆਂ ਸਮੇਤ ਟਕਲਾਕੋਟ ਦੇ ਸਥਾਨ ਤੇ ਜਦ ਪਹੁੰਚਿਆ ਤਾਂ ਨੇਪਾਲੀ ਬਾਦਸ਼ਾਹ ਨੇ ਵੀ ਤਿੱਬਤੀਆਂ ਦੀ ਸਹਾਇਤਾ ਦਾ ਵਚਨ ਦੇ ਦਿੱਤਾ ਕਿਉਂ ਕਿ ਨੇਪਾਲ ਦੀ ਸਰਹੱਦ ਵੀ ਇੱਥੋਂ ਮਹਿਜ਼ ੧੫ ਕੁ ਮੀਲ ਦੀ ਦੂਰੀ ਤੇ ਸੀ।
ਬੇਸ਼ੱਕ ਪਹਿਲੇ ਪਹਿਲ ਤਿੱਬਤੀ ਸੈਨਾਵਾਂ ਅਚਾਨਕ ਆ ਧਮਕੇ ਜਰਨੈਲ ਦੀ ਤਿਆਰੀ ਵੇਖ ਕੇ ਬੁਰੀ ਤਰ੍ਹਾਂ ਭੁੈਭੀਤ ਹੋ ਗਈਆਂ ਤੇ ਉਹਨਾਂ ਦੇ ਦੂਤ ਜਰਨੈਲ ਦੀ ਤਾਬਿਆਦਰੀ ਕਰਨ ਲਈ ਰਾਜ਼ੀ ਹੋ ਗਏ ਪਰ ਇਹਨੀਂ ਦਿਨੀਂ ਬਰਫੀਲੇ ਤੂਫਾਨਾਂ ਨੇ ਜਰਨੈਲ ਜ਼ੋਰਾਵਰ ਸਿੰਘ ਦੀਆਂ ਸਾਰੀਆਂ ਸਕੀਮਾਂ ਤੇ ਪਾਣੀ ਫੇਰਨਾ ਸ਼ੁਰੂ ਕਰ ਦਿੱਤਾ।ਜ਼ਬਰਦਸਤ ਬਰਫਬਾਰੀ ਕਾਰਨ ‘ਚੀੁਤਿਆਂਗ’ ਕਿਲਾ ਤੇ ਉੱਥੇ ਰੱਖੀਆਂ ਤੋਪਾਂ ਬਰਫ ਹੇਠਾਂ ਦੱਬੀਆਂ ਰਹਿ ਗਈਆਂ।ਇਹਨਾਂ ਹਾਲਾਤਾਂ ਨੇ ਸਥਾਨਕ ਤਿੱਬਤੀਆਂ ਨੂੰ ਵੱਡਾ ਹੁਲਾਰਾ ਦਿੱਤਾ।
੧੨ ਦਸੰਬਰ ੧੮੪੧ ਨੂੰ ਤਿੱਬਤੀ ਤੇ ਚੀਨੀ ਸੈਨਿਕ ਰਲ ਕੇ ‘ਟੁੋਯੋ’ ਦੇ ਸਥਾਨ ‘ਤੇ ਬਹਾਦਰ ਜਰਨੈਲ ਨਾਲ ਦੁੋਹੱਥ ਕਰਨ ਲਈ ਮੈਦਾਨ ਵਿੱਚ ਆਣ ਉੱਤਰੇ।ਦੋਨੋਂ ਪਾਸਿਓਂ ਭਾਰੀ ਗੋਲੀੁਸਿੱਕਾ ਚੱਲਿਆ।ਬਹਾਦਰ ਜਰਨੈਲ ਦੀ ਸੈਨਾ ਕਈ ਮਹੀਨਿਆਂ ਤੋਂ ਥੱਕੁਟੁੱਟ ਕੇ ਚੂਰ ਹੋਈ ਪਈ ਸੀ।ਬਰਫ ਨਾਲ ਉਹਨਾਂ ਦੇ ਹੱਥ ਤੇ ਪੈਰ ਵੀ ਗਲ਼ੇ ਪਏ ਸਨ ਪਰ ਫਿਰ ਵੀ ਸਾਹਸੀ ਜਰਨੈਲ ਜ਼ੋਰਾਵਰ ਸਿੰਘ ਆਪਣੀ ਸੈਨਾ ਨੂੰ ਖੁਦ ਅੱਗੇ ਲੱਗ ਕੇ ਹੱਲਾਸ਼ੇਰੀ ਦੇ ਰਿਹਾ ਸੀ।ਆਖਰਕਾਰ ਇੱਕ ਗੋਲੀ ਜਰਨੈਲ ਦੇ ਸੱਜੇ ਮੋਢੇ ਉੱਪਰ ਆਣ ਵੱਜੀ।ਜਰਨੈਲ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਖੱਬੇ ਹੱਥ ਵਿਚ ਤਲਵਾਰ ਲੈ ਕੇ ਠਿਗਣੇ ਤੱਬਤੀਆਂ ਉੱਪਰ ਕਾਲ ਬਣ ਕੇ ਝਪਟਣ ਲੱਗਾ।ਆਖਰ ਦੂਰ ਤੋਂ ਇੱਕ ਘੋੜਸਵਾਰ ਨੇ ਆਪਣਾ ‘ਭਾਲਾ’ ਜਰਨੈਲ ਦੀ ਛਾਤੀ ਦਾ ਨਿਸ਼ਾਨਾ ਬੰਨ੍ਹ ਕੇ ਐਸਾ ਵਗਾਇਆ ਕਿ ਇਹ ਹਥਿਆਰ ਯੋਧੇ ਜ਼ੋਰਾਵਰ ਸਿੰਘ ਦੀ ਛਾਤੀ ਦੇ ਆਰੁਪਾਰ ਹੋ ਗਿਆ।ਕਿਹਾ ਜਾਂਦਾ ਹੈ ਕਿ ਤਿੱਬਤੀ ਕਬੀਲਆਂ ਦੇ ਬਹੁਤੇ ਸੈਨਿਕਾਂ ਨੇ ਇਸ ਦਲੇਰ ਮਰਦ ਦੀ ਲਾਸ਼ ਦਫਨਾਉਣ ਦੀ ਬਿਜਾਇ ਉਸਦਾ ਮਾਸ ਆਪੋ ਵਿਚ ਵੰਡ ਲਿਆ ਤਾਂ ਜੋ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਵਿਚ ਵੀ ਐਸੀ ਬੀਰਤਾ ਆ ਸਕੇ।
ਟਕਲਾਕੋਟ ਵਿੱਚ ਇਸ ਯੋਧੇ ਦੇ ਨਾਂ ਤੇ ਸਥਾਪਤ ਕਿਲ੍ਹਾ ਟਕਲਾਕੋਟ (ਠੳਕਲੳਕੋਟ ਢੋਰਟ) ਅੱਜ ਵੀ ਇਸ ਯੋਧੇ ਨੂੰ ਸਿਰ ਝੁਕਾਉਂਦਾ ਪ੍ਰਤੀਤ ਹੁੰਦਾ ਹੈ।ਬ੍ਰਿੁਟਿਸ਼ ਕਾਲ ਵੇਲੇ ਮਾਨਸਰੋਵਰ ਝੀਲ ਅਤੇ ਕੁਝ ਹੋਰ ਜਿੱਤੇ ਹੋਏ ਇਲਾਕੇ ਦੁਬਾਰਾ ਤਿੱਬਤ ਨੂੰ ਦੇ ਦਿੱਤੇ ਗਏ।ਸਕਾਰਦੂ ਇਲਾਕਾ ਵੀ ਅੱਜ ਕੱਲ੍ਹ ਪਾਕਿਸਤਾਨ ਦੇ ਪਹਾੜੀ ਖੇਤਰ ਦਾ ਹਿੱਸਾ ਹੈ।
ਇਸ ਪ੍ਰਕਾਰ ਦਰਬਾਰੁੲੁੇਖਾਲਸਾ ਦੀਆਂ ਪੈੜਾਂ ਧੁਰ ਤਿੱਬਤ ਤੱਕ ਛੱਡਦਾ ਹੋਇਆ ਇਹ ਮਹਾਨ ਯੋਧਾ ਆਪਣੀ ਜਾਨ ਤਾਂ ਕੁਰਬਾਨ ਕਰ ਗਿਆ ਪਰ ਅੱਜ ਵੀ ਜਦ ਕਦੇ ਹਿੰਦੁਚੀਨੀ ਫੌਜਾਂ ਆਹਮੁੋਸਾਹਮਣੇ ਹੁੰਦੀਆਂ ਹਨ ਤਾਂ ਚੀਨੀ ਸੈਨਾ ਨੂੰ ਲਲਕਾਰਦੇ ਸਿੱਖ ਸੈਨਿਕ ਜੁਝਾਰੂ ਜ਼ੋਰਾਵਰ ਸਿੰਘ ਦਾ ਦੂਜਾ ਰੂਪ ਹੀ ਦਿਖਾਈ ਦਿੰਦੇ ਹਨ।ਸਿੱਖ ਕੌਮ ਨੂੰ ਸਰਕਾਰੁੲੁੇਖਾਲਸਾ ਦਾ ਝੰਡਾ ਬੁਲੰਦੀਆਂ ਤੇ ਗੱਡਣ ਵਾਲੀਆਂ ਐਸੀਆਂ ਸੁੱਚੀਆਂ ਤੇ ਬਹਾਦਰ ਰੂਹਾਂ ਨੂੰ ਸਦੀਵ ਚੇਤਿਆਂ ਦਾ ਅੰਗ ਬਣਾਈ ਰੱਖਣਾ ਚਾਹੀਦਾ ਹੈ।

