Saturday, May 9, 2026

ਭਗਤਾ ਭਾਈ ਕਾ ਦਾ ਭਾਈ ਬਹਿਲੋ ਖੇਡ ਮੇਲਾ ਯਾਦਗਾਰੀ ਹੋ ਨਿੱਬੜਿਆਂ

-ਹਾਕੀ, ਕਬੱਡੀ ਅਤੇ ਹੋਰ ਖੇਡਾਂ ‘ਚ ਵੱਡੀ ਗਿਣਤੀ ‘ਚ ਖਿਡਾਰੀਆਂ ਨੇ ਭਾਗ
ਵੈਨਕੂਵਰ, (ਬਰਾੜ ਭਗਤਾ ਭਾਈਕਾ) ਜ਼ਿਲ੍ਹਾ ਬਠਿੰਡਾ ਦਾ ਇਤਿਹਾਸਕ ਪਿੰਡ ਭਗਤਾ ਭਾਈ ਕਾ ਵਿਖੇ ਭਾਈ ਬਹਿਲੋ ਹਾਕੀ ਸੁਸਾਇਟੀ ਵੱਲੋਂ ਕਰਵਾਇਆ ਗਿਆ 26ਵਾਂ ਭਾਈ ਬਹਿਲੋ ਖੇਡ ਮੇਲਾ 2025 ਯਾਦਗਾਰੀ ਬਣ ਸੰਪੰਨ ਹੋਇਆ। ਇਸ ਖੇਡ ਮੇਲੇ ਦਾ ਉਦਘਾਟਨ 25 ਦਸੰਬਰ ਨੂੰ ਪ੍ਰਸਿੱਧ ਕਥਾਵਾਚਕ ਸ਼ਾਸ਼ਤਰੀ ਕਮਲਜੀਤ ਸਿੰਘ ਜੀ ਡੇਰਾ ਭੋਰੇ ਵਾਲੇ ਸੁਖਾਨੰਦ ਵੱਲੋਂ ਕੀਤਾ ਗਿਆ । ਇਹ ਟੂਰਨਾਮੈਂਟ 25 ਦਸੰਬਰ ਤੋਂ 28 ਦਸੰਬਰ ਤੱਕ ਚੱਲਿਆ। ਇਸ ਟੂਰਨਾਮੈਂਟ ਦੇ ਵਿੱਚ ਪੰਜਾਬ ਭਰ ਚੋਂ ਕੁੱਲ 32 ਟੀਮਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ਚ ਪਿਛਲੇ ਦਿਨੀਂ `ਚੇਨਈ ਚ ਹੋਏ ਜੂਨੀਅਰ ਵਿਸ਼ਵ ਹਾਕੀ ਕੱਪ ਦੇ ਖਿਡਾਰੀ ਗੁਰਵਿੰਦਰ ਸਿੰਘ ਬਰਾੜ ਨੇ ਘੋਲੀਆਂ ਖੁਰਦ ਦੀ ਟੀਮ ਵੱਲੋਂ ਖੇਡਦੇ ਹੋਏ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ।
ਖੇਡ ਮੇਲੇ ਦੇ ਦੂਜੇ ਦਿਨ ਬਤੌਰ ਮੁੱਖ ਮਹਿਮਾਨ ਸ੍ਰੀਮਾਨ ਮਹਿੰਦਰਪਾਲ ਸਿੰਘ ਸੇਵਾਮੁਕਤ ਉਪ ਜ਼ਿਲਾ ਸਿੱਖਿਆ ਅਫ਼ਸਰ ਸਾਹਿਬਾਨ ਨੇ ਹਾਜ਼ਰੀ ਭਰੀ । ਇਸ ਮੌਕੇ ਸ ਖੁਸ਼ਵੰਤ ਸਿੰਘ ਚੇਅਰਮੈਨ CMS ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ,ਸ ਹਰਬੰਸ ਸਿੰਘ ਸੇਵਾ ਮੁਕਤ ਡਿਪਟੀ ਸੈਕਟਰੀ ਪੰਜਾਬ ਸਰਕਾਰ, ਸੁਖਪ੍ਰੀਤ ਸਿੰਘ ਪੰਜਾਬ ਪੁਲਿਸ, ਜਸਵਿੰਦਰ ਸਿੰਘ ਪੰਜਾਬ ਪੁਲਿਸ, ਗੁਰਪਿਆਰ ਸਿੰਘ ਪੰਜਾਬ ਪੁਲਿਸ ਹਾਜ਼ਰ ਸਨ । ਖੇਡਾਂ ਦੇ ਤੀਸਰੇ ਦਿਨ ਦੇ ਮੁੱਖ ਮਹਿਮਾਨ ਸ ਪਰਬਤ ਸਿੰਘ ਮੁੱਖ ਅਫ਼ਸਰ ਥਾਣਾ ਦਿਆਲਪੁਰਾ ਐਟ ਭਗਤਾ ਭਾਈਕਾ ਵੱਲੋਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ ।
ਭਾਈ ਬਹਿਲੋ ਖੇਡ ਮੇਲੇ ਦੇ ਸਾਰੇ ਦਿਨ ਖਿਡਾਰੀਆਂ ਕੇ ਦਰਸ਼ਕਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਸੀ।
ਇਸ ਟੂਰਨਾਮੈਂਟ ਦੇ ਆਖ਼ਰੀ ਦਿਨ ਕੁਆਟਰ ਫਾਇਨਲ, ਸੈਮੀ ਫਾਇਨਲ ਅਤੇ ਫਾਇਨਲ ਮੈਚ ਹੋਏ। ਹਾਕੀ ਖੇਡ ਮੇਲੇ ਦੇ ਸੈਮੀਫਾਇਨਲ ਚ ਪਿੰਡ ਡਾਲਾ ,ਹਠੂਰ , ਗੁਰੂਸਰ ਸੁਧਾਰ ਤੇ ਧੂੜਕੋਟ ਦੀਆਂ ਟੀਮਾਂ ਪਹੁੰਚੀਆਂ।ਫਾਇਨਲ ਮੈਚ ਹਠੂਰ ਅਤੇ ਧੜੂਕੋਟ ਟੀਮਾਂ ਵਿਚਕਾਰ ਖੇਡਿਆ ਗਿਆ। ਫਾਇਨਲ ਮੈਚ ਚ ਅੰਤਿਮ ਸਮੇਂ ਤੱਕ ਕੋਈ ਟੀਮ ਗੋਲ ਨ ਕਰ ਸਕੀ, ਜਿਸ ਕਰਕੇ ਦੋਨਾਂ ਟੀਮਾਂ ਵਿਚਕਾਰ ਜਿੱਤ ਹਾਰ ਦਾ ਫੈਸਲਾ ਪਨੈਲਟੀ ਸਟਰੋਕ ਰਾਹੀਂ ਕੀਤਾ ਗਿਆ ਜਿਸ ਵਿੱਚ ਪਿੰਡ ਧੂੜਕੋਟ ਦੀ ਟੀਮ ਨੇ ਬਾਜ਼ੀ ਮਾਰੀ ਤੇ 26 ਵੇਂ ਭਾਈ ਬਹਿਲੋ ਖੇਡ ਮੇਲੇ ਦੇ ਜੇਤੂ ਬਣੇ,ਪਿੰਡ ਹਠੂਰ ਦੀ ਟੀਮ ਦੂਜੇ ਨੰਬਰ ਤੇ ਰਹੀ।
ਜੇਤੂ ਟੀਮ ਨੂੰ 51000/- ਦੀ ਰਾਸ਼ੀ ਤੇ ਕੱਪ ਸ ਦਰਸ਼ਨ ਸਿੰਘ ਫੌਜੀ ਕਨੇਡਾ ਦੇ ਪਰਿਵਾਰ ਵੱਲੋਂ ਦਿੱਤਾ ਗਿਆ । ਦੂਜੇ ਨੰਬਰ ਵਾਲੀਟੀਮ ਨੂੰ 41000/- ਦੀ ਇਨਾਮੀ ਰਾਸ਼ੀ ਭਾਈ ਬਹਿਲੋ ਹਾਕੀ ਸੁਸਾਇਟੀ ਦੁਆਰਾ ਦਿੱਤੀ ਗਈ। ਤੀਜੇ ਨੰਬਰ ਤੇ ਅਤੇ ਚੌਥੇ ਨੰਬਰ ਵਾਲੀਆਂ ਟੀਮਾਂ ਨੂੰ 5100-5100 ਰੁਪੇ ਇਨਾਮੀ ਰਾਸ਼ੀ ਕ੍ਰਮਵਾਰ ਸ ਮਨਜੀਤ ਸਿੰਘ ਥਾਣੇਦਾਰ ਅਤੇ ਸ ਇਕੱਤਰ ਸਿੰਘ ਦੇ ਪਰਿਵਾਰ ਵੱਲੋਂ ਦਿੱਤੀ ਗਈ। ਇਸ ਟੂਰਨਾਮੈਂਟ ਦੇ ਬੈਸਟ ਖਿਡਾਰੀ ਹੈਪੀ ਤਖਾਣਵੱਧ ਅਤੇ ਬੱਟੂ ਡਾਲਾ ਰਹੇ, ਜਿਹਨ੍ਹਾਂ ਨੂੰ ਸ ਮਹਿੰਦਰਪਾਲ ਸਿੰਘ ਜੀ ਦੁਆਰਾ ਸਨਮਾਨਿਤ ਕੀਤਾ ਗਿਆ ।
ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਸ ਇੰਦਰਜੀਤ ਸਿੰਘ ਮਾਨ ਚੇਅਰਮੈਨ ਗ੍ਰਾਮੀਨ ਅਤੇ ਉਦਯੋਗ ਬੋਰਡ ਪੰਜਾਬ ਅਤੇ ਸ ਬੂਟਾ ਸਿੰਘ ਪ੍ਰਧਾਨ ਨਗਰ ਪੰਚਾਇਤ ਭਗਤਾ ਭਾਈ ਕਾ ਨੇ ਕੀਤੀ ਉਹਨਾਂ ਦੇ ਨਾਲ ਸ ਮਨਿੰਦਰ ਸਿੰਘ RTO ਤਰਨਤਾਰਨ , ਮਨਦੀਪ ਸਿੰਘ ਹੈੱਡ ਮਾਸਟਰ ਹਾਜ਼ਰ ਰਹੇ । ਅਖੀਰ ਵਿੱਚ ਭਾਈ ਬਹਿਲੋ ਹਾਕੀ ਸੁਸਾਇਟੀ ਦੇ ਪ੍ਰਧਾਨ ਮਾ ਜਗਸੀਰ ਸਿੰਘ ਪੰਮਾ ਵੱਲੋਂ ਖੇਡ ਮੇਲੇ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ, ਦਰਸ਼ਕ ਵੀਰਾਂ , ਸਮੂਹ ਸਹਿਯੋਗੀਆਂ ਤੇ NRI ਵੀਰਾਂ ਦਾ ਧੰਨਵਾਦ ਕੀਤਾ ਗਿਆ । ਇਸ ਵਕਤ , ਸ ਮਹਿੰਦਰਪਾਲ ਸਿੰਘ, ਸ ਮਨਦੀਪ ਸਿੰਘ, ਸ ਅਜਮੇਰ ਸਿੰਘ ਮਘੇੜਾ , ਮਾ ਜਗਸੀਰ ਸਿੰਘ ਪੰਮਾ, ਲੈਕ:ਦਰਸ਼ਨ ਸਿੰਘ,ਸ ਸਿੰਕਦਰ ਸਿੰਘ ਬਰਾੜ ,ਲੈਕ: ਸੁਖਦਰਸ਼ਨ ਸਿੰਘ , ਸ ਅਜੈਬ ਸਿੰਘ, ਮਾ ਸੁਖਦੇਵ ਸਿੰਘ ਸੁੱਖਾ, ਮਾ ਗੁਰਿੰਦਰ ਸਿੰਘ, ਸ ਮਨਜਿੰਦਰ ਸਿੰਘ ਮੱਟ,ਮਾ ਪਰਮਿੰਦਰ ਸਿੰਘ, ਮਾ ਗਗਨਦੀਪ ,ਸ ਗੁਰਦੀਪ ਸਿੰਘ ਲੱਭੀ,ਸ ਮਨਦੀਪ ਸਿੰਘ ਬੰਟੀ ਸ ਵਿਕਰਮਜੀਤ ਸਿੰਘ ਵਿੱਕੀ ਪੰਜਾਬ ਪੁਲਿਸ ,ਪਰਮਜੀਤ ਸਿੰਘ ਬਿਦਰ , ਅਮਰਜੀਤ ਸਿੰਘ ਪੰਜਾਬ ਪੁਲਿਸ, ਮਨਪ੍ਰੀਤ ਸਿੰਘ ਮਨੀ, ਸ ਅੰਮ੍ਰਿਤਪਾਲ ਸਿੰਘ,ਵਕੀਲ ਰਣਜੀਤ ਸਿੰਘ ਬਰਾੜ, ਕੁਲਵਿੰਦਰ ਕੈਰੀ , ਮਾ ਸੁਲੱਖਣ ਸਿੰਘ, ਮਾ ਬੂਟਾ ਸਿੰਘ ਤੇ ਭਗਤਾ ਭਾਈਕਾ ਦੇ ਸੀਨੀਅਰ ਤੇ ਯੂਨੀਅਰ ਹਾਕੀ ਖਿਡਾਰੀ ਹਾਜ਼ਰ ਸਨ।

Popular