ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਭਰ ਵਿੱਚ ਵਿਸਾਖੀ ਦਾ ਪਵਿੱਤਰ ਤਿਉਹਾਰ ਅਤੇ ਸਿੱਖ ਵਿਰਾਸਤ ਮਹੀਨਾ ਬਹੁਤ ਹੀ ਉਤਸ਼ਾਹ ਅਤੇ ਭਾਈਚਾਰਕ ਸਾਂਝ ਨਾਲ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ ‘ਤੇ ਸੂਬੇ ਦੀਆਂ ਸੜਕਾਂ ਰੰਗਾਂ, ਸੰਗੀਤ ਅਤੇ ਸ਼ਰਧਾ ਦੇ ਰੰਗ ਵਿੱਚ ਰੰਗੀਆਂ ਨਜ਼ਰ ਆ ਰਹੀਆਂ ਹਨ। “ਵਿਸਾਖੀ ਦਾ ਜਸ਼ਨ ਮਨਾਉਣ ਲਈ ਜਦੋਂ ਸਿੱਖ ਪਰਿਵਾਰ ਅਤੇ ਦੋਸਤ ਇਕੱਠੇ ਹੋਣਗੇ, ਤਾਂ ਬ੍ਰਿਟਿਸ਼ ਕੋਲੰਬੀਆ ਭਰ ਦੀਆਂ ਸੜਕਾਂ ਰੰਗ, ਸੰਗੀਤ ਅਤੇ ਭਾਈਚਾਰਕ ਭਾਵਨਾਵਾਂ ਨਾਲ ਰੌਣਕੀ ਹੋ ਜਾਣਗੀਆਂ। ਿੲਸ ਮੌਕੇ ਪ੍ਰੀਮੀਅਰ ਡੇਵਿਡ ਈਬੀ ਵਲੋਂ ਸਿੱਖ ਭਾਈਚਾਰੇ ਲਈ ਵਧਾਈ ਸੰਦੇਸ਼ ਜਾਰੀ ਕੀਤਾ ਿਗਆ ਉਨ੍ਹਾਂ ਿਕਹਾ ਿਕ “ਵਿਸਾਖੀ ਦਾ ਤਿਉਹਾਰ ਸਿੱਖ ਇਤਿਹਾਸ ਦੇ ਇੱਕ ਮਹੱਤਵਪੂਰਨ ਪਲ ਦਾ ਪ੍ਰਤੀਕ ਹੈ -1699 ਵਿੱਚ ਖਾਲਸਾ ਦੀ ਸਥਾਪਨਾ। ਇਹ ਸਿੱਖ ਕੈਲੰਡਰ ਦੇ ਸਭ ਤੋਂ ਪਵਿੱਤਰ ਅਤੇ ਖੁਸ਼ੀਆਂ-ਭਰੇ ਦਿਨਾਂ ਵਿੱਚੋਂ ਇੱਕ ਹੈ। ਇਸ ਦਿਨ ਸਿੱਖ ਬਰਾਬਰੀ, ਹਿੰਮਤ ਅਤੇ ਦਿਆਲਤਾ ਦੀਆਂ ਉਨ੍ਹਾਂ ਕਦਰਾਂ-ਕੀਮਤਾਂ ’ਤੇ ਵਿਚਾਰ ਕਰਦੇ ਹਨ, ਜੋ ਅੱਜ ਵੀ ਸਿੱਖ ਭਾਈਚਾਰੇ ਦੀ ਰਹਿਨੁਮਾਈ ਕਰ ਰਹੀਆਂ ਹਨ।
“ਬ੍ਰਿਟਿਸ਼ ਕੋਲੰਬੀਆ ਭਾਰਤ ਤੋਂ ਬਾਹਰ ਸਿੱਖ ਭਾਈਚਾਰੇ ਦੀਆਂ ਸਭ ਤੋਂ ਵੱਡੀਆਂ ਅਬਾਦੀਆਂ ਵਿੱਚੋਂ ਇੱਕ ਦਾ ਘਰ ਹੈ, ਅਤੇ ਸਾਡਾ ਸੂਬਾ ਦੁਨੀਆ ਦੇ ਸਭ ਤੋਂ ਰੌਣਕਦਾਰ ਵਿਸਾਖੀ ਸਮਾਗਮਾਂ ਦੀ ਮੇਜ਼ਬਾਨੀ ਕਰਨ ’ਤੇ ਮਾਣ ਮਹਿਸੂਸ ਕਰਦਾ ਹੈ। ਗੁਰਦੁਆਰਿਆਂ ਵਿੱਚ ਭਾਈਚਾਰਕ-ਪੱਧਰ ਦੀਆਂ ਇਕੱਠਾਂ ਤੋਂ ਲੈ ਕੇ ਵੱਡੇ ਪੱਧਰ ਦੇ ਨਗਰ-ਕੀਰਤਨ ਤੱਕ, ਇਹ ਸਮਾਗਮ ਸਿੱਖ ਭਾਈਚਾਰੇ ਦੀ ਤਾਕਤ ਅਤੇ ਦਰਿਆਦਿਲੀ ਨੂੰ ਦਰਸਾਉਂਦੇ ਹਨ ਅਤੇ ਹਰ ਪਿਛੋਕੜ ਦੇ ਲੋਕਾਂ ਦਾ ਇਸ ਜਸ਼ਨ ਵਿੱਚ ਹਿੱਸਾ ਲੈਣ ਲਈ ਖੁੱਲ੍ਹੇ ਦਿਲ ਨਾਲ ਸਵਾਗਤ ਕਰਦੇ ਹਨ।
“ਸਿੱਖ ਧਰਮ ਦਾ ਸੇਵਾ ਦਾ ਸਿਧਾਂਤ – ਨਿਰਸਵਾਰਥ ਸੇਵਾ – ਬ੍ਰਿਟਿਸ਼ ਕੋਲੰਬੀਆ ਭਰ ਦੇ ਭਾਈਚਾਰੀਆਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਸਾਫ ਦਿਖਾਈ ਦਿੰਦਾ ਹੈ, ਚਾਹੇ ਉਹ ਸੇਵਾ-ਕਾਰਜਾਂ ਰਾਹੀਂ ਹੋਵੇ, ਦਾਨੀ ਕੰਮਾਂ ਰਾਹੀਂ ਜਾਂ ਗੁਆਂਢੀਆਂ ਦੀ ਸੰਭਾਲ ਕਰਨ ਰਾਹੀਂ ਹੋਵੇ। ਵਿਸਾਖੀ ਸਾਨੂੰ ਦੂਜਿਆਂ ਦੀ ਸੇਵਾ ਕਰਨ ਦੀ ਇਸ ਲੰਮੇ ਸਮੇਂ ਦੀ ਵਚਨਬੱਧਤਾ ਦੀ ਮਜ਼ਬੂਤ ਯਾਦ ਦਿਵਾਉਂਦੀ ਹੈ।
“ਅਸੀਂ ਸਿੱਖ ਵਿਰਾਸਤ ਮਹੀਨਾ ਵੀ ਮਨਾ ਰਹੇ ਹਾਂ। ਇਸ ਦੌਰਾਨ ਅਸੀਂ ਉਨ੍ਹਾਂ ਅਨੇਕਾਂ ਤਰੀਕਿਆਂ ਨੂੰ ਮਾਨਤਾ ਦਿੰਦੇ ਅਤੇ ਸਲਾਹੁੰਦੇ ਹਾਂ, ਜਿਨ੍ਹਾਂ ਰਾਹੀਂ ਬ੍ਰਿਟਿਸ਼ ਕੋਲੰਬੀਆ ਦੇ ਸਿੱਖ ਨਿਵਾਸੀਆਂ ਨੇ ਕਾਰੋਬਾਰ, ਲੋਕ ਸੇਵਾ, ਕਲਾ ਅਤੇ ਭਾਈਚਾਰਕ ਅਗਵਾਈ ਵਿੱਚ ਯੋਗਦਾਨ ਪਾ ਕੇ ਸਾਡੇ ਸੂਬੇ ਨੂੰ ਆਕਾਰ ਦੇਣ ਵਿੱਚ ਮਦਦ ਕੀਤੀ ਹੈ। “ਇਸ ਤਿਉਹਾਰ ਨੂੰ ਮਨਾ ਰਹੇ ਸਾਰੇ ਲੋਕਾਂ ਨੂੰ ਮੇਰੇ ਵੱਲੋਂ ਇੱਕ ਖੁਸ਼ਹਾਲ ਅਤੇ ਅਰਥਪੂਰਨ ਵਿਸਾਖੀ ਦੀਆਂ ਸ਼ੁਭਕਾਮਨਾਵਾਂ।

