ਅਰਕ ਗੱਲਾਂ ਦੇ ਸਹੀ ਸੱਚ ਹੁੰਦੇ,
ਜੋ ਸਿਆਣਿਆਂ ਦਾ ਫੁਰਮਾਨ ਹੁੰਦਾ।
ਪਾਈਏ ਪੈਰ ਨਾ ਕਦੇ ਜਾ ਉੱਥੇ,
ਜਿੱਥੇ ਕਰਦਾ ਨਾ ਕੋਈ ਮਾਣ ਹੁੰਦਾ।
ਆਸੇ ਪਾਸਿਓਂ ਹੋਣ ਨਫ਼ਰਤਾਂ ਜੇ,
ਕਾਹਦਾ ਜਿਊਣ ਦਾ ਗੁਮਾਨ ਹੁੰਦਾ।
ਜਿੱਥੇ ਜਾਵੇ ਲੀਹੋਂ ਲੱਥ ਬੰਦਾ,
ਉੱਥੇ ਸਦਾ ਹੀ ਅਪਮਾਨ ਹੁੰਦਾ।
ਡੇਰੇ ਸਾਧ ਦੀ ਨਾ ਖ਼ੈਰ ਉੱਥੇ,
ਜਿੱਥੇ ਚੇਲਿਆਂ ਹੱਥ ਕ੍ਰਿਪਾਨ ਹੁੰਦਾ।
ਸੇਪੀ ਕਾਹਦੀ ਉਸ ਨਾਲ ‘ਭਗਤਾ’,
ਲਾਰੇ ਹੱਥਾ ਜੋ ਤਰਖਾਣ ਹੁੰਦਾ।
ਰੋਣਾ ਇੱਕ ਨੂੰ ਗਿਆ ਊਤ ਆਵਾ,
ਵਿੱਚ ਅੰਨ੍ਹਿਆਂ ਬੋਲ਼ਾ ਕਾਹਨ ਹੁੰਦਾ।
ਚੋਰ ਉਚੱਕਾ ਚੌਧਰੀ ਹੋਵੇ ਜਿੱਥੇ,
ਗੁੰਡੀ ਰੰਨ ਅਹੁਦਾ ਪ੍ਰਧਾਨ ਹੁੰਦਾ।
ਲੇਖਕ : ਬਰਾੜ-ਭਗਤਾ ਭਾਈ ਕਾ
ਸੰਪਰਕ : +1-604-751-1113

