Saturday, May 9, 2026

ਐਪਲ ਅਤੇ OpenAI ਨੂੰ ਝਟਕਾ: Elon Musk ਦੀ X Corp ਦਾ ਮੁਕੱਦਮਾ ਅੱਗੇ ਵਧੇਗਾ

 

ਐਪਲ (Apple) ਅਤੇ ਚੈਟਜੀਪੀਟੀ ਦੇ ਨਿਰਮਾਤਾ ਓਪਨਏਆਈ (OpenAI) ਨੂੰ ਵੀਰਵਾਰ ਨੂੰ ਝਟਕਾ ਲੱਗਾ, ਜਦ ਅਮਰੀਕੀ ਜੱਜ ਨੇ ਉਹਨਾਂ ਦੀ ਉਹ ਅਰਜ਼ੀ ਖ਼ਾਰਜ ਕਰ ਦਿੱਤੀ ਜਿਸ ਰਾਹੀਂ ਉਹ ਓਲੋਨ Musk ਦੀ X ਛੋਰਪ ਵੱਲੋਂ ਦਾਇਰ ਕੀਤੀ ਗਈ ਐਂਟੀ-ਟਰਸਟ ਮੁਕੱਦਮੇਬਾਜ਼ੀ ਨੂੰ ਰੋਕਣਾ ਚਾਹੁੰਦੇ ਸਨ। ਇਹ ਮਾਮਲਾ ਸਮਾਰਟਫੋਨ ਮਾਰਕੀਟ ਅਤੇ ਜੈਨਰੇਟਿਵ ਏਆਈ ਚੈੱਟਬਾਟ ਖੇਤਰ ਵਿੱਚ ਕਥਿਤ ਮੋਨੋਪਲੀ ਦੀ ਸਾਜਸ਼ਿ ਨਾਲ ਜੁੜਿਆ ਹੈ।
ਟੈਕਸਾਸ ਦੇ ਫੋਰਟ v-worth ਵਿੱਚ ਯੂ.ਐੱਸ. ਡਿਸਟ੍ਰਿਕਟ ਜੱਜ ਮਾਰਕ ਪਿੱਟਮੈਨ ਨੇ ਆਪਣੇ ਆਰਡਰ ਵਿੱਚ ਕਿਹਾ ਕਿ Musk ਦੀ ਸੋਸ਼ਲ ਮੀਡੀਆ ਕੰਪਨੀ ਯ ਅਤੇ ਉਸਦੀ ਏਆਈ ਸਟਾਰਟਅੱਪ ਣਅੀ ਇਸ ਮਾਮਲੇ ਨੂੰ ਅੱਗੇ ਵਧਾ ਸਕਦੀਆਂ ਹਨ। ਇਹ ਓਲੋਨ Musk ਲਈ ਸ਼ੁਰੂਆਤੀ ਕਾਨੂੰਨੀ ਜਿੱਤ ਮੰਨੀ ਜਾ ਰਹੀ ਹੈ।
ਜੱਜ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਫੈਸਲਾ X ਵੱਲੋਂ ਲਗਾਏ ਗਏ ਦੋਸ਼ਾਂ ਦੀ ਸਚਾਈ ਬਾਰੇ ਕੋਈ ਅੰਤਿਮ ਰਾਏ ਨਹੀਂ ਹੈ। ਮਾਮਲੇ ਵਿੱਚ ਤੱਥਾਂ ਦੀ ਜਾਂਚ ਅਗਲੇ ਪੜਾਅ ਵਿੱਚ ਕੀਤੀ ਜਾਵੇਗੀ।
ਮੁਕੱਦਮੇ ਵਿੱਚ Musk ਦੀਆਂ ਕੰਪਨੀਆਂ ਨੇ ਦੋਸ਼ ਲਗਾਇਆ ਹੈ ਕਿ Apple ਨੇ ChatGPT ਨੂੰ ਫਿਹੋਨੲਸ ਅਤੇ ਹੋਰ Apple ਉਤਪਾਦਾਂ ਦੇ “Apple Intelligence” ਫੀਚਰਾਂ ਵਿੱਚ ਖਾਸ ਤੌਰ ‘ਤੇ ਸ਼ਾਮਲ ਕਰਕੇ ਐਂਟੀ-ਟਰਸਟ ਕਾਨੂੰਨ ਦਾ ਉਲੰਘਣ ਕੀਤਾ ਹੈ। X Corp ਮੁਤਾਬਕ, Apple ਨੇ OpenAI ਨਾਲ ਭਾਈਵਾਲੀ ਕਰਕੇ ਉਸਦੇ ਮੁਕਾਬਲੇਦਾਰਾਂ ਲਈ ਮਾਰਕੀਟ ਦੇ ਰਾਸਤੇ ਬੰਦ ਕਰ ਦਿੱਤੇ ਹਨ।
ਇਸ ਤੋਂ ਇਲਾਵਾ, Musk ਦੀਆਂ ਕੰਪਨੀਆਂ ਦਾਅਵਾ ਕਰਦੀਆਂ ਹਨ ਕਿ Apple ਨੇ ChatGPT ਨੂੰ ਆਪਣੇ “Must-Have Apps” ਸੂਚੀ ਵਿੱਚ ਖਾਸ ਤੌਰ ‘ਤੇ ਪ੍ਰਮੋਟ ਕੀਤਾ, ਜਦਕਿ ਹੋਰ ਐਆਈ ਐਪਸ ਨੂੰ ਅਪਪ ਸ਼ਟੋਰੲ ਵਿੱਚ ਪਿੱਛੇ ਧੱਕ ਦਿੱਤਾ।
ਐਪਲ, ਓਪਨਏਆਈ ਅਤੇ X ਨੇ ਇਸ ਫੈਸਲੇ ‘ਤੇ ਕੋਈ ਤੁਰੰਤ ਟਿੱਪਣੀ ਨਹੀਂ ਕੀਤੀ।

ਇਹ ਕੇਸ ਅਮਰੀਕਾ ਵਿੱਚ ਜੈਨਰੇਟਿਵ ਏਆਈ ਖੇਤਰ ਅਤੇ ਟੈਕ ਉਦਯੋਗ ਦੇ ਭਵਿੱਖ ਨੂੰ ਲੈ ਕੇ ਇੱਕ ਮਹੱਤਵਪੂਰਨ ਕਾਨੂੰਨੀ ਲੜਾਈ ਮੰਨੀ ਜਾ ਰਹੀ ਹੈ।

Popular