Saturday, May 9, 2026

ਨਫ਼ਰਤ

ਜਦ ਹਰ ਕੋਈ ਵੇਖੇ ਨਾਲ ਨਫ਼ਰਤਾਂ,
ਝੱਟ ਕਿਨਾਰਾ ਕਰ ਲਈਏ।
ਜੇ ਟੱਬਰ ਵਿੱਚ ਵੀ ਦਾਲ਼ ਗਲ਼ੇ ਨਾ,
ਕਿਹਾ ਬੋਲਿਆ ਜਰ ਲਈਏ।

ਸਭ ਆਪੋ ਧਾਪੀ ਰਹਿੰਦੇ ਨੇ,
ਇੱਕ ਦੂਜੇ ਦੀ ਕੋਈ ਸਾਰ ਨਹੀਂ।
ਜੇ ਵੈਦ ਘਰੇ ਕਦੇ ਜਾ ਬੈਠੇ,
ਤਾਂ ਐਨੇ ਵੀ ਬਿਮਾਰ ਨਹੀਂ।

ਸਭ ਮਤਲਬੀ ਹੋਏ ਫਿਰਦੇ ਨੇ,
ਕਿਸੇ ਉੱਤੇ ਨਾ ਇਤਬਾਰ ਕੋਈ।
ਇਹ ਖੂਨ ਦੇ ਰਿਸ਼ਤੇ ਪਿਘਲ ਗਏ,
ਨਾ ਸਮਝੇ ਰਿਸ਼ਤੇਦਾਰ ਕੋਈ।

ਦੜ ਵੱਟ ਸਮਾਂ ਲੰਘਾ ਲਈਏ,
ਦਿਨ ਭਲਿਆਂ ਨੇ ਵੀ ਆ ਜਾਣਾ।
ਐਨਾ ਮਿੱਠਾ ਵੀ ਨਾ ਹੋ ‘ਭਗਤਾ’,
ਜੱਗ ਚੰਦਰੇ ਨੇ ਲੰਘਾ ਜਾਣਾ।
ਲੇਖਕ : ਬਰਾੜ-ਭਗਤਾ ਭਾਈ ਕਾ
ਸੰਪਰਕ : +1-604-751-1113

Popular