Thursday, August 13, 2026

ਬੀ.ਸੀ. ਸਰਕਾਰ ਵਲੋਂ ‘ਲੁੱਕ ਵੈਸਟ’ ਯੋਜਨਾ ਜਾਰੀ: ਅਗਲੇ 10 ਸਾਲਾਂ ‘ਚ ਕੀਤੇ ਜਾਣਗੇ ਵੱਡੇ ਨਿਵੇਸ਼ 

ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਪ੍ਰਾਂਤ ਦੀ ਅਰਥਵਿਵਸਥਾ ਅਤੇ ਨਿਵੇਸ਼ਾਂ ਨੂੰ ਵਿਸਥਾਰ ਦੇਣ ਲਈ ਆਪਣਾ 10 ਸਾਲਾ ਰਣਨੀਤੀ ਪਲਾਨ ‘ਲੁੱਕ ਵੈਸਟ’ ਜਾਰੀ ਕਰ ਦਿੱਤਾ ਹੈ। ਸਰਕਾਰ ਦੇ ਬਿਆਨ ਅਨੁਸਾਰ, ਇਹ ਯੋਜਨਾ ਅਮਰੀਕੀ ਟੈਰਿਫ਼ਾਂ ਤੋਂ ਉੱਠ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਨਾਲ-ਨਾਲ ਬੀ.ਸੀ. ਦੀ ਆਰਥਿਕ ਤਾਕਤ ਨੂੰ ਮਜ਼ਬੂਤ ਕਰਨ, ਮੁੱਖ ਸੈਕਟਰਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਅਤੇ ਉਹਨਾਂ ਨੂੰ ਵਿਭਿੰਨਤਾ ਦੇਣ ‘ਤੇ ਕੇਂਦ੍ਰਿਤ ਹੈ।
ਪ੍ਰੀਮੀਅਰ ਡੇਵਿਡ ਏਬੀ ਨੇ ਸੋਮਵਾਰ ਨੂੰ ਕਿਹਾ, ”ਬ੍ਰਿਟਿਸ਼ ਕੋਲੰਬੀਆ ਵੱਡੇ ਪ੍ਰਾਜੈਕਟ ਕਰਨ ਦੀ ਸਮਰੱਥਾ ਰੱਖਦਾ ਹੈ, ਜਿਸ ਕਰਕੇ ਸਾਡੇ ਪ੍ਰਾਂਤ ਨੂੰ ਓਟਾਵਾ ਵੱਲੋਂ ਫਾਸਟ-ਟ੍ਰੈਕ ਹੋ ਰਹੇ ਵੱਡੇ ਪ੍ਰਾਜੈਕਟਾਂ ਦੀ ਸੂਚੀ ਵਿੱਚ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ। ‘ਲੁੱਕ ਵੈਸਟ’ ਸਾਡੇ ਟੀਚਿਆਂ ਨੂੰ ਸਾਫ਼ ਦਿਸ਼ਾ ਦਿੰਦਾ ਹੈ, ਤਾਂ ਜੋ ਬੀ.ਸੀ. ਨੂੰ ਕੈਨੇਡਾ ਦੀ ਆਰਥਿਕ ਤਾਕਤ ਬਣਾਇਆ ਜਾ ਸਕੇ।”
ਯੋਜਨਾ ਵਿੱਚ 2029 ਤੱਕ ਸਕਿਲਡ ਟ੍ਰੇਡ ਟ੍ਰੇਨਿੰਗ ਫੰਡ ਨੂੰ ਦੋਗੁਣਾ ਕਰਨ ਅਤੇ 200 ਬਿਲੀਅਨ ਡਾਲਰ ਦੇ ਨਿੱਜੀ ਨਿਵੇਸ਼ ਤੇ ਮੋਖ ਪ੍ਰਾਜੈਕਟ ਸੁਰੱਖਿਅਤ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਮੁੱਖ ਪ੍ਰਾਜੈਕਟਾਂ ਨੂੰ ਫਾਸਟ-ਟ੍ਰੈਕ ਕਰਨ ਦੀ ਤਿਆਰੀ
ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਹਫ਼ਤੇ ਟੈਰਸ, ਬੀ.ਸੀ. ਗਏ ਜਿੱਥੇ ਉਹਨਾਂ ਨੇ ਦੋ ਵੱਡੇ ਪ੍ਰਾਜੈਕਟਾਂ ਨੂੰ ‘ਮੇਜਰ ਪ੍ਰਾਜੈਕਟਸ ਆਫਿਸ’ ਨੂੰ ਅਗਲੇ ਵਿਚਾਰ ਲਈ ਭੇਜਣ ਦੀ ਘੋਸ਼ਣਾ ਕੀਤੀ।
ਪਹਿਲਾ  ਕਸੀ ਲਿਸਿਮਜ਼ ਐਲ.ਐਨ.ਜੀ. ਪ੍ਰਾਜੈਕਟ, ਜੋ ਅਲਾਸਕਾ ਬਾਰਡਰ ਦੇ ਨੇੜੇ ਪੀਅਰਸ ਆਈਲੈਂਡ ‘ਤੇ ਸਾਲਾਨਾ 12 ਮਿਲੀਅਨ ਟਨ ਐਲ.ਐਨ.ਜੀ. ਉਤਪਾਦਨ ਦਾ ਪ੍ਰਸਤਾਵ ਹੈ।
ਦੂਜਾ  ਨਾਰਥ ਕੋਸਟ ਟ੍ਰਾਂਸਮਿਸ਼ਨ ਲਾਈਨ, ਜੋ ਕਈ ਬਿਲੀਅਨ ਡਾਲਰ ਦਾ ਵੱਡਾ ਊਰਜਾ ਪ੍ਰਾਜੈਕਟ ਹੈ।
ਬੀ.ਸੀ. ਦੇ ਨੌਕਰੀਆਂ ਅਤੇ ਆਰਥਿਕ ਵਿਕਾਸ ਮੰਤਰੀ ਰਵੀ ਕਹਲੋਂ ਨੇ ਕਿਹਾ, ”ਅਸੀਂ ਬਾਰ-ਬਾਰ ਆਰਥਿਕ ਪ੍ਰਦਰਸ਼ਨ ਵਿੱਚ ਬਿਹਤਰ ਸਾਬਤ ਹੋਏ ਹਾਂ। ਇਹ ਰਣਨੀਤੀ ਬੀ.ਸੀ. ਦੀ ਤਾਕਤਾਂ ਨੂੰ ਵਰਤਦਿਆਂ ਸਾਡੇ ਪ੍ਰਾਂਤ ਨੂੰ ਕੈਨੇਡਾ ਦਾ ਮੁੱਖ ਆਰਥਿਕ ਇੰਜਨ ਬਣਾਉਣ ਵੱਲ ਲੈ ਕੇ ਜਾਂਦੀ ਹੈ।”
ਲੁੱਕ ਵੈਸਟ ਦੇ ਕੇਂਦਰੀ ਸੈਕਟਰ
ਇਸ ਯੋਜਨਾ ਤਹਿਤ ਮੁੱਖ ਖੇਤਰਾਂ ਵਿੱਚ ਤੇਜ਼ੀ ਲਿਆਉਣ ‘ਤੇ ਧਿਆਨ ਦੇਵੇਗੀ ਜਿਨ੍ਹਾਂ ‘ਚ ਮਰੀਨ, ਏਅਰੋਸਪੇਸ, ਨਿਰਮਾਣ, ਇਨੋਵੇਸ਼ਨ, ਲਾਈਫ ਸਾਇੰਸਜ਼, ਏ.ਆਈ. ਅਤੇ ਕੁਆਂਟਮ ਕੰਪਿਊਟਿੰਗ, ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ, ਟਰੇਡ ਅਤੇ ਲੋਜਿਸਟਿਕਸ, ਕਰੀਟਿਕਲ ਮਿਨਰਲ ਅਤੇ ਊਰਜਾ ਖੇਤਰ, ਸਰਕਾਰ ਕਹਿੰਦੀ ਹੈ ਕਿ ਇਹ ਤਰਜੀਹਾਂ ਯਕੀਨੀ ਬਣਾਉਣਗੀਆਂ ਕਿ ਬੀ.ਸੀ. ਦੇ ਲੋਕ ਅਤੇ ਕਾਰੋਬਾਰ ਆਉਣ ਵਾਲੀਆਂ ਵੱਡੀਆਂ ਨੌਕਰੀਆਂ ਅਤੇ ਆਰਥਿਕ ਮੌਕਿਆਂ ਵਿੱਚ ਸਭ ਤੋਂ ਪਹਿਲਾਂ ਸ਼ਾਮਲ ਹੋਣ।
ਪਹਿਲੇ ਕਦਮਾਂ ਵਿੱਚ ਵੱਡੀਆਂ ਨਿਵੇਸ਼ ਘੋਸ਼ਣਾਵਾਂ
ਯੋਜਨਾ ਦੇ ਤਹਿਤ ਕੁਝ ਸ਼ੁਰੂਆਤੀ ਕਦਮ ਇਸ ਪ੍ਰਕਾਰ ਹਨ: ਬੀ.ਸੀ. ਮੈਨੂਫੈਕਚਰਿੰਗ ਜੌਬਜ਼ ਫੰਡ ਰਾਹੀਂ ਮੈਨਗਰੋਵ ਲਿਥੀਅਮ, ਸੀ.ਓ.ਟੀ.ਏ. ਏਵਿਏਸ਼ਨ, ਗੈਲਕਾਨ ਪ੍ਰੀਕਾਸਟ, ਗਰੋਸੋ ਪ੍ਰੀਕਾਸਟ ਅਤੇ ਸੀ.ਸੀ.ਆਈ. ਸਰਕਿਟਸ ਵਿੱਚ ਉਤਪਾਦਨ ਵਧਾਉਣ ਲਈ 10 ਮਿਲੀਅਨ ਡਾਲਰ ਤੋਂ ਵੱਧ ਦੀ ਨਿਵੇਸ਼ੀ
ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਕੈਨੇਡਾ ਦੇ ਇਮਿਊਨੋ-ਇੰਜਨੀਅਰਿੰਗ ਅਤੇ ਬਾਇਓਮੈਨੂਫੈਕਚਰਿੰਗ ਹੱਬ ਲਈ 33 ਮਿਲੀਅਨ ਡਾਲਰ ਦਾ ਯੋਗਦਾਨ
ਸਕੂਲ ਸਿਸਟਮ ਵਿੱਚ ਏ.ਆਈ. ਪਲੇਟਫਾਰਮ ਅਤੇ ਸਕਿਲਜ਼ ਸ਼ਾਮਲ ਕਰਨ ਲਈ ਕੇ-12 ਸਲਾਹਕਾਰ ਕਮੇਟੀ ਬਣਾਉਣਾ
ਕੁਆਂਟਮ ਐਲਗੋਰਿਦਮਜ਼ ਇੰਸਟੀਚਿਊਟ ਅਤੇ ਬ੍ਰਿਟਿਸ਼ ਕੋਲੰਬੀਆ ਇਨਵੈਸਟਮੈਂਟ ਮੈਨੇਜਮੈਂਟ ਕਾਰਪੋਰੇਸ਼ਨ ਵਿਚਕਾਰ ਸਹਿਯੋਗ ਵਧਾਉਣਾ
ਫਰਸਟ ਨੇਸ਼ਨਜ਼ ਮੋਖ ਪ੍ਰਾਜੈਕਟ ਕੋਅਲੀਸ਼ਨ ਦੇ ਸੀ.ਈ.ਓ. ਮਾਰਕ ਪੋਡਲੈਸਲੀ ਨੇ ਕਿਹਾ ਕਿ ਲੁੱਕ ਵੈਸਟ ”ਮੋਖ ਪ੍ਰਾਜੈਕਟਾਂ ਲਈ ਸਪੱਸ਼ਟ ਦਿਸ਼ਾ ਅਤੇ ਲੰਬੇ ਸਮੇਂ ਦੀ ਸਥਿਰਤਾ ਪ੍ਰਦਾਨ ਕਰਦਾ ਹੈ।

Popular