Sunday, May 10, 2026

ਡਾਕ ਸੇਵਾ ਸੰਕਟ: ਕੈਨੇਡਾ ਪੋਸਟ ‘ਵਿੱਤੀ ਤੌਰ ‘ਤੇ ਦਿਵਾਲੀਆ ਹੋਣ ਦੇ ਨੇੜੇ

 

ਕੈਨੇਡਾ ਪੋਸਟ ਦਾ ਸਾਲ ਵਿੱਚ $1 ਬਿਲੀਅਨ ਤੋਂ ਵੱਧ ਨੁਕਸਾਨ
ਸਰੀ, (ਦਿਵਰੂਪ ਕੌਰ): ਕੈਨੇਡਾ ਪੋਸਟ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਹੁਣ ਤੱਕ ਉਸਦੇ ਓਪਰੇਸ਼ਨਲ ਨੁਕਸਾਨ $1 ਬਿਲੀਅਨ ਤੋਂ ਵੱਧ ਹੋ ਚੁੱਕੇ ਹਨ। ਇਹ ਹਾਲਾਤ ਉਸ ਵੇਲੇ ਬਣੇ ਹਨ ਜਦੋਂ ਕ੍ਰਾਊਨ ਕਾਰਪੋਰੇਸ਼ਨ ਅਤੇ ਇਸਦੀ ਵੱਡੀ ਯੂਨੀਅਨ ਸੀ.ਯੂ.ਪੀ.ਡਬਲਯੂ. (ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼) ਵਿਚ ਲਗਭਗ ਦੋ ਸਾਲਾਂ ਤੋਂ ਕੋਈ ਨਵਾਂ ਸਮਝੌਤਾ ਨਹੀਂ ਹੋ ਸਕਿਆ।
ਨਵੰਬਰ ਮਹੀਨਾ ਉਸ ਦੇਸ਼ਵਿਆਪੀ ਹੜਤਾਲ ਨੂੰ ਇੱਕ ਸਾਲ ਪੂਰਾ ਹੋਣ ਦਾ ਸੰਕੇਤ ਵੀ ਦਿੰਦਾ ਹੈ ਜਿਸ ਨੇ ਪਿਛਲੇ ਸਾਲ ਛੁੱਟੀਆਂ ਦੇ ਖਰੀਦਦਾਰੀ ਸੀਜ਼ਨ ‘ਚ ਡਾਕ ਸੇਵਾਵਾਂ ‘ਤੇ ਗੰਭੀਰ ਅਸਰ ਪਾਇਆ ਸੀ।
ਇਹ ਅੰਕੜੇ ਮੰਗਲਵਾਰ ਨੂੰ 2025 ਦੀ ਸਾਲਾਨਾ ਪਬਲਿਕ ਮੀਟਿੰਗ ਦੌਰਾਨ ਜਾਰੀ ਕੀਤੇ ਗਏ। ਕੈਨੇਡਾ ਪੋਸਟ ਦੀ ਮੁੱਖ ਵਿੱਤੀ ਅਧਿਕਾਰੀ ਰਿੰਦਾਲਾ ਐਲ-ਹਾਜ ਨੇ ਦੱਸਿਆ ਕਿ ਜੁਲਾਈ ਤੋਂ ਸਤੰਬਰ ਵਾਲੇ ਤੀਜੇ ਕਵਾਟਰ ਵਿੱਚ ਕੰਪਨੀ ਨੂੰ ਲਗਭਗ $535 ਮਿਲੀਅਨ ਦਾ ਨੁਕਸਾਨ ਹੋਇਆ। ਦੂਜੇ ਕਵਾਟਰ ਦਾ ਨੁਕਸਾਨ $400 ਮਿਲੀਅਨ ਤੋਂ ਵੱਧ ਸੀ, ਜਿਸਨੂੰ ਉਸ ਵੇਲੇ ਕੰਪਨੀ ਦੇ ਇਤਿਹਾਸ ਦਾ ”ਸਭ ਤੋਂ ਵੱਡਾ ਇੱਕ-ਕਵਾਟਰ ਨੁਕਸਾਨ” ਕਿਹਾ ਗਿਆ ਸੀ।
ਓਪਰੇਸ਼ਨਲ ਲੌਸ ਦਾ ਮਤਲਬ ਹੈ ਕਿ ਕੰਪਨੀ ਆਪਣੇ ਮੁੱਖ ਸੇਵਾਵਾਂ ‘ਤੇ ਉਹਨਾਂ ਤੋਂ ਕਮਾਈ ਹੋਈ ਰਕਮ ਦੇ ਮੁਕਾਬਲੇ ਵੱਧ ਖਰਚ ਰਹੀ ਹੈ।
ਮਾਰਕੀਟ ਸ਼ੇਅਰ ‘ਚ ਭਾਰੀ ਗਿਰਾਵਟ
ਲਗਾਤਾਰ ਮਜ਼ਦੂਰੀ ਵਿਘਟਨ ਕਾਰਨ ਕਈ ਵਪਾਰਕ ਕੰਪਨੀਆਂ ਤੇ ਵਿਅਕਤੀਆਂ ਨੇ ਪਾਰਸਲ ਭੇਜਣ ਲਈ ਵਿਕਲਪਿਕ ਕੂਰੀਅਰ ਸੇਵਾਵਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਇਹ ਸੇਵਾਵਾਂ ਭਾਵੇਂ ਮਹਿੰਗੀਆਂ ਹਨ, ਪਰ ਡਿਲਿਵਰੀ ਵਿੱਚ ਤੇਜ਼ ਹਨ।
ਕੈਨੇਡਾ ਪੋਸਟ ਦੇ ਮੁੱਖ ਓਪਰੇਟਿੰਗ ਅਧਿਕਾਰੀ ਅਲੈਕਜ਼ਾਂਦਰ ਬ੍ਰਿਸ਼ੋਂ ਨੇ ਕਿਹਾ ਕਿ ”ਕੈਨੇਡਾ ਪੋਸਟ ਕਦੇ ਪਾਰਸਲ ਇੰਡਸਟਰੀ ‘ਤੇ ਹਾਵੀ ਸੀ। ਪਰ ਹੁਣ ਸਾਡੇ ਮੁਕਾਬਲੇਬਾਜ ਨਾ ਸਿਰਫ਼ ਸਾਨੂੰ ਪਕੜ ਗਏ ਹਨ ਉਹ ਸਾਨੂੰ ਕਾਫ਼ੀ ਅੱਗੇ ਨਿਕਲ ਗਏ ਹਨ।”
ਉਸਦੇ ਅਨੁਸਾਰ, ਮਾਰਕੀਟ ਸ਼ੇਅਰ ਵਿੱਚ ਗਿਰਾਵਟ ਨੇ ਕੈਨੇਡਾ ਪੋਸਟ ਦੀ ਵਿੱਤੀ ਹਾਲਤ ਨੂੰ ”ਤਬਾਹ” ਕਰ ਦਿੱਤਾ ਹੈ।
ਐਲ-ਹਾਜ ਨੇ ਇਹ ਵੀ ਕਿਹਾ ਕਿ ਕੈਨੇਡਾ ਪੋਸਟ ”ਅਸਲ ਵਿੱਚ ਦਿਵਾਲੀਆ ਹਾਲਤ ਵਿੱਚ ਪਹੁੰਚ ਗਈ ਹੈ,” ਇਹ ਬੋਲ ਮਈ ਵਿੱਚ ਉਦਯੋਗਿਕ ਇੰਕਵਾਇਰੀ ਕਮਿਸ਼ਨ ਦੀ ਰਿਪੋਰਟ ਵਿਚ ਵੀ ਵਰਤੇ ਗਏ ਸਨ।
ਕੈਨੇਡਾ ਪੋਸਟ ਇਸ ਵੇਲੇ ਫੈਡਰਲ ਮੰਤਰੀ ਜੋਏਲ ਲਾਈਟਬਾਊਂਡ, ਜੋ ਡਾਕ ਸੇਵਾਵਾਂ ਦੇ ਸੁਧਾਰ ਲਈ ਜ਼ਿੰਮੇਵਾਰ ਹਨ, ਨਾਲ ਮਿਲ ਕੇ ਵਿੱਤੀ ਸਥਿਰਤਾ ਲਈ ਕੰਮ ਕਰ ਰਹੀ ਹੈ। ਸੰਭਾਵਿਤ ਸੁਝਾਆਂ ਵਿੱਚ ਸ਼ਾਮਲ ਹਨ: ਚਿੱਠੀਆਂ ਦੀ ਡਿਲਿਵਰੀ ਮਿਆਦ ਵਧਾਉਣਾ, ਪਾਰਸਲ ਡਿਲਿਵਰੀ ਸਮਾਂਸੂਚੀ ਨੂੰ ਵਧਾਉਣਾ, ਕਮਿਊਨਟੀ ਮੇਲਬਾਕਸਾਂ ਦੀ ਵਰਤੋਂ ਵਧਾਉਣਾ,ਅਤੇ ਕਰਮਚਾਰੀਆਂ ਵਿੱਚ ਕਟੌਤੀ।
ਇਸਦੇ ਨਾਲ, ਸੀ.ਯੂ.ਪੀ.ਡਬਲਯੂ. ਅਤੇ ਕੈਨੇਡਾ ਪੋਸਟ ਵਿਚਕਾਰ ਫੈਡਰਲ ਮਿਡੀਏਟਰਾਂ ਦੀ ਮਦਦ ਨਾਲ ਗੱਲਬਾਤ ਜਾਰੀ ਹੈ, ਪਰ ਦੋਨੋਂ ਪੱਖ ਇਹ ਯਕੀਨੀ ਨਹੀਂ ਕਰ ਸਕੇ ਕਿ ਹੋਰ ਹੜਤਾਲਾਂ ਤੋਂ ਬਚਿਆ ਜਾ ਸਕੇਗਾ। ਰੋਟੇਟਿੰਗ ਸਟ੍ਰਾਈਕਾਂ ਕਾਰਨ ਪ੍ਰਣਾਲੀ ਹੋਰ ਅਸਥਿਰ ਹੋ ਰਹੀ ਹੈ। This report was written by Divroop Kaur as part of the Local Journalism Initiative.

Popular