Wednesday, April 15, 2026

ਨਿਵੀਡੀਆ ਲਗਭਗ 5 ਟ੍ਰਿਲੀਅਨ ਡਾਲਰ ਦੀ ਕੰਪਨੀ, CPP ਦੇ 8 ਬਿਲੀਅਨ ਡਾਲਰ ਨਿਵੀਡੀਆ ਵਿਚ

 

ਵਾਸ਼ਿੰਗਟਨ : (ਪਰਮਜੀਤ ਸਿੰਘ): ਵਿਸ਼ਵ ਦੇ ਸਟਾਕ ਮਾਰਕੀਟਾਂ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਵਧ ਰਹੀ ਬੇਚੈਨੀ ਦੇ ਦਰਮਿਆਨ, ਨਿਵੀਡੀਆ ਦੇ ਤਿਮਾਹੀ ਨਤੀਜੇ ਬੁੱਧਵਾਰ ਸ਼ਾਮ ਨੂੰ ਜਾਰੀ ਹੋਣ ਵਾਲੇ ਹਨ ਅਤੇ ਨਿਵੇਸ਼ਕਾਂ ਦੀ ਨਜ਼ਰ ਪੂਰੀ ਤਰ੍ਹਾਂ ਇਨ੍ਹਾਂ ‘ਤੇ ਟਿਕੀ ਹੋਈ ਹੈ। ਖ਼ਾਸ ਤੌਰ ‘ਤੇ ਟੈਕਨੋਲੋਜੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਤੇਜ਼ ਉਤਾਰ-ਚੜ੍ਹਾ ਨੇ ਨਿਵੇਸ਼ਕਾਂ ਦਾ ਸ਼ਸ਼ੋਪੰਜ ਵਧਾਇਆ ਹੈ।
ਪੋਰਟਫੋਲਿਓ ਮੈਨੇਜਰ ਜੇਮਸ ਪ੍ਰਾਈਸ (ਐੱਮ.ਬੀ.ਪੀ. ਸਟਰਲਿੰਗ ਪਾਰਟਨਰਜ਼, ਰਿੱਚਰਡਸਨ ਵੈਲਥ) ਕਹਿੰਦੇ ਹਨ ਕਿ ਇਹ ਕਹਾਣੀ ਅਸਲ ਵਿੱਚ ਚੈਟਜੀਪੀਟੀ ਦੇ ਲਾਂਚ ਨਾਲ ਸ਼ੁਰੂ ਹੋਈ ਸੀ, ਜਦੋਂ ਅੀ ਨੇ ਪਹਿਲੀ ਵਾਰ ਉਪਭੋਗਤਾ ਪੱਧਰ ‘ਤੇ ਧਮਾਕਾ ਕੀਤਾ।
ਉਹ ਕਹਿੰਦੇ ਹਨ ਕਿ ”ਅੀ ਨੇ ਨਿਵੇਸ਼ਕਾਂ ਦੀਆਂ ਨਜ਼ਰਾਂ ਵਿੱਚ meteoric rise ਕੀਤਾ ਹੈ। ਵੱਡੀਆਂ ਕੰਪਨੀਆਂ AI ਨੂੰ ਭਵਿੱਖ ਸਮਝਦੀਆਂ ਹਨ ਅਤੇ ਬੇਹੱਦ ਵੱਡੇ ਨਿਵੇਸ਼ ਕਰ ਰਹੀਆਂ ਹਨ।”
ਪਿਛਲੇ ਕੁਝ ਮਹੀਨਿਆਂ ਵਿੱਚ ਐੱਸ ਐਂਡ ਪੀ 500 ਲਗਾਤਾਰ ਕੰਬਿਆ ਹੈ। ਇੱਕ ਹਫ਼ਤਾ ਪਹਿਲਾਂ ਇਹ ਚਾਰ ਦਿਨ ਦੀ ਲੋਸਿੰਗ ਸਟ੍ਰੀਕ ‘ਤੇ ਸੀ ਜੋ ਕਈ ਮਹੀਨਿਆਂ ਵਿੱਚ ਸਭ ਤੋਂ ਲੰਬੀ ਸੀ। ਕਾਰਣ ਸਟਾਕ ਕੀਮਤਾਂ ਦਾ ਬਹੁਤ ਜ਼ਿਆਦਾ ਵਧਣਾ ਅਤੇ ਅਮਰੀਕੀ ਫੈਡਰਲ ਰਿਜ਼ਰਵ ਤੋਂ ਉਨ੍ਹਾਂ ਵਾਧੂ ਰੇਟ-ਕੱਟਾਂ ਦੀ ਉਮੀਦ ਘਟ ਜਾਣਾ।
ਨਿਵੀਡੀਆ ਉਹਨਾਂ ਕੁਝ ਕੰਪਨੀਆਂ ਵਿੱਚੋਂ ਇੱਕ ਹੈ ਜੋ AI ਲਈ ਲੋੜੀਂਦੇ ਸੈਮੀਕੰਡਕਟਰ ਚਿਪਸ, ਡਾਟਾ ਸੈਂਟਰ ਹਾਰਡਵੇਅਰ, ਅਤੇ ਉੱਚ ਪੱਧਰੀ ਕੰਪਿਊਟਿੰਗ ਪ੍ਰਣਾਲੀਆਂ ਬਣਾਉਂਦੀ ਹੈ। ਅੀ ਦੇ ਵਧਦੇ ਬੂਮ ਨਾਲ, ਇਸਦੀ ਮੰਗ ਵਿਸ਼ਾਲ ਹੋ ਗਈ ਹੈ।
ਅੱਜ ਦੇ ਸਮੇਂ ਵਿੱਚ ਨਿਵੀਡੀਆ ਲਗਭਗ 5 ਟ੍ਰਿਲੀਅਨ ਅਮਰੀਕੀ ਡਾਲਰ ਦੀ ਕੰਪਨੀ ਬਣ ਚੁੱਕੀ ਹੈ ਮਾਈਕਰੋਸਾਫ਼ਟ, ਐਪਲ, ਐਲਫਾਬੈਟ ਤੇ ਐਮਾਜ਼ਾਨ ਸਭ ਤੋਂ ਵੱਧ। ਸਿਰਫ਼ ਛੇ ਮਹੀਨਿਆਂ ਵਿੱਚ ਇਸਦੇ ਸ਼ੇਅਰ 35% ਚੜ੍ਹੇ ਹਨ।
ਇਸ ਦੀ ਵੱਡੀ ਕੀਮਤ ਕਾਰਨ, ਨਿਵੀਡੀਆ ਦਾ ਹਿਲਣਾ-ਡੁੱਲਣਾ ਕਈ ਵਾਰ ਐੱਸ ਐਂਡ ਪੀ 500 ਨੂੰ ਇਕੱਲੇ ਹਿਲਾ ਦਿੰਦਾ ਹੈ।
ਤੇਜ਼ ਵਾਧੇ ਨਾਲ਼ ਇਹ ਸਵਾਲ ਉਠ ਰਿਹਾ ਹੈ ਕਿ ਕੀ ਅੀ ਖੇਤਰ ਇੱਕ ”ਗੁਬਾਰੇ” ਵਾਂਗ ਫਟਣ ਵੱਲ ਵਧ ਰਿਹਾ ਹੈ। ਨਿਵੀਡੀਆ ਦੇ ਨਤੀਜੇ ਇਹ ਦਰਸਾਉਣਗੇ ਕਿ ਕੀ ਇਸਦੀ ਆਮਦਨ ਪਿਛਲੇ ਮਹੀਨਿਆਂ ਵਾਲੀ ਤੇਜ਼ੀ ਨਾਲ ਵਧ ਰਹੀ ਹੈ ਜਾਂ ਹੁਣ ਮੰਦੀ ਆਉਣ ਲੱਗੀ ਹੈ। ਜੇ ਨਤੀਜੇ ਉਮੀਦ ਦੇ ਮੁਤਾਬਕ ਨਾ ਰਹੇ ਤਾਂ ਬਾਜ਼ਾਰ ‘ਤੇ ਝਟਕਾ ਪੈ ਸਕਦਾ ਹੈ।
ਜੇ ਨਿਵੇਸ਼ਕ ਨਿਰਾਸ਼ ਹੋਏ ਤਾਂ ਉਹ ਆਪਣੇ ਸ਼ੇਅਰ ਵੇਚ ਸਕਦੇ ਹਨ ਜਿਸ ਨਾਲ ਕੀਮਤ ਡਿੱਗਣ ਦੀ ਸੰਭਾਵਨਾ ਬਣਦੀ ਹੈ।
ਨਿਵੇਸ਼ਕਾਂ ਲਈ ਸਲਾਹ ਇੱਕ ਸਟਾਕ ‘ਤੇ ਭਰੋਸਾ ਨਾ ਕਰੋ
ਪ੍ਰਾਈਸ ਕਹਿੰਦੇ ਹਨ ਕਿ ਨਿਵੇਸ਼ਕਾਂ ਨੂੰ ਆਪਣਾ ਧਨ ਕਿਸੇ ਇਕ ਸਟਾਕ ਜਾਂ ਇਕ ਉਦਯੋਗ ‘ਚ ਬਹੁਤ ਜ਼ਿਆਦਾ ਨਹੀਂ ਰੱਖਣਾ ਚਾਹੀਦਾ।
ਉਨ੍ਹਾਂ ਅਨੁਸਾਰ ”ਜੇ ਕੋਈ ਸਟਾਕ ਤੁਹਾਨੂੰ ਰਾਤ ਨੂੰ ਸੌਣ ਨਹੀਂ ਦਿੰਦਾ, ਤਾਂ ਸਮਝੋ ਤੁਹਾਡਾ ਪੋਰਟਫੋਲਿਓ ਬਹੁਤ ਘੱਟ ਦਿਵੲਰਸਿਡਿੲਦ ਹੈ।”
ਉਦਾਹਰਣ ਲਈ, ਕੈਨੇਡਾ ਪੈਨਸ਼ਨ ਪਲਾਨ (CPP) ਕੋਲ ਨਿਵੀਡੀਆ ਦੇ 37,000 ਤੋਂ ਵੱਧ ਸ਼ੇਅਰ ਹਨ ਜਿਨ੍ਹਾਂ ਦੀ ਕੀਮਤ ਲਗਭਗ 8 ਬਿਲੀਅਨ ਕੈਨੇਡੀਅਨ ਡਾਲਰ ਹੈ। ਪਰ ਇਹ CPP ਦੇ ਕੁੱਲ ਪੋਰਟਫੋਲਿਓ ਦਾ ਸਿਰਫ਼ 1% ਹਨ। ਸਾਫ਼ਟਵੇਅਰ ਕੰਪਨੀ ਪ੍ਰੋਸੀਜ਼ਰਫਲੋ ਦੀ ਵਾਈਸ ਪ੍ਰੈਜ਼ੀਡੈਂਟ ਸੈਰਾਹ ਜਾਨੋ ਕਹਿੰਦੀ ਹੈ ਕਿ ਅੀ ਵਿੱਚ ਨਿਵੇਸ਼ ਕਰਨ ਲਈ ਕੋਈ ਹੜਬੜਾਹਟ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ”AI ਬਹੁਤ ਬਦਲਾਅ ਲਿਆਉਣ ਵਾਲਾ ਖੇਤਰ ਹੈ। ਇਸ ਵਿੱਚ ਨਿਵੇਸ਼ ਕੱਲ੍ਹ ਜਾਂ ਅੱਜ ਹੀ ਕਰਨ ਦੀ ਲੋੜ ਨਹੀਂ ਇਹ ਲੰਬੇ ਸਮੇਂ ਦੀ ਯਾਤਰਾ ਵੀ ਹੋ ਸਕਦੀ ਹੈ।”

Popular