ਉਹ ਮਾਂ ਹੈ

ਜੋ ਮਮਤਾ ਨਾਲ ਭਰਪੂਰ ਹੈ,

ਜੋ ਸਵਾਰਥ ਭਾਵਾਂ ਤੋਂ ਦੂਰ ਹੈ।

ਉਹ ਹੋਰ ਕੋਈ ਨਹੀਂ ਉਹ ਮਾਂ ਹੈ।

ਜੋ ਬਾਗਾਂ ਵਿੱਚ ਖਿੜੇ ਫੁੱਲ ਦੀ ਤਰ੍ਹਾਂ,

ਉਸ ਦੀ ਸ਼ੋਭਾ ਵਧਾਉਂਦੀ ਹੈ,

ਜੋ ਬੱਚੇ ਨੂੰ ਜਨਮ ਦੇ ਕੇ,

ਉਸ ਨੂੰ ਚੱਲਣਾ ਸਿਖਾਉਂਦੀ ਹੈ।

ਜੋ ਆਪ ਭੁੱਖੀ ਰਹਿ ਕੇ,

ਬੱਚਿਆਂ ਦੀ ਭੁੱਖ ਮਿਟਾਉਂਦੀ ਹੈ।

ਜੋ ਹਰ ਇਕ ਜ਼ਿੰਮੇਵਾਰੀ ਨੂੰ,

ਹੱਸ ਹੱਸ ਕੇ ਨਿਭਾਉਂਦੀ ਹੈ।

ਉਹ ਕੋਈ ਹੋਰ ਨਹੀਂ, ਉਹ ਮਾਂ ਹੈ।

ਜੋ ਸਮਾਜ ਦੇ ਕੌੜੇ ਬੋਲਾਂ ਵਿੱਚ

ਸ਼ਹਿਦ ਦਾ ਰਸ ਭਰਦੀ ਹੈ।

ਜੋ ਗ਼ਲਤ ਨੂੰ ਸਹੀ ਬਣਾਉਣ ਲਈ,

ਚੰਡੀ ਦਾ ਰੂਪ ਧਾਰਦੀ ਹੈ।

ਉਹ ਹੋਰ ਕੋਈ ਨਹੀਂ ਉਹ ਮਾਂ ਹੈ।

ਲੇਖਕ : ਰਾਜਿੰਦਰ ਰਾਣੀ

ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ

Exit mobile version