ਕਿਲੋਨਾ ਜਨਰਲ ਹਸਪਤਾਲ ਵਿੱਚ ਪੀਡੀਆਟ੍ਰਿਕ ਵਾਰਡ 6 ਹਫ਼ਤਿਆ ਲਈ ਕੀਤਾ ਬੰਦ, ਲੋਕਾਂ ‘ਚ ਰੋਸ

ਸਰੀ, (ਅਮਰਪਾਲ ਸਿੰਘ): ਕਿਲੋਨਾ ਜਨਰਲ ਹਸਪਤਾਲ ਵਿੱਚ ਪੀਡੀਆਟ੍ਰਿਕ ਵਾਰਡ ਦੇ ਬੰਦ ਹੋਣ ਨੂੰ ਲੈ ਕੇ ਲੋਕਾਂ ‘ਚ ਰੋਸ ਵਧ ਰਿਹਾ ਹੈ। ਕਿਲੋਨਾ ਦੀ ਇੱਕ ਛੇ ਬੱਚਿਆਂ ਦੀ ਮਾਂ ਲੂਈਸ ਹੈਰਿਸ ਨੇ ਕਿਹਾ, ”ਇਹ ਇੱਕ ਵੱਡਾ ਸ਼ਹਿਰ ਹੈ ਅਤੇ ਇਥੋਂ ਦੇ ਲੋਕਾਂ ਤੋਂ ਮੋਟਾ ਟੈਕਸ ਲੈਕੇ ਇਹ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇੱਕ ਮਾਪੇ ਵਜੋਂ ਇਹ ਬਹੁਤ ਚਿੰਤਾਜਨਕ ਹੈ।”
ਜ਼ਿਕਰਯੋਗ ਹੈ ਕਿ ਪੀਡੀਆਟ੍ਰਿਕ ਵਾਰਡ 26 ਮਈ ਨੂੰ ਛੇ ਹਫਤਿਆਂ ਲਈ ਬੰਦ ਕਰ ਦਿੱਤਾ ਗਿਆ ਸੀ, ਸੰਭਵ ਤੌਰ ‘ਤੇ ਇਸ ਤੋਂ ਵੱਧ ਸਮੇਂ ਲਈ ਵੀ ਬੰਦ ਰਹਿ ਸਕਦਾ ਹੈ, ਕਿਉਂਕਿ ਇੰਟੀਰੀਅਰ ਹੈਲਥ ਹਸਪਤਾਲ ਵਿੱਚ ਡਾਕਟਰਾਂ ਨੂੰ ਭਰਤੀ ਕਰਨ ਅਤੇ ਬਰਕਰਾਰ ਰੱਖਣ ਵਿੱਚ ਸੰਘਰਸ਼ ਕਰ ਰਹੀ ਹੈ। ਸਿਹਤ ਅਥਾਰਟੀ ਨੇ ਪੁਸ਼ਟੀ ਕੀਤੀ ਹੈ ਕਿ ਵਾਰਡ ਬੰਦ ਹੋਣ ਤੋਂ ਬਾਅਦ ਤੋਂ, ਉਸ ਨੇ ਛੇ ਪੀਡੀਆਟ੍ਰਿਕ ਮਰੀਜ਼ਾਂ ਨੂੰ ਹੋਰ ਹਸਪਤਾਲਾਂ ਵਿੱਚ ਟਰਾਂਸਫਰ ਕੀਤਾ ਹੈ। ਇੰਟੀਰੀਅਰ ਹੈਲਥ ਹਸਪਤਾਲ ਨੇ ਪਹਿਲਾਂ ਵਾਰਡ ਬੰਦ ਕਰਨ ਦੇ ਆਪਣੇ ਫੈਸਲੇ ਦਾ ਬਚਾਅ ਕੀਤਾ ਸੀ, ਇਹ ਕਹਿੰਦੇ ਹੋਏ ਕਿ ਉਸ ਕੋਲ ਕੋਈ ਵਿਕਲਪ ਨਹੀਂ ਸੀ ਕਿਉਂਕਿ ਉਸ ਨੂੰ ਉੱਚ-ਜੋਖਮ ਵਾਲੀਆਂ ਡਿਲੀਵਰੀਆਂ ਵਰਗੀਆਂ ਜ਼ਰੂਰੀ ਸੇਵਾਵਾਂ ਲਈ ਪੀਡੀਆਟ੍ਰੀਸ਼ੀਅਨ ਕਵਰੇਜ ਨੂੰ ਬਚਾਉਣ ਦੀ ਲੋੜ ਸੀ।
ਕਿਲੋਨਾ ਦੇ ਮੇਅਰ ਟੌਮ ਡਾਇਸ ਨੇ ਕਿਹਾ, ”ਇਸ ਸਬੰਧ ਅਸੀਂ ਵੀ ਚਿੰਤਾ ਵਿੱਚ ਹਾਂ। ਸਾਨੂੰ ਲੱਗਦਾ ਹੈ ਕਿ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਵਾਲ ਕਰੀਏ ਅਤੇ ਜਦੋਂ ਅਸੀਂ ਸਵਾਲ ਕਰਦੇ ਹਾਂ, ਤਾਂ ਅਸੀਂ ਇੰਟੀਰੀਅਰ ਹੈਲਥ ਅਤੇ ਮੰਤਰਾਲੇ ਤੋਂ ਪੁੱਛਾਂਗੇ ਕਿ ਕੀ ਇੱਥੇ ਕੁਝ ਅਜਿਹਾ ਵਾਪਰਿਆ ਹੈ ਜੋ ਸੰਭਾਵਤ ਤੌਰ ‘ਤੇ ਇੰਟੀਰੀਅਰ ਹੈਲਥ ‘ਤੇ ਅਚਾਨਕ ਆ ਗਿਆ ਜਾਂ ਇਹ ਕੁਝ ਗੱਲਬਾਤ ਹੈ ਜੋ ਇਸ ਸਮੇਂ ਵਿੱਚ ਹੋ ਰਹੀ ਹੈ।” This report was written by Amarpal Singh as part of the Local Journalism Initiative.

 

Exit mobile version